
ਨਿੱਕਲ ਘਰੋਂ
ਹੁੰਦਾ ਵੇਖ ਤਮਾਸ਼ਾ
ਸਰੇ ਆਮ ਬਜ਼ਾਰੀਂ
ਝੂਠ ਪਖੰਡ
ਦੁਲੱਤੀਆਂ ਮਾਰਨ
ਸ਼ਰੀਫ ਮਤਾੜਨ।
2.
ਆਵੇ ਓ ਵਲ੍ਹੀ
ਜਾਂ ਪੀਰ ਪੈਗੰਬਰ
ਮਨੁੱਖਤਾ ਦੇ ਘਰ
ਕਰੇ ਪਾਸਾਰ
ਦੁੱਖਦੀ ਰਗ ਹਟਾ
ਸੱਚ ਦਾ ਦੀਪ ਜਗਾ ।
3.
ਦਿਨ ਤੇ ਰਾਤ
ਖਰਾਸੇ ਜੁੱਤਾ ਬੰਦਾ
ਲਗਾ ਏ ਖੋਪੀਂ ਚੰਗਾ
ਖੂਨ ਪਸੀਨਾ
ਔਖਾ ਹੋਇਆ ਜੀਣਾ
ਪਰ ਜੀਣਾ ਤਾਂ ਜੀਣਾ।
ਇ: ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਵੇਖੀ ਗਈ।
ਤੁਹਾਡੀ ਲਿਖਤ ਸੁੰਦਰ ਹੈ ਅਜ ਦੇ ਵਕਤ ਤਸਵੀਰ ਹੈ ।
ReplyDeleteਨਿੱਤ ਦੇ ਜੀਣ ਨਾਲ ਜੁੜੇ ਦਰਦ ਪਰੁਨੇ ਸੇਦੋਕਾ। ਓਸ ਪ੍ਰਮਾਤਮਾ ਅੱਗੇ ਹੱਥ ਬੰਨ ਅਰਦਾਸ ਕਿ ਹੁਣ ਤਾਂ ਤੂੰ ਬੌਹੜ ਮਨੁੱਖਤਾ ਦੀ ਰਾਖੀ ਕਰਨ ਲਈ। ਬਹੁਤ ਡੂੰਘੇ ਭਾਵ ਰੱਖਦੀ ਹੈ ਆਪ ਜੀ ਦੀ ਲੇਖਣੀ।
ReplyDelete