ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Oct 2014

ਦੂਜ ਦਾ ਚੰਦ

1.
ਸਿਆਲੂ ਰਾਤ -
ਹਰੇ ਘਾਹ 'ਤੇ ਮੋਤੀ 
ਅੰਬਰੀਂ ਚੰਦ। 




2.

ਧੁੰਦ ਸਵੇਰੇ -
ਅਸਮਾਨ 'ਚ ਲੱਭਾਂ 
ਸੂਰਜ ਟਿੱਕੀ। 




3.

ਸਿਆਲੂ ਸ਼ਾਮ -
ਬੱਦਲਾਂ 'ਚੋਂ ਝਾਕਦਾ 
ਦੂਜ ਦਾ ਚੰਦ।


ਹਰਜਿੰਦਰ ਢੀਂਡਸਾ 

(ਕੈਨਬਰਾ) 

ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਵੇਖੀ ਗਈ। 

2 comments:

  1. ਹੁਣੇ -ਹੁਣੇ ਰਲੇ ਸਾਡੇ ਸਾਥੀ ਹਰਜਿੰਦਰ ਸਿੰਘ ਜੀ ਦੇ ਹਾਇਕੁ ਵਧੀਆ ਬਿੰਬਾਂ ਨਾਲ ਓਤ -ਪ੍ਰੋਤ ਹਨ। ਸਿਆਲ ਦੀ ਧੁੰਦਲੀ ਸ਼ਾਮ ਤੇ ਰਾਤ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ - ਜੋ ਹਾਇਕੁ ਪੜ੍ਹ ਕੇ ਦੂਜ ਦੇ ਚੰਦ ਇੰਨ -ਬਿੰਨ ਸਾਡੇ ਸਾਹਮਣੇ ਪ੍ਰਤੀਤ ਹੁੰਦਾ ਹੈ। ਦੂਜੇ ਹਾਇਕੁ 'ਚ ਧੁੰਦਲੀ ਸਵੇਰ ਚੋਂ ਸੂਰਜੀ ਟਿੱਕੀ ਲੱਭਣ ਦਾ ਯਤਨ ਕੀਤਾ ਗਿਆ ਹੈ।
    ਇਸੇ ਤਰਾਂ ਸਾਂਝ ਪਾਉਂਦੇ ਰਹਿਣਾ ਜੀ।

    ReplyDelete
  2. ਕਦੀ ਸ਼ਾਮ ਕਦੀ ਸਵੇਰ , ਜਿੰਦਗੀ ਦੇ ਕਈੰ ਰੂਪ , ਦਿਲਕਸ਼ ਹਾਇਕੂ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ