31 ਅਕਤੂਬਰ ਨੂੰ ਦੁਨੀਆਂ ਭਰ ਖਾਸ ਕਰਕੇ ਅਮਰੀਕਾ, ਆਸਟਰੇਲੀਆ ਅਤੇ ਯੂਰਪੀ ਦੇਸ਼ਾਂ ਵਿੱਚ ਭੂਤਾਂ ਪਰੇਤਾਂ ਦੀਆਂ ਗਾਥਾਵਾਂ ਨਾਲ ਜੁੜਿਆ ਤਿਉਹਾਰ ਹੈਲੋਵੀਨ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ । ਆਖਦੇ ਹਨ ਕਿ ਹੈਲੋਵੀਨ ਦਾ ਮੁੱਢ ਆਇਰਲੈਂਡ ਤੇ ਉੱਤਰੀ ਫਰਾਂਸ ਦੇ ਖੇਤਰਾਂ 'ਚ ਤਕਰੀਬਨ 2000 ਹਜ਼ਾਰ ਸਾਲ ਪਹਿਲਾਂ ਨਾਲ ਜੁੜਿਆ ਹੈ। ਗਰਮੀ ਦੇ ਖਤਮ ਹੋਣ ਉਪਰੰਤ ਫਸਲਾਂ ਪੱਕਣ ਤੋ ਬਾਅਦ ਸਰਦੀ ਦੀ ਸ਼ੁਰੂਆਤ ਦਾ ਇਹ ਨਵੇਂ ਸਾਲ ਦਾ ਤਿਉਹਾਰ ਸੀ। ਲੋਕਾਂ ਦਾ ਯਕੀਨ ਸੀ ਕਿ ਇਸ ਦਿਨ ਧਰਤੀ ਉੱਤੇ ਜਿਉਂਦੇ ਲੋਕਾਂ ਅਤੇ ਸਵਰਗ ਸਿਧਾਰ ਗਈਆਂ ਆਤਮਾਵਾਂ ਦਰਮਿਆਨ ਦੁਰੀ ਦਾ ਪਾੜਾ ਬਹੁਤ ਘੱਟ ਹੋ ਜਾਂਦਾ ਹੈ ਅਤੇ ਇਹ ਇੱਕ ਮਿੱਕ ਹੋ ਜਾਂਦੇ ਹਨ।
ਭੂਤਾਂ ਦੀ ਰਾਤ
ਡਰਾਵਣੇ ਭੂਤਨੇ
ਸਹਿਮੇ ਨਿੱਕੂ।
2.
ਭੂਤਾਂ ਦਾ ਭੇਸ
ਹੈਲੋਵੀਨ ਜਸ਼ਨ
ਮਸਤ ਬੱਚੇ।
3.
ਹੈਲੋਵੀਨ ਡੇ
ਆਈ ਯਾਦ ਲੋਹੜੀ
ਮੰਗਦੇ ਬੱਚੇ।
ਡਾ. ਹਰਦੀਪ ਕੌਰ ਸੰਧੂ
ਸਿਡਨੀ -ਬਰਨਾਲਾ
ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ