ਕਣਕ ਪੱਕੀ
ਭਿਓਂ -ਭਿਓਂ ਕੇ ਨਾੜ
ਵੱਟਿਆ ਬੇੜ
ਦਾਤਰੀਆਂ ਚੱਲੀਆਂ
ਚਾਦਰੇ ਲਾਹ
ਬੰਨ੍ਹ -ਬੰਨ੍ਹ ਭਰੀਆਂ
ਚੁੱਕ ਧਰੀਆਂ
ਜਾ ਲਾਏ ਖਲਵਾੜ
ਫਲ੍ਹੇ ਪਾ ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ
ਤੰਗਲੀ ਨਾਲ ਉਡਾ
ਤੂੜੀ ਵੱਖਰੀ
ਸਾਂਭੀ ਲਾ ਕੇ ਮੂਸਲ
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗੱਡਿਆਂ
ਮੰਡੀ ਢੇਰ ਲਗਾਏੇ
ਵੱਟ ਕੇ ਪੈਸੇ
ਸ਼ਾਹ ਦੇ ਪੱਲੇ ਪਾਏ
ਕਦੇ ਹੱਥ ਨਾ ਆਏ।
ਇੰਜ : ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ--ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ ।
ਭਿਓਂ -ਭਿਓਂ ਕੇ ਨਾੜ
ਵੱਟਿਆ ਬੇੜ
ਦਾਤਰੀਆਂ ਚੱਲੀਆਂ
ਚਾਦਰੇ ਲਾਹ
ਬੰਨ੍ਹ -ਬੰਨ੍ਹ ਭਰੀਆਂ
ਚੁੱਕ ਧਰੀਆਂ
ਜਾ ਲਾਏ ਖਲਵਾੜ
ਫਲ੍ਹੇ ਪਾ ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ
ਤੰਗਲੀ ਨਾਲ ਉਡਾ
ਤੂੜੀ ਵੱਖਰੀ
ਸਾਂਭੀ ਲਾ ਕੇ ਮੂਸਲ
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗੱਡਿਆਂ
ਮੰਡੀ ਢੇਰ ਲਗਾਏੇ
ਵੱਟ ਕੇ ਪੈਸੇ
ਸ਼ਾਹ ਦੇ ਪੱਲੇ ਪਾਏ
ਕਦੇ ਹੱਥ ਨਾ ਆਏ।
ਇੰਜ : ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ--ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ ।
ਪੁਰਾਤਨ ਸਮੇਂ 'ਚ ਵਰਤੇ ਜਾਂਦੇ ਕਣਕ ਦੀ ਗਹਾਈ ਕਰਨ ਦੇ ਤਰੀਕੇ ਨੂੰ ਬੜੇ ਹੀ ਸੋਹਣੇ ਢੰਗ ਨਾਲ ਬਿਆਨਿਆ ਗਿਆ ਹੈ ਇਸ ਚੋਕਾ ਵਿੱਚ। ਕਿਸਾਨ ਦੀ ਮਿਹਨਤ ਦਾ ਪੂਰਾ ਮੁੱਲ ਨਾ ਮੁੜਨਾ ਉਸ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਸੀ। ਫਲ੍ਹੇ, ਧੜਾਂ, ਤੰਗਲੀ, ਮੂਸਲ ਆਦਿ ਸ਼ਬਦਾਂ ਦੀ ਸਾਂਭ ਸ਼ਲਾਘਾਯੋਗ ਹੈ।
ReplyDeleteਹਰਦੀਪ
ਬਹੁਤ ਸੁੰਦਰ ਬਿਰਤਾਂਤਕ ਰਚਨਾ ਦਾ ਵਰਨਣ ਏ
ReplyDeleteਕਸ਼ਮੀਰੀ ਚਾਵਲਾ
ਅੰਕਲ ਜੀ
ReplyDeleteਬਹੁਤ ਖੂਬ ਗੱਲ ਕਹੀ ਹੈ ਤੁਸੀਂ। ਵਧੀਆ ਲੱਗਾ ਪੜ੍ਹ ਕੇ।