
" ਮਾਸੀ ਹੀ ਹੋਰੀਂ ਆ ਗਏ," ਆਪਣੀ ਗੱਲ ਨੂੰ ਹੋਰ ਯਕੀਨੀ ਬਨਾਉਣ ਲਈ ਡਾਢਾ ਚਾਅ ਜਿਹਾ ਬਿਖੇਰਦਿਆਂ ਅਸੀਂ ਲੋਰ 'ਚ ਆ ਕੇ ਇੱਕ ਵਾਰ ਫਿਰ ਬੋਲੇ। ਹੁਣ ਮਾਂ ਦੇ ਚਿਹਰੇ 'ਤੇ ਰੱਜਵਾਂ ਖੇੜਾ ਸੀ ਤੇ ਪਾਪਾ ਦੀਆਂ ਅੱਖਾਂ 'ਚ ਇੱਕ ਅਨੋਖੀ ਜਿਹੀ ਚਮਕ। ਪਾਪਾ ਨੇ ਜਿੰਦੀ ਚਲਾਉਣੀ ਬੰਦ ਕਰ ਦਿੱਤੀ। " ਲਓ ਵੱਡੇ ਭੈਣ ਜੀ ਹੋਰੀਂ ਆ ਗਏ........ਮੈਨੂੰ ਦਮ ਦਵਾਉਣ," ਆਪ -ਮੁਹਾਰੇ ਖੁਸ਼ ਹੋਏ ਪਾਪਾ ਦੇ ਬੋਲ ਵਿਹੜੇ 'ਚ ਖਿੱਲਰ ਗਏ। ਪਲਾਂ -ਛਿਣਾਂ ਹੀ ਉਡੀਕਣਹਾਰ ਬਣੀਆਂ ਅੱਖਾਂ ਦਰਵਾਜ਼ੇ ਵੱਲ ਲੱਗ ਗਈਆਂ। ਕੁਝ ਵਕਫਾ ਲੰਘਣ ਪਿੱਛੋਂ ਜਦੋਂ ਕੋਈ ਵੀ ਨਾ ਆਇਆ ਤਾਂ ਬਿਹਵਲ ਜਿਹੇ ਹੁੰਦਿਆਂ ਪਾਪਾ ਮਾਂ ਨੂੰ ਬੋਲੇ, " ਤੁਸੀਂ ਚਾਹ -ਪਾਣੀ ਧਰੋ....ਮੈਂ ਭਾਈਆ ਜੀ ਹੋਰਾਂ ਨੂੰ ਬਾਹਰੋਂ ਲੈ ਕੇ ਆਇਆ। ਓਦੋਂ ਫੋਨਾਂ ਦੀ ਅਣਹੋਂਦ ਸਾਡੀ ਪ੍ਰਾਹੁਣਾਚਾਰੀ 'ਤੇ ਕੋਈ ਪ੍ਰਭਾਵ ਨਹੀਂ ਸੀ ਪਾਉਂਦੀ। ਪਾਪਾ ਨੇ ਦੂਰ ਤੱਕ ਨਜ਼ਰਾਂ ਘੁਮਾਈਆਂ .......ਬਾਹਰ ਤਾਂ ਕੋਈ ਵੀ ਨਹੀਂ ਸੀ। ਓਨੀ ਪੈਰੀਂ ਪਿਛਾਂਹ ਮੁੜਦਿਆਂ ਤੱਕ ਉਹਨਾਂ ਦੀ ਮੁਸਕਾਨ ਤੇ ਅੱਖਾਂ ਦੀ ਚਮਕ ਉਦਾਸ ਹੋ ਗਈ ਸੀ। "ਵੱਡਿਆਂ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰੀਦਾ," ਆਪਣੀ ਨਿਰਾਸ਼ੀ ਉਡੀਕ ਨੂੰ ਛੁਪਾਉਂਦਿਆਂ ਮਾਂ ਨੇ ਸਾਨੂੰ ਇੱਕ ਮਿੱਠੀ ਜਿਹੀ ਘੂਰੀ ਦਿੱਤੀ। ਮਾਂ -ਪਾਪਾ ਨੇ ਤਾਂ ਸ਼ਾਇਦ ਇਹਨਾਂ ਉਡੀਕ ਦੇ ਚੰਦ ਕੁ ਪਲਾਂ 'ਚ ਹੀ ਆਉਣ ਵਾਲੇ ਪ੍ਰਾਹੁਣਿਆਂ ਨਾਲ ਉਮਰੋਂ ਲੰਮੀਆਂ ਬਾਤਾਂ ਪਾਉਣਾ ਕਿਆਸ ਲਿਆ ਹੋਣਾ ਹੈ। ਉਦਾਸੀ ਦੇ ਪਰਛਾਵਿਆਂ 'ਚ ਹਰਾਸੇ ਉਹਨਾਂ ਦੇ ਚਿਹਰੇ ਇਓਂ ਲੱਗਦੇ ਸਨ ਜਿਵੇਂ ਸੱਚੀ ਹੀ ਕੋਈ ਮਿਲਣ ਦਾ ਵਾਅਦਾ ਕਰਕੇ ਨਾ ਆਇਆ ਹੋਵੇ।
.....ਤੇ ਫੇਰ ਕਈ ਵਰ੍ਹਿਆਂ ਮਗਰੋਂ ਪਾਪਾ ਨੇ ਸ਼ਹਿਰ ਆ ਨਵੇਂ ਘਰ 'ਚ ਬਣਵਾਏ ਫਰਨੀਚਰ 'ਚ ਡ੍ਰੈਸਿੰਗ ਟੇਬਲ ਦਾ ਸ਼ੀਸ਼ਾ ਮਾਸੜ ਜੀ ਦੇ ਕੱਦ ਦੇ ਮੇਚ ਦਾ ਬਣਵਾਇਆ ਸੀ .......ਮੱਤਾਂ ਇੱਥੇ ਆ ਕੇ ਉਹਨਾਂ ਨੂੰ ਪੱਗ ਬੰਨਣ 'ਚ ਕੋਈ ਦਿੱਕਤ ਨਾ ਆਵੇ। ਅੱਜ ਵੀ ਓਸ ਸ਼ੀਸ਼ੇ ਵਿੱਚੋਂ ਮੈਨੂੰ ਪਾਪਾ ਦੇ ਲਾਏ ਮੋਹ ਤੇ ਅਪਣੱਤ ਦੇ ਬੂਟੇ ਦਾ ਅਕਸ ਨਜ਼ਰ ਆਉਂਦਾ ਹੈ ਜਿਸ ਨੂੰ ਮਾਂ ਨੇ ਆਪਣੀਆਂ ਮੋਹ ਦੀਆਂ ਛੱਲਾਂ ਨਾਲ ਸਿੰਜਦੇ ਹੋਏ ਹੁਣ ਤੱਕ ਤਰੋ -ਤਾਜ਼ਾ ਰੱਖਿਆ ਹੋਇਆ ਹੈ। ਓਥੇ ਅੱਜ ਵੀ ਪ੍ਰਾਹੁਣਿਆਂ ਦੀ ਆਮਦ ਨਾਲ ਹਰ ਇੱਕ ਦਾ ਚਿਹਰਾ ਇੰਝ ਖਿੜ ਜਾਂਦਾ ਹੈ ਜਿਵੇਂ ਇੱਕ ਡੋਡੀ ਹੁਣੇ -ਹੁਣੇ ਫੁੱਲ ਬਣ ਗਈ ਹੋਵੇ।
ਮੋਹ ਅਕਸ -
ਧੁੱਪੀ ਪੌਣ ਰੁਮਕੇ
ਫੁੱਲ ਟਹਿਕੇ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ ਹੈ ।
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ ਹੈ ।
ਯਾਦਾਂ ਦੇ ਝਰੋਖੇ ਵਿਚੋਂ ਨਿਵੇਕਲੀ ਪਹਿਚਾਣ ਹੈ
ReplyDeleteਕਸ਼ਮੀਰੀ ਲਾਲ ਚਾਵਲਾ
ਭੈਣੇ .......ਜਦੋਂ ਅਸੀਂ ਫੋਟੋ ਖਿੱਚ ਰਹੇ ਸੀ ਤਾਂ ਸੋਚ ਰਹੇ ਸੀ ਕਿ ਇੱਕ ਡ੍ਰੈਸਿੰਗ ਟੇਬਲ ਦੀ ਫ਼ੋਟੋ ਦਾ ਕੀ ਬਣ ਸਕਦਾ ਹੈ ...ਕੀ ਲਿਖਿਆ ਜਾ ਸਕਦਾ ਹੈ ? ਜਦੋਂ ਕੁਝ ਵੀ ਸਮਝ ਨਹੀਂ ਆਇਆ ਤਾਂ ਆਪ ਦੇ ਸੁਨੇਹੇ ਦੀ ਉਡੀਕ ਕਰਨ ਲੱਗੇ ਕਿ ਦੇਖੀਏ ਭੈਣ ਕੀ ਬਣਾ ਕੇ ਭੇਜ ਰਹੀ ਹੈ ?
ReplyDeleteਤੁਸੀਂ ਕਿਵੇਂ ਲਿਖ ਲੈਂਦੇ ਹੋ ਇਹ ਸਭ ! ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਜੋ ਕਿਸੇ ਗੱਲ ਨੂੰ ਯਾਦਗਾਰ ਬਣਾ ਕੇ ਪੇਸ਼ ਕਰ ਸਕੇ। ਲਾਜਵਾਬ ਹਾਇਬਨ !
ਪਰਮ ਤੇ ਵਰਿੰਦਰ
ਪਰਮ ਤੇ ਵਰਿੰਦਰ
ReplyDeleteਬੜੇ ਸੁੱਚਜੇ ਢੰਗ ਨਾਲ ਤੁਰੰਤ ਫ਼ੋਟੋ ਖਿੱਚ ਕੇ ਭੇਜਣ ਲਈ ਸ਼ੁਕਰੀਆ। ਆਪ ਦੀ ਬੇਸਬਰੀ ਨਾਲ ਉਡੀਕ ਕਰਨ ਦੀ ਝਲਕ ਮੈਨੂੰ ਆਪ ਦੀ ਟਿੱਪਣੀ ਪੜ੍ਹ ਕੇ ਬਾਖੂਬੀ ਨਜ਼ਰ ਆਉਂਦੀ ਹੈ। ਪਰਮ ਤੂੰ ਹਰ ਰਚਨਾ ਨੂੰ ਦਿਲ ਨਾਲ ਪੜ੍ਹਦੀ ਹੀ ਨਹੀਂ ਬਲਕਿ ਉਸ ਦੀ ਰੂਹ ਤੱਕ ਪਹੁੰਚ ਕੇ ਫਿਰ ਖੂਬਸੂਰਤ ਅੰਦਾਜ਼ ਆਪਣੇ ਲਫਜ਼ਾਂ ਦੀ ਸਾਂਝ ਪਾਉਂਦੀ ਹੈਂ। ਮੈਨੂੰ ਤੇਰਾ ਇਹ ਕਰਨਾ ਬਹੁਤ ਚੰਗਾ ਲੱਗਦਾ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਛੋਟੇ ਪੁਰਾਣੀਆਂ ਯਾਦਾਂ ਨੂੰ ਰੂਹ ਨਾਲ ਸੁਣ ਕੇ ਉਸ ਦਾ ਹਿੱਸਾ ਬਣਦੇ ਨੇ।
ਤੁਹਾਡੇ ਸ਼ਬਦਾਂ ਦੀ ਮੈਨੂੰ ਸਦਾ ਉਡੀਕ ਰਹਿੰਦੀ ਹੈ।
ਹਰਦੀਪ
ReplyDeleteਹਰਦੀਪ ਜੀ,
ਤੁਹਾਡਾ ਹਾਇਬਨ ਪੜਕੇ 50-60 ਸਾਲ ਪਿਛੇ ਦੇ ਸੀਨ ਅਖਾਂ ਅਗ਼ੇ ਘੁਮਣ ਲਗ ਗੲੈ॥ ਇਸ ਤਰਾਂ ਇਹ ਆਪ ਬੀਤੀ ਮਹਿਸੂਸ ਹੋ ਰਹੀ ਸੀ ॥ ਇਹੀ ਤਾਂ ਕਲਾਕਾਰ ਦਾ ਕਮਾਲ ਹੈ॥
ਥਿੰਦ
ਮਿੱਠੀ ਯਾਦ ਦੀ ਸੋਹਣੀ ਰਚਨਾ
ReplyDeleteਪੁਰਾਣੀਆਂ ਅਤੇ ਮਿਠੀਆਂ ਯਾਦਾਂ । ਸੁੰਦਰ ।
ReplyDelete