
10-12 ਸਾਲ ਦੇ ਲੱਤੋਂ ਲੰਗੜੇ ਬੱਚੇ ਨੂੰ ਤਾਂ ਕਿਸੇ ਨੇ ਪੂਰੀ -ਛੋਲਿਆਂ ਦੀ ਪਲੇਟ ਹੀ ਦੇ ਦਿੱਤੀ ਸੀ। ਉਹ ਅਸਮਾਨ ਵੱਲ ਮੂੰਹ ਚੁੱਕੀ ਦੌੜਿਆ ,ਜਿਵੇਂ ਕਹਿ ਰਿਹਾ ਹੋਵੇ "ਦਾਤਿਆ ਅੱਜ ਕਿਵੇਂ ਮੇਹਰ ਹੋ ਗਈ। " ਉਸੇ ਖਾਲੀ ਖੜ੍ਹੀ ਗੱਡੀ ਦੇ ਡੱਬੇ 'ਚ ਉਹ ਅਜੇ ਚੜ੍ਹਿਆ ਹੀ ਸੀ ਕਿ 30 ਕੁ ਸਾਲ ਦਾ ਇੱਕ ਵੱਡਾ ਮੰਗਤਾ ਝਪਟ ਮਾਰ ਕੇ ਉਸ ਦੀ ਪਲੇਟ ਖੋਹ ਕੇ ਭੱਜ ਗਿਆ। ਉਹ ਆਪਣਾ ਢਿੱਡ ਫੜੀ ਉਸ ਦੇ ਮਗਰ ਦੌੜਿਆ ਤੇ ਨਿੱਕੇ ਬੱਚੇ ਵਾਂਗ ਉੱਚੀ -ਉੱਚੀ ਰੋਇਆ......ਜਿਵੇਂ ਬਹੁਤ ਵੱਡੀ ਚੀਜ਼ ਖੁੱਸ ਗਈ ਹੋਵੇ। ਮੈਥੋਂ ਦੇਖਿਆ ਨਹੀਂ ਜਾ ਰਿਹਾ ਸੀ। ਕਈ ਦਿਨ ਉਸ ਦੀ ਛਵੀ ਮੇਰੀਆਂ ਅੱਖਾਂ ਤੋਂ ਓਝਲ ਨਾ ਹੋ ਸਕੀ। ਭੁੱਖ ਦੇ ਦੁੱਖ ਦਾ ਅਹਿਸਾਸ ਉਸ ਬੱਚੇ ਦੀ ਬੇਵਸੀ ਰਾਹੀਂ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ। ਮੈਂ ਸੋਚ ਰਹੀ ਸੀ ਕਿ ਭੁੱਖ ਜਿਹਾ ਕੋਈ ਦੁੱਖ ਨਹੀਂ ਅਤੇ ਰੋਟੀ ਜਿਹੀ ਕੋਈ ਲੋੜ ਨਹੀਂ।
ਖੁਸ਼ਕ ਹਵਾ
ਖਾਲੀ ਠੂਠੇ ਨੂੰ ਤੱਕੇ
ਭਿਖਾਰੀ ਬੱਚਾ।
ਪ੍ਰੋ . ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ)
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ।
ਬਹੁਤ ਵਧੀਆ ਹਾਇਬਨ। ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇੱਕ, ਜੋ ਕਿ ਰੋਟੀ ਹੈ,ਦੀ ਕਮੀ (ਭੁੱਖ) ਦਾ ਅਨੋਖਾ ਚਿਤਰਣ ਕਰਦਾ ਹੋਇਆ ਅਧੂਰੀ ਮਨੁੱਖਤਾ ਦਾ ਅਹਿਸਾਸ ਕਰਾਉਂਦਾ ਹੈ।
ReplyDeleteਭੁਪਿੰਦਰ ਨਿਊਯਾਰਕ।
ਦਵਿੰਦਰ ਭੈਣ ਜੀ ਦੀਆਂ ਲਿਖਤਾਂ ਹਮੇਸ਼ਾ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ। ਇਸ ਹਾਇਬਨ 'ਚ ਬੇਵਸੀ ਤੇ ਭੁੱਖ ਦਾ ਚਿਤਰਣ ਵੇਖਣ ਨੂੰ ਮਿਲਿਆ। ਗਰੀਬੀ ਤੇ ਭੁੱਖ ਜਿਹੀ ਕੋਈ ਮਜਬੂਰੀ ਨਹੀਂ ਇਸ ਦੁਨੀਆਂ 'ਚ। ਅਸੀਂ ਇਹੋ ਜਿਹੀਆਂ ਘਟਨਾਵਾਂ ਰੋਜ਼ਾਨਾ ਵੇਖਦੇ ਹਾਂ ਤੇ ਵੇਖ ਕੇ ਵੀ ਅਣਡਿੱਠਾ ਕਰ ਭੁੱਲ ਜਾਂਦੇ ਹਾਂ। ਯਾਦ ਦਿਵਾਉਣ ਲਈ ਸ਼ੁਕਰੀਆ ਭੈਣ ਜੀ।
ReplyDeleteWonder picture of humanity
ReplyDeleteKlchawla
ਸੋਹਣੀ ਰਚਨਾ ਅਤੇ ਜਿੰਦਗੀ ਨਾਲ ਜੁੜੀ ਹੋਈ ਰਚਨਾ ।
ReplyDeleteਦਿਲ ਨੂੰ ਛੂਹਣ ਵਾਲਾ ਸੱਚ। ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ।
ReplyDelete