ਛੱਪੜ ਸੁੱਕੇ
ਸਭੇ ਲੱਜਾਂ ਅਲੋਪ
ਭੌਣੀਆਂ ਖਾਲੀ
ਕੀਤਾ ਸਮੇਂ ਕਰੋਪ
ਢਾਬਾਂ ਸੁੱਕੀਆਂ
ਸੁੱਕੇ ਨਾਲੇ ਨਿਕਾਸੂ
ਪਿਆਸੇ ਪਸ਼ੂ
ਨਲਕੇ ਨੇ ਬੇ-ਦਮ
ਪੰਛੀ ਹੌਂਕਣ
ਕਈਆਂ ਛੱਡੇ ਦਮ
ਖੇਤਾਂ ਦੀ ਰੂਹ
ਟਿੰਡਾਂ ਵੇਖੋ ਰੁਲਣ
ਢਠੇ ਨੇ ਖੂਹ
ਜੰਗਾਲੇ ਨੇ ਪਾੜਛੇ
ਲੋਹਾ ਵਿੱਕਦਾ
ਫਿਰ ਕੌਡੀਆਂ ਭਾਅ
ਵੰਡਾਂ ਪਾਈਆਂ
ਵੇਖੇ ਹੱਥੇਲੀ ਜੱਟ
ਲੱਭਾ ਨਾ ਕੱਖ
ਆਓ ਸਭ 'ਕੱਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਨ
ਕਰੋ ਅਧਾਰ
ਜੇ ਗਿਆ ਵੇਲਾ ਲੰਘ
ਫਿਰ ਭੁੱਜੇਗੀ ਭੰਗ।
ਇਂਜ: ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।
ਸਭੇ ਲੱਜਾਂ ਅਲੋਪ
ਭੌਣੀਆਂ ਖਾਲੀ
ਕੀਤਾ ਸਮੇਂ ਕਰੋਪ
ਢਾਬਾਂ ਸੁੱਕੀਆਂ
ਸੁੱਕੇ ਨਾਲੇ ਨਿਕਾਸੂ
ਪਿਆਸੇ ਪਸ਼ੂ
ਨਲਕੇ ਨੇ ਬੇ-ਦਮ
ਪੰਛੀ ਹੌਂਕਣ
ਕਈਆਂ ਛੱਡੇ ਦਮ
ਖੇਤਾਂ ਦੀ ਰੂਹ
ਟਿੰਡਾਂ ਵੇਖੋ ਰੁਲਣ
ਢਠੇ ਨੇ ਖੂਹ
ਜੰਗਾਲੇ ਨੇ ਪਾੜਛੇ
ਲੋਹਾ ਵਿੱਕਦਾ
ਫਿਰ ਕੌਡੀਆਂ ਭਾਅ
ਵੰਡਾਂ ਪਾਈਆਂ
ਵੇਖੇ ਹੱਥੇਲੀ ਜੱਟ
ਲੱਭਾ ਨਾ ਕੱਖ
ਆਓ ਸਭ 'ਕੱਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਨ
ਕਰੋ ਅਧਾਰ
ਜੇ ਗਿਆ ਵੇਲਾ ਲੰਘ
ਫਿਰ ਭੁੱਜੇਗੀ ਭੰਗ।
ਇਂਜ: ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।
ReplyDeleteਜੋਗਿੰਦਰ ਸਿੰਘ ਜੀ ਤੁਹਾਡੀ ‘ਪਾਣੀ ਬਚਾਓ’ ਚੋਕਾ। ਵਕਤ ਮੁਤਾਬਕ ਇਨਸਾਨ ਨੂੰ ਸਾਵਧਾਨ ਕਰਨਵਾਲੀ ਰਚਨਾ ਹੈ। ਪਾਣੀ ਤਾਂ ਸਬ ਦੀ ਮੁਢਲੀ ਲੋੜ ਹੈ। ਏਦੇ ਤੇ ਸਾਨੂ ਗਮਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਆ।ਸਾਡੀ ਕੁਦਰਤੀ ਦੇਣ ਦੇ ਪ੍ਰਤੀ ਅਨਗੈਹਲੀ ਭਵਿਖ ਵਿਚ ਪਛਤਾਵਾ ਹੀ ਦੇਉਗੀ।
ਅਜ ਜੋ ਪਾਣੀ ਦੇ ਹਾਲਤ ਹਨ , ਜਦੋਂ Punjab ਵਿਚ ਹਰੀ ਕ੍ਰਾਂਤੀ ਆਈ ਸੀ , ਕਈੰ ਅਰਥ - ਸ਼ਾਸ਼ਤਰੀਆਂ ਉਸ ਵੇਲੇ ਹੀ ਇਸ ਹਾਲਤ ਦੀ ਭਵਿਖ ਬਾਣੀ ਕਰ ਦਿਤੀ ਸੀ । ਸਰਕਾਰੀ ਗਲਤ ਨੀਤੀਆਂ ਅਤੇ ਆਦਮੀ ਦੀਆਂ ਖੁਦਗਰਜ ਅਤੇ ਗਲਤ ਫੈਸਲਿਆਂ ਨਤੀਜਾ ਅਜ ਸਾਰੇ ਭੋਗ ਰਹੀ ਹਨ ।
ReplyDeleteਚੋਕਾ ਪਸੰਦ ਕਰਨ ਲਈ ਸੱਭ ਦਾ ਧੰਵਾਦ ।
ReplyDelete