ਖੇਤੋਂ ਮੁੜਕੇ
ਆਪਣੇ ਘਰ ਵੱਲ
ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ 'ਤੇ
ਓਹ ਬੈਠੀ ਸੀ
ਪਤਾ ਨਹੀਂ ਕਿਹੜੀ
ਸੋਚ 'ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁੱਗੂ- ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿੱਚ
ਭਰ ਅੱਖਾਂ 'ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਰ ਸੁੱਟਣਗੇ
ਖੜਕੇ ਉਥੇ

ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ 'ਤੇ
ਓਹ ਬੈਠੀ ਸੀ
ਪਤਾ ਨਹੀਂ ਕਿਹੜੀ
ਸੋਚ 'ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁੱਗੂ- ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿੱਚ
ਭਰ ਅੱਖਾਂ 'ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਰ ਸੁੱਟਣਗੇ
ਖੜਕੇ ਉਥੇ
ਲੱਗਿਆ ਮੈਂ ਸੋਚਣ
ਓਹ ਦੁਨੀਆਂ
ਕਿਹੋ ਜਿਹੀ ਹੋਵੇਗੀ
ਖੁਸ਼ੀਆਂ ਭਰੀ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ
ਜੀਹਦੇ ਨਾਲ ਹੋਊ
ਇਹ ਵੰਡਦੀ
ਆਪਣੀਆਂ ਖੁਸੀਆਂ
ਤੇ ਅਪਣਾ ਦਰਦ|
ਹਰਜਿੰਦਰ ਢੀਂਡਸਾ
(ਕੈਨਬਰਾ)
ਆਪਣੀਆਂ ਖੁਸੀਆਂ
ਤੇ ਅਪਣਾ ਦਰਦ|
ਹਰਜਿੰਦਰ ਢੀਂਡਸਾ
(ਕੈਨਬਰਾ)
ਹਰ ਕੋਈ ਅਪਨੀ ਅਪਨੀ ਦੁਨਿਆ ਵਿਚ ਗਵਾਚਾ ਹੋਇਆ ਹੈ। ਕਿਸ ਨਾਲ ਦੁਖਸੁਖ ਸਾਂਝਾ ਕਰੇ ਕੋਈ ਬਸ ਜਿਂਦਗੀ ਦੇ ਸਾਵਾਂਸਾ ਦਾ ਹਿਸਾਬ ਹੀ ਪੂਰਾ ਕਰਨਾ ਹੁਂਦਾ ਹੈ । ਹਰਜਿੰਦਰ ਜੀ ਤੁਸਾਂ ਸੁਂਦਰ ਚਿਤੱਰ ਖੀਂਚਾ ਉਸ ਦੀ ਦੁਨਿਆ ਦਾ ਇਸ ਚੋਕੇ 'ਚ ।ਵਧਾਈ ਹੋ ਆਪ ਕੋ।
ReplyDeleteਉਹ ਤਾਂ ਘੁੱਗੂ-ਘਾਂਗੜਿਆਂ ਦੀ ਇਬਾਰਤ 'ਚ ਬਹੁਤ ਕੁਝ ਕਹਿ ਗਈ ਸ਼ਾਇਦ ਸਾਨੂੰ ਹੀ ਸਮਝ ਨਹੀਂ ਲੱਗਾ ਜਾਂ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ReplyDeleteਹਰਦੀਪ