
ਖੈਰ, ਕੁੜੀ ਪੜੀ -ਲਿਖੀ ਹੋਣ ਕਰਕੇ ਲਾਗੇ ਹੀ ਸਰਕਾਰੀ ਦਫਤਰ ਵਿਚ ਸਰਵਿਸ ਕਰਦੀ ਸੀ। ਇਸ ਲਈ ਪੈਸੇ ਧੇਲੇ ਵਲੋਂ ਨਿਰਭਰ ਨਹੀਂ ਸੀ। ਨਹੀਂ ਤਾਂ ਆਦਮੀ ਨੇਂਘ ਚੋਂ ਜੂੰ ਨਾ ਕੱਢੇ। ਜਮਾਂ ਈ ਕੰਜੂਸ। ਸੌੜੀ ਸੋਚ ਤੇ ਕੰਜੂਸੀ ਦਾ ਇੱਕ ਨਮੂਨਾ ਉਦੋਂ ਸਾਹਮਣੇ ਆਇਆ ਜਦੋਂ ਉਸ ਦੇ ਤਿੰਨ ਕੁ ਸਾਲ ਦੇ ਬੱਚੇ ਦੇ ਪੁਰਾਣੇ ਬੂਟਾਂ ਦਾ ਸੱਜਾ ਬੂਟ ਕਿਤੇ ਗੁੰਮ ਹੋ ਗਿਆ। ਫਿਰ ਕੀ ਸੀ.....ਘਰ ਵਿਚ ਵੱਖਤ ਪੈ ਗਿਆ। ਸਾਰਾ ਘਰ ਫਰੋਲ ਮਾਰਿਆ। ਬੂਟ ਨਾ ਲੱਭਾ। ਬੰਦੇ ਨੇ ਅਕਲ ਦੌੜਾਈ ਤੇ ਬੱਚੇ ਦਾ ਖੱਬਾ ਬੂਟ ਲੈ ਕੇ ਨਾਲ ਲੱਗਦੇ ਸ਼ਹਿਰ ਚਲਾ ਗਿਆ। ਹੱਥ ਵਿੱਚ ਖੱਬੇ ਬੂਟ ਨੂੰ ਵਿਖਾ ਕੇ ਉਸ ਨਾਲ ਦਾ ਸੱਜਾ ਬੂਟ ਹਰ ਬੂਟਾਂ ਦੀ ਦੁਕਾਨ 'ਤੇ ਭਾਲਦਾ ਰਿਹਾ । ਦੁਕਾਨਦਾਰ ਉਸ ਦੀ ਮੂਰਖਤਾ 'ਤੇ ਹੱਸਦੇ ਰਹੇ। ਪਰ ਉਸ 'ਤੇ ਕੋਈ ਅਸਰ ਨਾ ਹੁੰਦਾ। ਸਾਰਾ ਸ਼ਹਿਰ ਗਾਹ ਮਾਰਿਆ। ਬੂਟ ਕਿੱਥੋਂ ਲੱਭਣਾ ਸੀ ? ਸਾਰਾ ਦਿਨ ਮੂਰਖਤਾ ਦਾ ਤਮਾਸ਼ਾ ਕਰਕੇ ਘਰ ਦਾ ਬੁੱਧੂ ਘਰ ਨੂੰ ਆਇਆ ।
ਲੋਕੀਂ ਹੱਸਣ
ਬੁੱਧੂ ਕਰੇ ਤਮਾਸ਼ਾ
ਹੱਥ 'ਚ ਕਾਸਾ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ )
ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ
ਥਿੰਦ ਅੰਕਲ ਜੀ ਦੀਆਂ ਲਿਖਤਾਂ ਦੀ ਹਮੇਸ਼ਾਂ ਉਡੀਕ ਰਹਿੰਦੀ ਹੈ। ਪਿਛਲੇ ਦਿਨੀਂ ਸ਼ਾਇਦ ਰੁਝੇਵਿਆਂ ਕਾਰਣ ਆਪ ਆਪਣੀ ਹਾਜ਼ਰੀ ਨਿਰੰਤਰ ਨਹੀਂ ਲੁਆ ਸਕੇ। ਆਪ ਨੇ ਬਹੁਤ ਹੀ ਰੌਚਕ ਢੰਗ ਨਾਲ ਸੌੜੀ ਸੋਚ ਤੇ ਕੰਜੂਸੀ ਦੀ ਮਾਨਸਿਕਤਾ ਵਾਲੇ ਵਿਅਕਤੀ ਦਾ ਚਿੱਤਰਣ ਇਸ ਹਾਇਬਨ ਵਿੱਚ ਕੀਤਾ ਹੈ। ਅਕਲਾਂ ਬਾਜੋਂ ਖੂਹ ਖਾਲੀ ਸੱਚੀਂ ਹੀ ਖਾਲੀ ਸੀ। ਅੰਤ 'ਚ ਲਿਖਿਆ ਹਾਇਕੁ ਵੀ ਬਹੁਤ ਅਰਥਪੂਰਣ ਹੈ। ਆਪ ਵਧੀਆ ਲਿਖਤ ਸਾਂਝੀ ਕਰਨ ਲਈ ਵਧਾਈ ਦੇ ਪਾਤਰ ਨੇ।
ReplyDeleteਹਰਦੀਪ
ਕਂਜੂਸੀ ਦਾ ਚਿਤਰਨ ਕਮਾਲ ਕਾ ਹੈ ।ਅਕਲਾਂ ਬਾਜੋਂ ਖੂਹ ਖਾਲੀ ਨੂ ਸਟੀਕ ਬੈਠਦਾ ਹਾਇਬਨ ਬਹੁਤ ਮਨਰਂਜਕ ਲੱਗਾ।
ReplyDeleteਸੁੰਦਰ ਚਿੱਤਰਣ
ReplyDeleteਬੜੀ ਦਿਲਚਸਪ ਰਚਨਾ
ReplyDelete