
ਮਾਘ ਮਹੀਨੇ ਦਾ ਚੜ੍ਹਦਾ ਸੂਰਜ ਰੁੱਖਾਂ ਦੇ ਉਹਲੇ ਰਿਸ਼ਮਾਂ ਦੀ ਲਾਬ ਲਾ ਰਿਹਾ ਸੀ। ਕੋਸੀ -ਕੋਸੀ ਜਿਹੀ ਧੁੱਪੜੀ ਬਨ੍ਹੇਰਿਆਂ 'ਤੇ ਚਾਨਣ ਬਿਖੇਰ ਰਹੀ ਸੀ। ਨਿੱਘਾ -ਨਿੱਘਾ ਜਿਹਾ ਦਿਨ ਸੀ। ਨਰਗਸ ਦੇ ਫੁੱਲਾਂ ਨੂੰ ਛੂਹ ਕੇ ਆਉਣ ਵਾਲੀ ਸੁਗੰਧੀਆਂ ਬਿਖੇਰਦੀ ਪੌਣ ਕਦੇ ਕਦੇ ਹਲਕੀ ਜਿਹੀ ਚੌਰ ਕਰਦੀ ਜਾਪਦੀ ਸੀ। ਅੱਜ ਜਦ ਅੱਖ ਖੁੱਲ੍ਹੀ ਤਾਂ ਵਿਹੜੇ ਵਿੱਚ ਚਹਿਕ ਰਹੇ ਪੰਛੀਆਂ ਦੀਆਂ ਆਵਾਜ਼ਾਂ ਨੇ ਪੌਣਾਂ ਦੀ ਝਾਂਜਰ ਸੰਗ ਰਲ ਕੇ ਸੁਰਾਂ ਦੀ ਛਹਿਬਰ ਲਾਈ ਹੋਈ ਸੀ।
ਮੈਂ ਖਿੜਕੀ 'ਚੋਂ ਬਾਹਰ ਤੱਕਿਆ। ਵਿਹੜੇ 'ਚ ਪਏ ਵੱਡੇ ਭਾਂਡੇ ਦੁਆਲੇ ਗੁਟਾਰਾਂ, ਚਿੜੀਆਂ ਤੇ ਘੁੱਗੀਆਂ ਚਹਿਕਦੀਆਂ ਖੰਭ ਫੜ-ਫੜਾ ਰਹੀਆਂ ਸਨ। ਮੈਂ ਹਰ ਰੋਜ਼ ਇੱਕ ਰੋਟੀ ਚਿੜੀਆਂ ਦੇ ਨਾਂ ਦੀ ਪਕਾਉਂਦੀ ਹਾਂ। ਆਥਣ ਵੇਲੇ ਓਸ ਭਾਂਡੇ 'ਚ ਰੋਟੀ ਭੋਰ ਕੇ ਪਾਣੀ ਪਾ ਦਿੰਦੀ ਹਾਂ। ਹੁਣ ਇਹਨਾਂ ਪੰਖੇਰੂਆਂ ਨੂੰ ਸਾਡੇ ਵਿਹੜੇ ਦੀ ਪਛਾਣ ਹੋ ਗਈ ਹੈ। ਜੇ ਕਿਤੇ ਮੈਂ ਰੋਟੀ ਪਾਉਣ ਤੋਂ ਖੁੰਝ ਵੀ ਜਾਵਾਂ ਤਾਂ ਇਹ ਸਾਰੇ ਪੰਖੇਰੂ ਨਿੱਤ ਸਵੇਰ ਸਾਡੇ ਘਰ ਦੇ ਆਲੇ -ਦੁਆਲੇ ਦੇ ਘਰਾਂ ਦੀਆਂ ਛੱਤਾਂ 'ਤੇ ਲੱਗੇ ਐਨਟੀਨਿਆਂ, ਰੁੱਖਾਂ ਜਾਂ ਕੰਧਾਂ 'ਤੇ ਬੈਠ ਚਰਪ -ਚਰਪ ਦਾ ਰਾਗ ਛੇੜ ਮੈਨੂੰ ਚੇਤਾ ਕਰਵਾ ਦਿੰਦੇ ਨੇ।
ਹੁਣ ਪੀਲੀ ਚੁੰਝ ਵਾਲੀਆਂ ਦਾਲਚੀਨੀ ਰੰਗ ਦੀਆਂ ਪੰਜ -ਛੇ ਗੁਟਾਰਾਂ ਭੋਰੀ ਰੋਟੀ ਦੇ ਛੋਟੇ -ਛੋਟੇ ਟੁਕੜਿਆਂ ਨੂੰ ਚੁੱਕ ਇੱਕ ਪਾਸੇ ਲਿਜਾ ਕੇ ਠੁੰਗਾਂ ਮਾਰ ਰਹੀਆਂ ਨੇ । ਦੋ ਹੋਰ ਪੀਲੀ ਚੁੰਝ ਵਾਲੀਆਂ ਸੁਰਮਈ ਜਿਹੇ ਰੰਗ ਦੀਆਂ ਨਿੱਕੀਆਂ ਚਿੜੀਆਂ ਡਰਦੀਆਂ ਜਿਹੀਆਂ ਇੱਕ ਪਾਸਿਓਂ ਮਲਕ ਜਿਹੇ ਆਉਂਦੀਆਂ ਨੇ ਤੇ ਰੋਟੀ ਚੁੱਕ ਦੂਰ ਕੰਧ 'ਤੇ ਜਾ ਬਹਿੰਦੀਆਂ ਨੇ। ਵੇਖਦਿਆਂ ਹੀ ਵੇਖਦਿਆਂ ਗੁਟਾਰਾਂ ਦੇ ਦੋ ਹੋਰ ਜੋੜੇ ਆ ਰਲੇ ਨੇ । ਏਸ ਝੁਰਮਟ ਦੇ ਐਨ ਮੱਧ -ਵਿਚਕਾਰ ਬੈਠਾ ਘੁੱਗੀਆਂ ਦਾ ਇੱਕ ਜੋੜਾ ਬੜੇ ਹੀ ਸਹਿਜੇ ਜਿਹੇ ਰੋਟੀ ਦੀਆਂ ਬੁਰਕੀਆਂ ਨੂੰ ਠੁੰਗਾਂ ਮਾਰ ਰਿਹਾ ਏ । ਅੱਜ ਕਾਲੀ ਤੇ ਚਿੱਟੇ ਰੰਗ ਦੀ ਡੱਬਖੜਬੀ ਮੈਨਾ ਵੀ ਆ ਰਲ਼ੀ ਹੈ। ਇਹ ਕਦੇ -ਕਦੇ ਹੀ ਫੇਰਾ ਪਾਉਂਦੀ ਹੈ ਤੇ ਇੱਕਲੀ ਹੀ ਆਉਂਦੀ ਹੈ। ਮਨਮੋਹਣੇ ਜਿਹੇ ਰੰਗ -ਪਰੰਗ ਇੱਕ ਤੋਤੇ ਨੇ ਵੀ ਆਪਣੀ ਹਾਜ਼ਰੀ ਲੁਆ ਦਿੱਤੀ ਹੈ। ਅਛੋਪਲੇ ਹੀ ਸਿਰ 'ਤੇ ਕਲਗੀ ਸਜਾਈ ਭੂਰੇ ਤੇ ਹਲਕੇ ਸਲੇਟੀ ਰੰਗੇ ਦੋ ਜੋੜੇ ਕਬੂਤਰਾਂ ਦੇ ਆ ਰਲੇ ਨੇ ਗੁਟਕਣ ਲਈ।
ਪੰਖੇਰੂਆਂ ਦੀ ਰੁਣ ਝੁਣ ਨਾਲ ਮੇਰਾ ਮਨ ਆਪ ਮੁਹਾਰੇ ਗੁਣਗੁਣਾਉਣ ਲੱਗਾ, "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ। "ਮੈਂ ਸੋਚ ਰਹੀ ਸਾਂ ਕਿ ਜੇ ਸਵੇਰ ਨਾ ਹੁੰਦੀ ਤਾਂ ਪੰਛੀਆਂ ਦਾ ਚਹਿਚਹਾਉਣਾ ਇਕ ਮੂਕ ਵੇਦਨਾ ਬਣ ਜਾਣਾ ਸੀ ਤੇ ਰੁੱਖਾਂ ਨੇ ਘੋਰ ਉਦਾਸੀ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਣਾ ਸੀ। ਹੁਣ ਮੇਰੀ ਸੋਚ ਦਾ ਪੰਛੀ ਉਡਾਰੀ ਮਾਰ ਮੇਰੇ ਬਚਪਨ ਦੀ ਰੰਗਲੀ ਬਗੀਚੀ 'ਚ ਜਾ ਬੈਠਾ ਸੀ। ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜੇਹੀ ਪੈਂਦੀ ਸੀ। ਅਸੀਂ ਟੋਕਰਾ ਲਾ ਕੇ ਚਿੜੀਆਂ ਫੜ੍ਹ ਖੰਭ ਰੰਗਣ ਵਾਲੀਆਂ ਸੁਆਦਲੀਆਂ ਖੇਡਾਂ ਖੇਡਦੇ ਸਾਂ । ਵਿਹੜੇ 'ਚ ਬੇਹੀ ਰੋਟੀ ਤੇ ਦਾਣਿਆਂ ਦੀ ਮੁੱਠੀ ਖਿਲਾਰ ਨਿੱਤ ਆਪਣੀ -ਆਪਣੀ ਰੰਗੀ ਚਿੜੀ ਨੂੰ ਉਡੀਕਣ ਬੈਠ ਜਾਂਦੇ। ਜਦੋਂ ਹੋਰ ਚਿੜੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਿਹੜੇ ਖਿਲਰਿਆ ਚੋਗ ਚੁਗ ਜਾਂਦੀਆਂ ਤਾਂ ਅਸੀਂ ਰੋਣਹਾਕੇ ਹੋ ਜਾਂਦੇ। ਮਾਂ ਤੋਂ ਹੋਰ ਰੋਟੀ ਲੈ ਭੋਰ ਕੇ ਪਾਉਂਦੇ ਤੇ ਮੁੜ ਤੋਂ ਉਹੀਓ ਉਡੀਕ ਸ਼ੁਰੂ ਹੋ ਜਾਂਦੀ।
ਪੰਖੇਰੂਆਂ ਦੀ ਰੁਣ ਝੁਣ ਨਾਲ ਮੇਰਾ ਮਨ ਆਪ ਮੁਹਾਰੇ ਗੁਣਗੁਣਾਉਣ ਲੱਗਾ, "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ। "ਮੈਂ ਸੋਚ ਰਹੀ ਸਾਂ ਕਿ ਜੇ ਸਵੇਰ ਨਾ ਹੁੰਦੀ ਤਾਂ ਪੰਛੀਆਂ ਦਾ ਚਹਿਚਹਾਉਣਾ ਇਕ ਮੂਕ ਵੇਦਨਾ ਬਣ ਜਾਣਾ ਸੀ ਤੇ ਰੁੱਖਾਂ ਨੇ ਘੋਰ ਉਦਾਸੀ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਣਾ ਸੀ। ਹੁਣ ਮੇਰੀ ਸੋਚ ਦਾ ਪੰਛੀ ਉਡਾਰੀ ਮਾਰ ਮੇਰੇ ਬਚਪਨ ਦੀ ਰੰਗਲੀ ਬਗੀਚੀ 'ਚ ਜਾ ਬੈਠਾ ਸੀ। ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜੇਹੀ ਪੈਂਦੀ ਸੀ। ਅਸੀਂ ਟੋਕਰਾ ਲਾ ਕੇ ਚਿੜੀਆਂ ਫੜ੍ਹ ਖੰਭ ਰੰਗਣ ਵਾਲੀਆਂ ਸੁਆਦਲੀਆਂ ਖੇਡਾਂ ਖੇਡਦੇ ਸਾਂ । ਵਿਹੜੇ 'ਚ ਬੇਹੀ ਰੋਟੀ ਤੇ ਦਾਣਿਆਂ ਦੀ ਮੁੱਠੀ ਖਿਲਾਰ ਨਿੱਤ ਆਪਣੀ -ਆਪਣੀ ਰੰਗੀ ਚਿੜੀ ਨੂੰ ਉਡੀਕਣ ਬੈਠ ਜਾਂਦੇ। ਜਦੋਂ ਹੋਰ ਚਿੜੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਿਹੜੇ ਖਿਲਰਿਆ ਚੋਗ ਚੁਗ ਜਾਂਦੀਆਂ ਤਾਂ ਅਸੀਂ ਰੋਣਹਾਕੇ ਹੋ ਜਾਂਦੇ। ਮਾਂ ਤੋਂ ਹੋਰ ਰੋਟੀ ਲੈ ਭੋਰ ਕੇ ਪਾਉਂਦੇ ਤੇ ਮੁੜ ਤੋਂ ਉਹੀਓ ਉਡੀਕ ਸ਼ੁਰੂ ਹੋ ਜਾਂਦੀ।
ਇੱਕ ਪਾਸੇ ਇੱਕਲੀ ਬੈਠੀ ਇੱਕ ਘੁੱਗੀ ਦੀ ਘੁੱਗੂ - ਘੂੰ ਨੇ ਮੇਰੀ ਬਿਰਤੀ ਤੋੜੀ। ਮੈਨੂੰ ਉਹ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ ਪਾਲਣਹਾਰ ਦੀ ਇਬਾਦਤ ਕਰਦੀ ਮਹਿਸੂਸ ਹੋਈ। ਅੱਖਾਂ ਮੂੰਦ ਕਿਸੇ ਬੰਦਗੀ 'ਚ ਲੀਨ ਹੋਇਆ ਉਸ ਦਾ ਆਪਾ ਦੁਨਿਆਵੀ ਝਮੇਲਿਆਂ 'ਚ ਉਲਝੇ ਮਨ ਨੂੰ ਓਸ ਰੱਬ ਦੀ ਸਿਫ਼ਤ ਸਾਲਾਹ ਕਰਨ 'ਚ ਰੱਤੇ ਜਾਣ ਦਾ ਅਨੁਭਵ ਕਰਾਉਂਦਾ ਹੈ। ਬਾਕੀ ਪੰਖੇਰੂਆਂ ਦਾ ਅਗੰਮੀ ਤੇ ਅਤਿਅੰਤ ਸੁਰੀਲਾ ਚਹਿਕਾ ਉਸੇ ਤਰਾਂ ਜਾਰੀ ਹੈ ਤੇ ਮੇਰੇ ਮਨ ਨੂੰ ਨਵੀਆਂ ਤਰੰਗਾਂ ਨਾਲ ਭਰਦਾ ਜਾ ਰਿਹਾ ਹੈ। ਡੂੰਘੀ ਚੁੱਪ 'ਚ ਸੰਗੀਤ ਤਾਰੀ ਹੋ ਮਨ ਦੀ ਸੱਖਣਤਾ ਨੂੰ ਭਰ ਰਿਹਾ ਜਾਪਦਾ ਹੈ।
ਮਾਘ ਦੀ ਧੁੱਪ
ਪੰਖੇਰੂ ਰੁਣ ਝੁਣ
ਚੋਗ -ਚੁਗਣ ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 381 ਵਾਰ ਪੜ੍ਹੀ ਗਈ
ਨਿੱਘੀ ਨਿੱਘੀ ਮਾਘ ਦੀ ਧੁੱਪ ਵਰਗਾ ਹਾਇਬਨ !
ReplyDeleteਪ੍ਰੀਤਮ ਕੌਰ
(ਬਰਨਾਲਾ)
A message via e-mail:
ReplyDeleteਵਾਹ ! ਇਹ ਸ਼ਬਦ ਨਹੀਂ ਮੰਨੋ ਮੋਤੀ -ਹੀਰੇ ਨੇ , ਕਾਦਰ ਦੀ ਕੁਦਰਤ ਦਾ ਮਨਮੋਹਕ ਨਜ਼ਾਰਾ ਪੇਸ਼ ਕੀਤਾ।
ਹੈ ਲਾਜਵਾਬ ਲਿਖਤ !
ਤੇਰੀ ਮਾਸੀ
ਪ੍ਰੋ . ਸੁਰਿੰਦਰ ਕੌਰ ਸਿੱਧੂ
ਇਕ ਹੋਰ ਹਾਇਬਨ ਕਵਿਤਾ ਵਰਗੀ | ਲਗਦਾ ਤੁਸੀਂ ਕੁਦਰਤ ਨਾਲ ਵਸਣਾ ਸ਼ੁਰੂ ਕਰ ਦਿੱਤਾ ਏ | ਪੰਛਿਆਂ ਨੂੰ ਵੀ ਪਤਾ ਨਹੀਂ ਹੋਣਾ ਕਿ ਕੋਈ ਉਹਨਾ ਨੂੰ ਸ਼ਬਦਾਂ ਰਾਹੀਂ ਚਿਤਰ ਰਿਹਾ ਏ | ਮੰਨ ਨੂੰ ਸਕੂਨ ਦੇਣ ਵਾਲੀ ਰਚਨਾ | ਸ਼ਬਦਾਂ ਅਤੇ ਅਲੰਕਾਰਾਂ ਦਾ ਭੰਡਾਰ |
ReplyDelete- -'ਰੁਣ ਝੁਣ' - -
ReplyDelete'ਰੁਣ ਝੁਣ' ਵਿੱਚ ਲੇਖਕਾ ਕੁਦਰਤ ਦੀ ਗੋਦੀ ਵਿਚੋਂ ਜੰਮੇ,ਮੱਘਰ ਮਹੀਨੇ ਦਾ ਕਲਾਤਮਕ ਢੰਗ ਨਾਲ ਵਰਣਨ ਕਰਦਿਆਂ ਅਤੇ ਨਿੱਘ ਮਾਣਦੀ ਦੀ ਜਦ ਜਾਗ ਖੁੱਲ੍ਹਦੀ ਹੈ,ਤਾਂ ਵਿਹੜੇ ਵਿੱਚ ਪੰਛੀਆਂ ਦੇ ਸੁਰਾਂ ਦੀ ਚਹਿਚਹਾਟ ਸੁਣਦੀ ਹੈ,ਜੋ ਉਨ੍ਹਾਂ ਪ੍ਰਤੀ ਉਸ ਦੀ ਪ੍ਰੀਤੀ ਤਾਂਘ ਨੂੰ ਰੂਪਮਾਨ ਕਰਦੀ ਹੈ।ਉਸ ਦਾ ਬਚਪਨ ਤੋਂ ਹੀ ਪੰਛੀਆਂ ਲਈ ਬਹੁਤ ਪਿਆਰ ਰਿਹਾ ਹੈ,ਭਾਵੇਂ ਇਹ ਗੱਲ ਹੋਰ ਹੈ ਕਿ ਉਹਦੇ ਕੁੱਝ ਪੱਕੇ ਮਿੱਤਰ ਪੰਛੀ,ਸਮੇਂ ਦੇ ਮਾਰੂ ਹੱਥਾਂ 'ਚ ਫੜੇ ਕਿਤੇ ਜਾ ਡਿੱਗੇ,ਜਿਨ੍ਹਾਂ ਨੂੰ ਉਹ ਆਪਣੇ ਚੇਤਿਆਂ ਵਿਚੋਂ ਅਜੇ ਤਕ ਵੀ ਵਿਸਾਰ ਨਹੀਂ ਸਕੀ,ਜਿਵੇਂ -'ਉਹ ਤੇ ਰੋਣਹਾਕੀ ਹੋ ਜਾਂਦੀ ਸੀ, ਜਦ ਉਸ ਦੀ ਆਪਣੀ ਰੰਗੀ ਚਿੜੀ ਨੂੰ ਉਡੀਕ ਕਰਦੀ ਹੋਰ ਹੋਰ ਚੜ੍ਹੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਹਿੜੇ ਖਿੱਲਰਿਆ ਚੋਗ ਚੁਗ ਜਾਂਦੀਆਂ।' ਮੈਂ ਤਾਂ ਉਸ ਉਮਰੇ ਦੀ ਬਾਲੜੀ ਲੇਖਕਾ ਨੂੰ ਜੀਵਾਂ ਦੇ ਮਾਧਿਅਮ ਰਾਹੀਂ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਵਾਲੀ ਮੰਨਦਾ ਹਾਂ,ਜਿਸ ਨੇ ਪੰਛੀਆਂ ਪ੍ਰਤੀ ਏਨਾ ਮੋਹ ਅੱਜ ਤਕ ਵੀ ਕਾਇਮ ਰੱਖਿਆ ਹੈ।ਇਸ ਮੋਹ ਨੂੰ ਇਹਨਾਂ ਸੁੰਦਰ ਵਾਕਾਂ ਰਾਹੀ ਪ੍ਰਗਟਾ ਕੇ ਤਾਂ ਕਮਾਲ ਕਰ ਦਿਖਾਈ ਹੈ,' ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜਿਹੀ ਪੈਂਦੀ ਸੀ। ਅਸਲ ਵਿਚ ਉਹ ਤਾਂ ਇਨ੍ਹਾਂ ਰਾਹੀਂ "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ।" ਦੇ ਮਹਾ ਵਾਕ ਅਨੁਸਾਰ ਕਾਦਰ ਨਾਲ ਆਪਣੀ ਸਾਂਝ ਪਾਉਣਾ ਲੋਚਦੀ ਰਹਿੰਦੀ ਹੈ। ਇਹ ਦਾਲਚੀਨੀ ਜਾਂ ਸੁਰਮਈ ਜਿਹੇ ਰੰਗ ਵੀ ਸਾਡੀ ਜ਼ਿੰਦਗੀ ਵਿੱਚ ਨਿੱਤ ਪ੍ਰਤੀ ਉਤਰਾਓ ਚੜ੍ਹਾਓ ਆਉਣ ਵਾਲੀਆਂ ਘਟਨਾਵਾਂ ਵਲ ਸੰਕੇਤ ਕਰਦੇ ਹਨ।ਇਸੇ ਸਿਲਸਿਲੇ ਵਿਚ ਜਦ ਉਸ ਦੀ ਬਿਰਤੀ ਇੱਕ ਪਾਸੇ ਇਕੱਲੀ ਬੈਠੀ ਘੁੱਗੀ ਦੀ ਘੁੱਗੂ-ਘੂੰ ਵਲ ਜਾਂਦੀ ਹੈ,ਤਾਂ ਉਹ ਉਸ ਨੂੰ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ ਪਾਲਣਹਾਰ ਦੀ ਇਬਾਦਤ ਕਰਦੀ ਮਹਿਸੂਸ ਹੁੰਦੀ ਹੈ।ਅਸਲ ਵਿੱਚ ਇਹ ਲੇਖਕਾ ਦੀ ਮਾਨਸਿਕ ਸਥਿਤੀ ਹੈ,ਜੋ ਉਹਦੇ ਮਨ ਦੀ ਸੱਖਣਤਾ ਨੂੰ ਕਾਦਰ ਦੀ ਸਾਜੀ ਤੇ ਨਿਵਾਜੀ ਇਸ ਕੁਦਰਤ ਦੀ ਵਿਸ਼ਾਲਤਾ ਦਾ ਅਨੰਦ ਲੈਣ ਲਈ ਨੇੜਤਾ ਬਣਾਉਣ ਦਾ ਕਲਾਤਮਕ ਉਪਰਾਲਾ ਕਰਵਾ ਰਹੀ ਜਾਪਦੀ ਹੋਵੇ;ਇੱਕ ਸਾਂਝ ਪਾਉਂਦੀ ਲੱਗਦੀ ਹੋਵੇ।ਇਸੇ ਲਈ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਇਆਂ,ਸਵੇਰ ਦੇ ਵੇਲੇ ਦੇ ਕੁਦਰਤੀ ਹੁਸਨ ਤੇ ਸੁਹਾਵਣੇ ਪਲ ਜੀਵਨ ਨੂੰ ਉਤਸ਼ਾਹ,ਉਮਾਹ ਤੇ ਖ਼ੁਸ਼ੀ ਖੇੜਿਆਂ ਦਾ ਕਾਰਨ ਬਣਦੇ ਹਨ ਤੇ ਜੀਵਨ 'ਚ ਨਵਾਂ ਜੋਸ਼ ਭਰਦੇ ਹਨ।
ਡਾ:ਹਰਦੀਪ ਕੌਰ ਸੰਧੂ ਹੌਰਾਂ ਦੀ ਲਿਖਤ ਵਿਚਲੇ ਅਹਿਸਾਸ ਮਖ਼ਮਲੀ ਤੇ ਨਵੀਨਤਾ ਕਾਰੀ ਹਨ,ਜੋ ਆਪਣੇ ਚੌਗਿਰਦੇ ਵਿਚੋਂ ਵਿਚਰਦੀਆਂ ਮਾਮੂਲੀ ਤੇ ਨਿੱਕੀਆਂ ਘਟਨਾਵਾਂ ਨੂੰ ਆਪਣੀ ਕਾਵਿਕ ਸ਼ਕਤੀ ਨਾਲ ਸਜਾ ਕੇ ਪਾਠਕਾਂ ਦੇ ਮਨਾਂ ਨੂੰ ਟੁੰਬਣ ਦੀ ਸਮਰੱਥਾ ਰੱਖਦੀ ਹੈ।
- ਸੁਰਜੀਤ ਸਿੰਘ ਭੁੱਲਰ-21-05-2016
ਰੁਣਝੁਣ ਹਾਇਬਨ ਦੀ ਬਿੰਬਾਬਲੀ ਕੁਦਰਤ ਓਤ ਪ੍ਰੋਤ ਹੈ। ਇੱਕ ਚਿੱਤਰ ਅੱਖਾਂ ਅੱਗੇ ਲਿਆਉਂਦੀ ਹੈ ਤੇ ਇੱਕ ਸੰਗੀਤਮਈ ਸੁਰ ਵੀ ਪੈਦਾ ਕਰਦੀ ਹੈ। ਬਹੁਤ ਹੀ ਵਧੀਆ ਹਾਇਬਨ।
ReplyDeleteਰੁਣ ਝਣ
ReplyDeleteਹਰਦੀਪ ਕੁਦਰਤ ਪਰੇਮੀ ਹੋਨੇ ਦੇ ਨਾਲ ਨਾਲ ਇਕ ਲੇਖਕ ,ਕਵੀ ਤੇ ਇਕ ਚਿੱਤਰ ਕਾਰ ਵੀ ਹਨ।ਉਨ੍ਹਾਂ ਦੀ ਰੂਹ ਜਦ ਕੁਦਰਤ ਦੇ ਨਜਾਰਿਆਂ ਨਾਲ ਇਕ ਮੁਕ ਹੋ ਜਾਂਦੀ ਹੈ ਤਾਂ ਉਸ ਦੀ ਲੇਖਨੀ ਜੋ ਹਮਾਰੇ ਲਿਏ ਲੇਕੇ ਆਉਂਦੀ ਹੈ ਅੋਹ ਅਮਮੋਲ ਤੇ ਅਦਭੁਤ ਹੁਂਦਾ ਹੈ। ਇਕ ਸਮੁਂਦਰ ਵਾਂਗੂ ।ਜੇੜਾ ਤੈਰਨਾ ਜਾਨਦਾ ਹੈ ਵਹੀ ਉਸ ਚੌਂ ਮੋਤੀ ਢਂੂਡ ਸਕਦਾ ਹੈ ।ਮੈਂ ਤਾਂ ਉਸ ਲਿਖਤ ਦੀ ਸੁਨਦਰਤਾ ਉਸਦੇ ਨਾਲ ਸਜੇ ਅਲਂਕਾਰਾਂ ਨੂ ਹੀ ਦੇਖ ਦੇਖ ਆਤਮ ਵਿਭੋਰ ਹੋ ਜਾਂਦੀ ਹਾਂ ।
ਮਾਘ ਮਹੀਨੇ ਦੀ ਨਿਘੀ ਨਿਘੀ ਧੁਪ ਦਾ ਨਜਾਰਾ ਦੇਸ਼ ਦੀ ਭੂਮੀ ਤੇ ਲੈ ਗਿਆ । ਪਂਛਿਆਂ ਦੇ ਸਂਗੀਤ ਤੇ ਪੌਣ ਨਾਲ ਉਨ੍ਹਾਂ ਦੀ ਜੁਗਲਬਂਦੀ ਦਾ ਕੀ ਕਹਨਾ ।ਬਚਪਨ ਦੀ ਸੁਆਦਲੀਆਂ ਖੇਡਾ 'ਚ ਜਾਕੇ ਸਾਨੂ ਵੀ ਖੇਡਨ ਲਾ ਦਿੱਤਾ । ਬਚਪਨ ਦੇ ਦਿਨਾਂ ਦੀ ਸਾਨੂ ਵੀ ਯਾਦ ਕਰਾ ਦਿੱਤੀ ਜਿਮੇ ਅਸੀ ਉਸ ਦੇ ਨਾਲ ਖੇਡ ਰਹੇਂ ਹੋਇਏ ।ਉਸ ਦੀ ਕੁਦਰਤੀ ਨਜਾਰਿਆਂ ਨਾਲ ਇਕ ਮੁਕ ਹੋਨ ਦੀ ਕਲਾ ਨੂ ਦਾਦ ਦੇਨੀ ਪੋਉਗੀ ।
ਜੋ ਵੀ ਓੁਹ ਲਿਖਤੀ ਹੈ ਸਾਰਾ ਸਾਡੇ ਆਲੇ ਦੁਆਲੇ ਵੀ ਹੁਂਦਾ ਹੈ ਅਸੀਂ ਅਪਨੇ ਰੂਝੇਮਿਆਂ 'ਚ ਏਨੇ ਰੁਝੇ ਹੁਂਦੇ ਆਂ ਕਿ ਕੁਦਰਤ ਦੀ ਸੁਨਦਰਤਾ ਦਾ ਆਨਂਦ ਲੈਨ ਤੋ ਚੂਕ ਜਾਂਦੇ ਹੈਂ ।ਲੇਕਿਨ ਹਰਦੀਪ ਦੀ ਪਰਖੂ ਨਜਰ ਔਰ ਉਸ ਦੀ ਕਲਮ ਅਤੇ ਉਸ ਦੇ ਅਂਦਰ ਦਾ ਚਿੱਤਰਕਾਰ ਤੀਨੋ ਮਿਲਕੇ ਜੋ ਸਿਰਜਨਾ ਕਰਦੇ ਹਨ ਉਸ ਦਾ ਕੋਈ ਜਬਾਵ ਨਹੀ ।ੳਦੋ ਸ਼ਬਦ ਬੋਲਦੇ ਹਨ ,ਗੁਨਗੁਨਾਦੇ ਹਨ ਤੇ ਸ਼ਬਦਾ ਨਾਲ ਉਸ ਦੀ ਕਲਮ ਏਹੀਸੋਹਨੀ ਚਿੱਤਰ ਕਾਰੀ ਕਰਦੀ ਹੈ ਕਿ ਅਸੀ ਸਰਾਹਨਾ ਕਿਏ ਬਿਨਾ ਨਹੀ ਰਹ ਸਕਦੇ ।
हरदीप के संगीतमय हाइबन 'रूण झूण' ने हृदय में आनंद रस ही नहीं भरा बल्कि कुदरत द्वार सिरजी गई हर छोटी से छोटी वस्तु के महत्व से भी परिचय कराया भले ही उसने बचपन में पंक्षियों साथ बिताये पलों का जिकर किया हो ।अगर भोर न होती कितना कुछ अनदेखा अनसुना रह जाता ।पक्षियों की रूण झुण मूक वेदना बन जाती ।तरूओं का जीवन उदासी भरा होता ।कुदरत की कृपा का धन्यबाद करना पक्षी हमसे अधिक जानते हैं ।इसका उदाहरण भी वे देती हैं एक घुग्गी का जो उसे वह पहुँचे हुये फकीर की तरह इबादत करती प्रतीत होती है ।
हरदीप की लिखावत एक समुद्र की तरह है जो समुद्र में डुबकी लगाना जानता है वही वहाँ से कुछ मोती ढूंढ कर ला सकता है ।मैं तो - मैं बिचारी डूबन डरी रही किनारे बैठ ।
मैं तो बस लिखत के अलंकार और बिम्ब देख कर ही अविभूत हो जाती हूँ ,जैसे पवन चौर करती,पौण दी झांजर ।हार्दिक बधाई हरदीप ।
Kamla Ghataaura
ਅੱਜ ਤਾਂ ਸਾਡੇ ਵਿਹੜੇ ਸ਼ਬਦਾਂ ਦੀ ਛਹਿਬਰ ਲੱਗ ਗਈ।
ReplyDeleteਪ੍ਰੀਤਮ ਭੈਣ ਨੂੰ ਇਹ ਹਾਇਬਨ ਮਾਘ ਦੀ ਧੁੱਪ ਵਰਗਾ ਨਿੱਘਾ ਲੱਗਾ।
ਸੁਰਿੰਦਰ ਮਾਸੀ ਜੀ ਨੂੰ ਮੇਰੇ ਸ਼ਬਦ ਹੀਰੇ -ਮੋਤੀਆਂ ਵਰਗੇ ਲੱਗੇ।
ਦਿਲਜੋਧ ਸਿੰਘ ਜੀ ਦਾ ਕਹਿਣਾ ਹੈ ਕਿ ਕਵਿਤਾ ਵਰਗਾ ਇਹ ਹਾਇਬਨ ਮਨ ਨੂੰ ਸਕੂਨ ਦੇ ਗਿਆ।
ਦਵਿੰਦਰ ਭੈਣ ਨੂੰ ਬਿੰਬਾਬਲੀ ਕੁਦਰਤ ਓਤ ਪ੍ਰੋਤ ਲੱਗੀ।
ਕਮਲਾ ਜੀ ਨੇ ਮੇਰੀਆਂ ਹੋਰ ਸਾਰੀਆਂ ਕਲਾਵਾਂ ਗਿਣਵਾ ਦਿੱਤੀਆਂ। ਆਪ ਦਾ ਕਹਿਣਾ ਹੈ ਕਿ ਮੇਰੀ ਲਿਖਤ ਦੀ ਰੂਹ ਤੱਕ ਪਹੁੰਚਣ ਲਈ ਉਹ ਕਈ ਵਾਰ ਪੜ੍ਹਦੇ ਨੇ। ਆਪ ਨੂੰ ਮੇਰੇ ਵਰਤੇ ਅਲੰਕਾਰ ਚੰਗੇ ਲੱਗਦੇ ਨੇ। ਇਹ ਹਾਇਬਨ ਆਪ ਨੂੰ ਪੰਜਾਬ ਹੀ ਨਹੀਂ ਸਗੋਂ ਆਪਦੇ ਬਚਪਨ 'ਚ ਲੈ ਜਾਂਦਾ ਹੈ।
ਆਪ ਨੂੰ ਮੇਰੀ ਸ਼ਬਦਾਂ ਦੀ ਚਿੱਤਰਕਾਰੀ ਮੋਹੰਦੀ ਹੈ। ਆਪ ਨੂੰ ਮੇਰਾ ਹਾਇਬਨ ਸੰਗੀਤਮਈ ਲੱਗਿਆ।
ਸੁਰਜੀਤ ਸਿੰਘ ਭੁੱਲਰ ਜੀ ਨੇ ਤਾਂ ਬੱਸ ਕਮਾਲ ਹੀ ਕਰ ਦਿੱਤੀ ਹੈ। ਐਨੀ ਪ੍ਰਭਾਵਸ਼ਾਲੀ ਵਿਆਖਿਆ ਕਿ ਜਿਸ ਨੇ ਇਹ ਹਾਇਬਨ ਨਾ ਵੀ ਪੜ੍ਹਿਆ ਹੋਵੇ ਉਸ ਦਾ ਵੀ ਆਪ ਦੀ ਵਿਆਖਿਆ ਪੜ੍ਹ ਇਹ ਹਾਇਬਨ ਪੜ੍ਹਨ ਲਈ ਦਿਲ ਕਰ ਆਵੇਗਾ। ਆਪ ਨੇ ਉਹ ਸਾਰਾ ਕੁਝ ਬਿਆਨ ਦਿੱਤਾ ਜੋ -ਜੋ ਮੈਂ ਇਹ ਹਾਇਬਨ ਲਿਖਦੇ ਸਮੇਂ ਮਹਿਸੂਸਿਆ ਸੀ। ਇਹੋ ਇੱਕ ਚੰਗੇ ਪਾਠਕ ਤੇ ਆਲੋਚਕ ਦੀ ਨਿਸ਼ਾਨੀ ਹੈ। ਆਪ ਨੂੰ ਮੇਰੇ ਹਾਇਬਨ 'ਚ ਕੁਦਰਤ ਪ੍ਰਤੀ ਮੇਰੀ ਪ੍ਰੀਤਿ ਤਾਂਘ ਨਜ਼ਰ ਆਈ। ਉਹ ਮੈਨੂੰ ਮੇਰੇ ਬਚਪਨ ਦੌਰਾਨ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਵਾਲੀ ਮੰਨਦੇ ਨੇ। ਹਾਇਬਨ 'ਚ ਵਰਤੇ ਗਏ ਪੰਛੀਆਂ ਦੇ ਰੰਗਾਂ ਨੂੰ ਜ਼ਿੰਦਗੀ ਦੇ ਉਤਰਾਓ -ਚੜ੍ਹਾਓ ਨਾਲ ਜੋੜ ਕੇ ਵੇਖਦੇ ਨੇ। ਐਨੀ ਡੂੰਘਾਈ ਨਾਲ ਸ਼ਾਇਦ ਹੀ ਕਿਸੇ ਨੇ ਮੇਰੀ ਕੋਈ ਰਚਨਾ ਪੜ੍ਹੀ ਹੋਵੇ। ਮੇਰੇ ਅਹਿਸਾਸਾਂ ਨੂੰ ਮਖਮਲੀ ਅਹਿਸਾਸਾਂ ਵਜੋਂ ਨਿਵਾਜ ਕੇ ਮੈਨੂੰ ਪੌੜੀ ਦੇ ਸਿਖਰਲੇ ਟੰਬੇ 'ਤੇ ਬੈਠਾ ਦਿੰਦੇ ਨੇ।
ਪਾਠਕਾਂ ਦੇ ਨਿੱਘੇ ਮੋਹ ਨੂੰ ਝੋਲੀ ਪਾ ਮੈਂ ਆਪਣੇ ਆਪ ਨੂੰ ਵੱਡਭਾਗੀ ਮੰਨਦੀ ਹਾਂ। ਅੱਜ ਆਪ ਦਾ ਧੰਨਵਾਦ ਕਰਨ ਲਈ ਮੈਨੂੰ ਸ਼ਬਦਾਂ ਦੀ ਕਮੀ ਭਾਸਦੀ ਹੈ।
ਆਸ ਕਰਦੀ ਹਾਂ ਕਿ ਆਉਂਦੇ ਦਿਨਾਂ 'ਚ ਸਾਡਾ ਸਾਥ ਇਸੇ ਤਰਾਂ ਹੀ ਬਣਿਆ ਰਹੇਗਾ।
ਹਰਦੀਪ
हाइबन के क्षेत्र में आपका प्रयास बहुत सराहनीय है । आपने गहन संवेदना से इस विधा को नए आयाम दिए हैं। शुभकामनाएँ !
ReplyDeletegood work for literature
ReplyDeleteVery very good
ReplyDelete