1.
ਉਦਾਸ ਸ਼ਾਮ

ਅੱਜ ਆਥਣ ਵੇਲੇ
ਸੱਜਣ ਛੱਡ ਗਏ
ਬੜੇ ਕੁਵੇਲੇ
ਮੁੜ ਯਾਦ ਸਤਾਵੇ
ਇੱਕ ਇੱਕ ਪਲ ਦੀ।
2.
ਦੇਹਰੀ ਬੈਠੀ
ਜ਼ਿੰਦ ਹੌਕੇ ਭਰਦੀ
ਪਲ -ਪਲ ਮਰਦੀ
ਕੰਤ ਵਿਛੋੜਾ
ਕਦੇ ਸਾਰ ਤਾਂ ਲੈ ਜਾ
ਦੁਖਿਆਰੇ ਘਰ ਦੀ।
3.
ਦੁੱਖਾਂ ਭਰਿਆ
ਜਿੱਤ -ਜਿੱਤ ਹਰਿਆ
ਏ ਜੀਵਨ ਤੱਕਿਆ
ਦਿਲ ਰੋਇਆ
ਹੰਝੂਆਂ 'ਚ ਧੋਇਆ
ਸਾਰਾ ਜੱਗ ਹੱਸਿਆ।
ਬੁੱਧ ਸਿੰਘ ਚਿੱਤਰਕਾਰ
ਪਿੰਡ :ਨਡਾਲੋਂ
ਹੁਸ਼ਿਆਰਪੁਰ
ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ।
ਵਿਛੋੜੇ ਅਤੇ ਦਰਦਾਂ ਦੀਆਂ ਗੱਲਾਂ , ਖ਼ੂਬਸੂਰਤ ਹਿਜਰਾਂ ਦੀ ਤਸਵੀਰ -----
ReplyDeleteਦਿਲਜੋਧ ਸਿੰਘ
ਕੰਤ ਵਿਛੋੜੇ ਦੇ ਦਰਦ ਤੇ ਵਿਰਲਾਪ ਨੂ ਬੜੀ ਖੂਬਸੂਰਤੀ ਨਾਲ ਸ਼ਬਦਾਂ ਰਾਹੀ ਇਕ ਚਿੱਤਰ ਬਨਾ ਦਿੱਤਾ ਬੁੱਧ ਸਿੰਘ ਜੀ ।ਬਹੁਤ ਖੂਬ ।ਬਧਾਈ ਹੋ ।
ReplyDeleteਕੰਤ ਵਿਛੋੜਾ(ਸੇਦੋਕਾ) ਦੇ ਜੇ ਸ਼ਬਦ ਅਰਥ ਕਰੀਏ ਤਾਂ ਵਿਚਲੇ ਮਨੋਂ ਭਾਵਾਂ ਦੀ ਸਪਸ਼ਟਤਾ ਇਸ ਤਰਾਂ ਹੋ ਸਕਦੀ ਹੈ:
ReplyDeleteਅੱਜ ਆਥਣ ਵੇਲੇ ਦੀ ਉਦਾਸ ਸ਼ਾਮ ਦੇ ਬੜੇ ਕੁਵੇਲੇ,ਮੇਰਾ ਸੱਜਣ ਮੈਨੂੰ ਛੱਡ ਗਿਆ ਹੈ ਤੇ ਉਹਦੀ ਯਾਦ ਪਲ ਪਲ ਸਤਾਉਂਦੀ ਹੈ। ਮੇਰੀ ਜਿੰਦ ਹੌਕੇ ਭਰਦੀ ਦੇਹਰੀ ਤੇ ਬੈਠੀ ਕੰਤ ਵਿਛੋੜੇ 'ਚ ਪਲ-ਪਲ ਮਰਦੀ ਕਹਿੰਦੀ ਹੈ ਕਿ ਕਦੇ ਸਾਰ ਤਾਂ ਲੈ ਜਾ ਦੁਖਿਆਰੇ ਘਰ ਦੀ। ਮੇਰਾ ਇਹ ਦੁੱਖਾਂ ਭਰਿਆ ਜੀਵਨ,ਜਿਸ ਦਾ ਦਿਲ ਰੋਇਆ ਤੇ ਹੰਝੂਆਂ 'ਚ ਧੋਇਆ ਹੈ, ਅੰਤ ਜਿੱਤ-ਜਿੱਤ ਹਰਿਆ ਹੈ। ਇਸ ਦੀ ਇਹ ਬਿਰਹਾ ਹਾਲਤ ਤੱਕ ਕੇ ਸਾਰਾ ਜੱਗ ਹੱਸਿਆ ਹੈ। ਜੁਦਾਈ ਦਾ ਸੱਲ ਅਸਹਿ ਹੈ।
ਅਤੇ, ਜੇ ਇਸੇ ਸੇਦੋਕਾ ਦੀ ਰਹੱਸਾਤਮਿਕ ਭਾਵ ਬਾਰੇ ਗਲ ਕਰੀਏ,ਤਾਂ ਇਸ ਨੂੰ ਲਿਖ ਕੇ ਜਾਂ ਬੋਲ ਕੇ ਬਿਆਨ ਕਰਨਾ ਤਾਂ ਮੁਸ਼ਕਲ ਹੁੰਦਾ ਹੈ, ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ਇਸੇ ਲਈ ਸ਼ਬਦਾਂ ਦਾ ਰੂਪ ਦੇਣ ਨਾਲੋਂ ਆਮ ਤੋਰ ਤੇ ਬਿੰਬਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਉਦਾਸ ਸ਼ਾਮ ਅਤੇ ਆਥਣ ਵੇਲਾ, ਆਦਮੀ ਦੀ ਢਲਦੀ ਉਮਰ ਦੇ ਪ੍ਰਤੀਕ ਹਨ। ਜਿਸ ਸਮੇਂ ਕਿਸੇ ਦਾ ਸੱਜਣ ਇਸ ਸੰਸਾਰੀ ਜੀਵਨ ਨੂੰ ਛੱਡ ਕੇ ਆਪਣੇ ਅਸਲੇ ਨਾਲ ਜਾ ਮਿਲਦਾ ਤਾਂ ਇੱਕ ਪਾਸੇ ਤਾਂ ਇਹ ਵਿਯੋਗ ਦੀ ਕਿਰਿਆਂ ਹੈ ਤੇ ਦੂਜੇ ਪਾਸੇ ਆਤਮਾ ਆਪਣੇ ਅਸਲੇ 'ਚ ਲੀਨ ਹੋ ਜਾਂਦੀ ਹੈ। ਜਿਸ ਦੇ ਫਲ ਸਰੂਪ ਇਹ ਦੇਹ,ਇਸ ਸੰਸਾਰ ਦੀ ਡਿਉੜੀ (ਦੇਹਰੀ -ਦੇਹ,ਜਿਸਮ, ਸਰੀਰ, ਦਲ੍ਹੀਜ਼)ਤੇ ਇਕੱਲੀ ਬੈਠੀ, ਕੰਤ ਰੂਪੀ ਪਰਮੇਸ਼ਰ ਦੇ ਵਿਛੋੜੇ 'ਚ ਹੌਕੇ ਭਰਦੀ ਰਹਿੰਦੀ ਹੈ। ਅਸਲ ਵਿਚ ਪ੍ਰਮਾਤਮਾ ਨੇ ਮਨੁੱਖ ਦੀ ਸਿਰਜਣਾ ਸਰੀਰ ਅਤੇ ਆਤਮਾ ਦੇ ਸੰਜੋਗ ਨਾਲ ਕੀਤੀ ਹੈ ਅਤੇ ਉਸੇ ਨੇ ਹੀ ਇਹਨਾਂ ਨੂੰ ਵਿਛੋੜ ਵੀ ਰੱਖਿਆ ਹੈ,ਭਾਵ ਜਿਸ ਨੇ ਸਾਜਿਆ ਹੈ, ਉਸੇ ਨੇ ਹੀ ਵਿਛੋੜੇਗੀ ਦੇ ਦਿੱਤੀ। ਇਸੇ ਲਈ,ਵਿਛੋੜਾ ਅਕਾਲ ਪੁਰਖ ਦੀ ਰਜ਼ਾ ਦਾ ਹੀ ਅੰਸ਼ ਹੈ, ਜਿਸ ਰਾਹੀਂ ਜੀਵ ਵਿੱਛੜਦੇ ਹਨ ਜਾਂ ਹੋਂਦ ਵਾਲੇ ਪਦਾਰਥ ਨਾਸ ਹੋ ਜਾਂਦੇ ਹਨ। ਸੰਸਾਰ ਵਿਚ ਰਹਿੰਦਿਆਂ, ਮਨੁੱਖ ਨੇ ਆਪਣੇ ਆਪ ਹੀ ਅਨੇਕਾਂ ਦੁੱਖ ਤੇ ਸੁੱਖਾਂ ਦੇ ਸਾਧਨ ਪੈਦਾ ਕੀਤੇ ਹੋਏ ਹਨ,ਜਿਨ੍ਹਾਂ 'ਚ ਉਹ ਖ਼ੁਦ ਉਲਝਦਾ ਰਹਿੰਦਾ ਹੈ। ਜਿਨ੍ਹਾਂ ਬਾਰੇ ਸ਼ਾਇਦ ਉਹਨੇ ਕਦੇ ਚਿਤਵਿਆ ਵੀ ਨਾ ਹੋਵੇ।
ਸਮੁੱਚ ਵਿਚ,ਜੇਕਰ ਅੱਸੀ ਦੋਵੇਂ ਤੱਤਾਂ ਦੀ ਸਾਰ ਲਈਏ , ਤਾਂ ਬੁੱਧ ਸਿੰਘ ਚਿੱਤਰਕਾਰ ਦਾ ਕੰਤ ਵਿਛੋੜਾ ਰਚਿਤ 'ਸੇਦੋਕਾ' ਬਹੁਤ ਭਾਵਪੂਰਨ ਹੈ।
ਮੈਂ ਆਪਣੇ ਵੱਲੋਂ ਉਨ੍ਹਾਂ ਨੂੰ ਇਸ ਸੁੰਦਰ ਰਚਨਾ ਲਈ ਦਿਲੀ ਮੁਬਾਰਕ ਪੇਸ਼ ਕਰਦਾ ਹਾਂ।
-0-
-ਸੁਰਜੀਤ ਸਿੰਘ ਭੁੱਲਰ-27-05-2016