ਜੀਵਨ ਹੈ ਇੱਕ ਲੁਕਣ ਤਮਾਸ਼ਾ ।
ਪਲ 'ਚ ਰੋਸਾ ਪਲ 'ਚ ਹਾਸਾ।
ਕਿੰਨੀ ਕਰ ਲੇ ਅਭਿਨੈ ਮੰਚ 'ਤੇ,
ਪਰ ਅੰਤ 'ਚ ਖੇਡੇ ਇੱਕੋ ਪਾਸਾ ।
ਪਲ 'ਚ ਰੋਸਾ ਪਲ 'ਚ ਹਾਸਾ।
ਕਿੰਨੀ ਕਰ ਲੇ ਅਭਿਨੈ ਮੰਚ 'ਤੇ,
ਪਰ ਅੰਤ 'ਚ ਖੇਡੇ ਇੱਕੋ ਪਾਸਾ ।
2.
ਮੇਰੇ ਇਸ਼ਕ ਦਾ ਮਤਲਬ, ਗ਼ਮ ਨਹੀਂ ਹੁੰਦਾ।
ਦੂਰੀ ਹੋਣ ਤੇ ਵੀ ਪਿਆਰ, ਕਮ ਨਹੀਂ ਹੁੰਦਾ।
ਵਕਤ ਬੇ-ਵਕਤ ਕੋਇਆਂ'ਚ ਸਿਲ ਦਾ ਹੋਣਾ,
'ਸੁਰਜੀਤ'ਯਾਦ ਦਾ ਕੋਈ,ਮੌਸਮ ਨਹੀਂ ਹੁੰਦਾ।
ਦੂਰੀ ਹੋਣ ਤੇ ਵੀ ਪਿਆਰ, ਕਮ ਨਹੀਂ ਹੁੰਦਾ।
ਵਕਤ ਬੇ-ਵਕਤ ਕੋਇਆਂ'ਚ ਸਿਲ ਦਾ ਹੋਣਾ,
'ਸੁਰਜੀਤ'ਯਾਦ ਦਾ ਕੋਈ,ਮੌਸਮ ਨਹੀਂ ਹੁੰਦਾ।
3.
ਆਪਣੀ ਬਰਬਾਦੀ ਦਾ ਜਸ਼ਨ,ਮਨਾ ਲਿਆ।
ਆਕਾਸ਼ ਗੰਗਾ ਨੂੰ ਪਲਕਾਂ 'ਚ,ਸਮਾ ਲਿਆ।
ਤੂੰ ਤੇ ਮੇਰਾ ਸੀ, ਮੇਰਾ ਅਖੀਰ ਤਾਂ ਦੇਖਦਾ,
ਮੈਨੂੰ ਡੁੱਬਦੇ ਨੂੰ ਗ਼ੈਰਾਂ ਕੀਕਣ, ਬਚਾ ਲਿਆ ?
ਆਕਾਸ਼ ਗੰਗਾ ਨੂੰ ਪਲਕਾਂ 'ਚ,ਸਮਾ ਲਿਆ।
ਤੂੰ ਤੇ ਮੇਰਾ ਸੀ, ਮੇਰਾ ਅਖੀਰ ਤਾਂ ਦੇਖਦਾ,
ਮੈਨੂੰ ਡੁੱਬਦੇ ਨੂੰ ਗ਼ੈਰਾਂ ਕੀਕਣ, ਬਚਾ ਲਿਆ ?
ਸੁਰਜੀਤ ਸਿੰਘ ਭੁੱਲਰ
(ਯੂ. ਐਸ. ਏ। )
ਨੋਟ : ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ।
(ਯੂ. ਐਸ. ਏ। )
ਨੋਟ : ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ।
ਆਪ ਜੀ ਦੇ ਸਾਰੇ ਚੌਵਰਗੇ ਇੱਕ ਖੂਬਸੂਰਤ ਅੰਦਾਜ਼ 'ਚ ਲਿਖੇ ਗਏ ਨੇ।
ReplyDeleteਪਹਿਲਾ
ਜ਼ਿੰਦਗੀ ਦੀ ਸੋਹਣੀ ਪਰਿਭਾਸ਼ਾ
ਕਿਹੋ ਜਿਹਾ ਇਹ ਲੁਕਣ ਤਮਾਸ਼ਾ
ਸਮਝ ਨਾ ਆਉਂਦੀ ਇਹਦੀ ਭਾਸ਼ਾ !
ਦੂਜਾ
ਵਕਤ ਬੇ-ਵਕਤ ਕੋਇਆਂ'ਚ ਸਿਲ ਦਾ ਹੋਣਾ,.................ਦਰਦੀਲਾ ਅਹਿਸਾਸ !
ਤੀਜਾ
ਆਪਣਿਆਂ ਵੱਲੋਂ ਦਿੱਤੇ ਡੂੰਘੇ ਫੱਟ ਜੋ ਕਦੇ ਭਰਦੇ ਨਾ ਏਸ ਚੌਵਰਗੇ ਦਾ ਅੰਤਰੀਵ ਭਾਵ ਦਿਲ ਨੂੰ ਟੁੰਬ ਗਿਆ।
ਸੋਹਣੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
ਹਰਦੀਪ
ਬੜੀ ਸੁੰਦਰ ਸ਼ਾਇਰੀ ਹੈ | ਜ਼ਿੰਦਗੀ ਦੇ ਤਿੰਨ ਪੱਖਾਂ ਨੂੰ ਪੇਸ਼ ਕਰਦੀ ਹੈ |
ReplyDeleteਤੀਨੋਂ ਚੌਵਰਗੇ ਬੜੇ ਖੂਬਸੂਰਤ ਹਨ ।ਜੀਵਨ ਲੁਕਨ ਤਮਾਸ਼ਾ / ਪਲ 'ਚ ਰੋਸਾ ਪਲ'ਚ ਹਾਸਾ ... ।ਬਹੁਤ ਅਚੱਛਾ ਲੱਗਾ ਕੋਇਆਂ 'ਚ ਸਿਲ ਹੋਨਾ ਯਾਦਾਂ ਦੀ ਖੂਬਸੂਰਤ ਚਿਤਰਕਾਰੀ ।ਆਪ ਕੀ ਲੇਖਨੀ ਕੋ ਨਮਨ ।
ReplyDelete