ਹਾਇਕੁ -ਲੋਕ ਤੋਂ ਸਫ਼ਰਸਾਂਝ ਤੱਕ ਦੇ ਬੀਤੇ ਚਾਰ ਸਾਲਾਂ ਦੀ ਸਫ਼ਰਝਾਤ

ਅਸੀਂ ਇੱਕ ਅਮੁੱਕ ਸਫ਼ਰ ਦੇ ਪਾਂਧੀ ਹਾਂ। ਇਹ ਸਫ਼ਰ ਨਿਰੰਤਰ ਜਾਰੀ ਹੈ ਤੇ ਏਸ ਨੂੰ ਜਾਰੀ ਰੱਖਣ ਦੀ ਹਰ ਹੀਲੇ ਕੋਸ਼ਿਸ਼ ਜਾਰੀ ਰਹੇਗੀ। ਇਸ ਸਫ਼ਰ ਦੇ ਬੀਤੇ ਸਾਲਾਂ ਵੱਲ ਨਿਗ੍ਹਾ ਮਾਰਦਿਆਂ ਸਾਨੂੰ ਬਹੁਤ ਤਸੱਲੀ ਹੈ ਤੇ ਭਰੋਸਾ ਵੀ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਅੱਗੇ ਤੋਂ ਅਗੇਰੇ ਜਾਣ ਵਾਸਤੇ ਸਾਡੇ ਕੋਲ ਤੁਹਾਡਾ ਸਾਥ ਹੈ ਤੇ ਵਿਸ਼ਵਾਸ ਵੀ। ਹਾਇਕੁ -ਲੋਕ ਨੇ ਹੁਣ ਸਫ਼ਰਸਾਂਝ ਬਣ ਕੇ ਆਪਣੇ ਸਾਹਿਤਕ ਵਿਹੜੇ ਨੂੰ ਹੋਰ ਮੋਕਲਾ ਕਰ ਲਿਆ ਹੈ। ਇਸ ਦੇ ਕਲਾਵੇ ਵਿੱਚ ਹੁਣ ਹੋਰ ਸਾਹਿਤਕ ਵਿਧਾਵਾਂ ਆ ਸਕਣਗੀਆਂ। ਇਹ ਸਾਡਾ ਸਭ ਦਾ ਸਾਂਝਾ ਮੰਚ ਹੈ ਤੇ ਤੁਹਾਡਾ ਸਾਥ ਹੀ ਸਾਡੀ ਹਿੰਮਤ ਬਣਦੀ ਰਹੀ ਹੈ ਤੇ ਬਣਦੀ ਰਹੇਗੀ । ਨਵੇਂ ਵਿਵੇਕ ਦੇ ਚਾਨਣਾਂ 'ਚ ਇਹ ਸਾਂਝਾ ਸਫ਼ਰ ਇਸ ਤੋਂ ਵੱਧ ਜੋਸ਼ ਨਾਲ ਜਾਰੀ ਰਹੇਗਾ। ਇਸ ਸਫ਼ਰ ਦੌਰਾਨ ਅਸੀਂ ਇੱਕ ਦੂਜੇ ਦੀਆਂ ਗੱਲਾਂ ਦਾ ਹੁੰਗਾਰਾ ਭਰਦੇ ਰਹੇ,ਆਪਣੀਆਂ ਸੁਣਾਉਂਦੇ ਰਹੇ ਤੇ ਦੂਜਿਆਂ ਦੀਆਂ ਸੁਣਦੇ ਰਹੇ। ਕੁਝ ਦੱਬੇ ਪੈਰੀਂ ਆਏ ਤੇ ਖਾਮੋਸ਼ ਹਵਾ ਦੇ ਬੁੱਲ੍ਹੇ ਵਾਂਗ ਪਰਤ ਗਏ। ਕੁਝ ਆਪਣੇ ਹਰਫ਼ ਹਵਾ 'ਚ ਲਿਖ ਗਏ। ਨਵੇਂ ਸਾਥੀ ਆ ਜੁੜੇ ਤੇ ਕਾਫਲਾ ਤੁਰਦਾ ਜਾ ਰਿਹਾ ਹੈ।
ਹਰਫ਼ਾਂ ਦੇ ਖੰਭ ਲਾ ਕੇ
ਅਸਾਂ ਪਰਵਾਜ਼ ਭਰਨੀ
ਖੁੱਲ੍ਹੇ ਅੰਬਰਾਂ ਦੀ !
ਲੰਘੀ ਰਾਤ ਨੂੰ ਅਲਵਿਦਾ ਆਖ
ਨਵੇਂ ਰਾਹਾਂ 'ਤੇ ਚਾਨਣ ਤਰੌਂਕਣਾ ਏ !
ਅੱਜ ਆਪ ਦੇ ਮਿੱਠੇ ਹੁੰਗਾਰੇ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ !
ਸਫ਼ਰ ਸਾਂਝ ਦਾ ਨਵੇਂ ਸਾਹਿਤਕ ਸਾਲ (ਚੌਥੇ ਵਰ੍ਹੇ )ਵਿੱਚ ਪ੍ਰਵੇਸ਼ ਹੋਣ 'ਤੇ ਸੰਦੇਸ਼। ਮੈਂ ਲੰਮੇ ਸਮੇਂ ਤੋਂ ਪੰਜਾਬੀ ਵਿੱਚ 'ਚੌਵਰਗੇ ਲਿਖਦਾ ਆ ਰਿਹਾ ਹਾਂ।ਕੁਝ ਮਹੀਨੇ ਪਹਿਲਾਂ ਇੱਕ ਪਾਠਕ ਨੇ ਇਸ ਬਾਰੇ ਜਾਣਕਾਰੀ ਚਾਹੀ,ਜੋ ਦੇ ਦਿੱਤੀ ਗਈ। ਪਿੱਛੋਂ ਪਤਾ ਲੱਗਿਆ ਕਿ ਉਹ ਕੋਈ ਸਾਧਾਰਨ ਪਾਠਕ ਨਹੀਂ ਸੀ, ਸਗੋਂ ਸਤਿਕਾਰਤ ਡਾ:ਹਰਦੀਪ ਕੌਰ ਸੰਧੂ ਸਨ-'ਹਾਇਕੂ-ਲੋਕ' ਤੋਂ 'ਸਫ਼ਰਸਾਂਝ' ਬਣੇ ਬਲਾਗ ਦੇ ਸੰਚਾਲਕ। ਇਸ ਤਰ੍ਹਾਂ ਮੈਂ ਇਸ ਯੋਜਨਾਬੱਧ ਬਲਾਗ ਨਾਲ ਆ ਜੁੜਿਆ। ਜਿਸ ਰਾਹੀਂ ਬਿਨਾਂ ਸਮਾਂ ਗਵਾਏ ਕਿਸੇ ਵੀ ਯੋਗਦਾਨ ਲਿਖਾਰੀ ਦੀ ਰਚਨਾ 'ਤੇ ਕਲਿੱਕ ਕੀਤਿਆਂ ਸਿੱਧੀ ਪਹੁੰਚ ਕਰਕੇ ਰਚਨਾ ਦਾ ਅਨੰਦ ਮਾਣਨ ਲੱਗਾ,ਜੋ ਨਿਰਸੰਦੇਹ ਹਰਦੀਪ ਜੀ ਦੀ ਅਣਥੱਕ ਮਿਹਨਤ ਦਾ ਸ਼ਲਾਘਾਯੋਗ ਉਪਰਾਲਾ ਹੈ। ਇਹ ਬਲੌਗ ਵਿਸ਼ੇ ਵਸਤੂ ਤੇ ਗੁਣਾਤਮਿਕ ਸਾਹਿਤਕ ਸਮਗਰੀ ਦੀ ਵਭਿੰਨਤਾ ਦਾ ਭੰਡਾਰ ਹੈ, ਜਿਸ ਦਾ ਅਧਿਐਨ ਕਰਦਿਆਂ ਮਨ ਦੀ ਤ੍ਰਿਪਤੀ ਹੁੰਦੀ ਹੈ। ਹਾਂ, ਇਸ ਬਾਰੇ ਇੱਕ ਗੱਲ ਸੰਕੋਚ ਨਾਲ ਕਹਿਣਾ ਚਾਹੁੰਦਾ ਹਾਂ ਕਿ ਐਨਾ ਵਧੀਆ ਹੋਣ ਦੇ ਬਾਵਜੂਦ,ਇਸ ਵਿਚ ਲੇਖਕਾਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਦੀ ਗਿਣਾਤਮਿਕ ਘਾਟ ਮਹਿਸੂਸ ਹੁੰਦੀ ਹੈ। ਇੱਕ ਵਾਰ ਕਿਉਂ ਨਾ ਉਨ੍ਹਾਂ ਲੇਖਕਾਂ ਨੂੰ,ਜਿਨ੍ਹਾਂ ਇਸ ਨੂੰ ਅਸਥਾਈ ਤੌਰ ਤੇ ਵਿਸਾਰ ਦਿੱਤਾ ਹੈ, ਨਵੇਂ ਸਿਰਿਓਂ ਪ੍ਰਤੀਬੱਧਤਾ ਦਿਖਾਉਣ ਦੀ ਨਿਮਰਤਾ ਸਹਿਤ ਪ੍ਰੇਰਕ ਬੇਨਤੀ ਕਰ ਕੇ ਦੇਖਿਆ ਜਾ ਸਕੇ। ਅੱਜ ਇਹ ਬਲਾਗ ਆਪਣੇ ਨਵੇਂ ਸਾਹਿਤਕ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਮੇਰੀ ਦਿਲੀ ਕਾਮਨਾ ਹੈ ਕਿ ਇਸ ਦੀ ਸੰਚਾਲਕਾ ਉਸੇ ਊਰਜਾਵਾਣ ਜਨੂਨੀ ਲਗਨ ਤੇ ਉਤਸ਼ਾਹ ਨਾਲ ਇਸ ਸਾਲ ਵੀ ਅਣਥੱਕ ਯਤਨ ਘਾਲਦੀ ਰਹੇ ਅਤੇ ਅਸੀਂ ਵੀ ਸਾਰੇ ਸਬੰਧਤ ਲੇਖਕ ਆਪਣੀ ਲਿਖਤ ਸਮਗਰੀ ਨਾਲ ਇਸ ਦਾ ਭੰਡਾਰ ਭਰਦੇ ਰਹੀਏ ਤਾਂ ਜੋ ਡਾ: ਹਰਦੀਪ ਕੌਰ ਸੰਧੂ ਆਪਣੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਰਚਨਾਵਾਂ ਨੂੰ ਇਸ ਬਲਾਗ 'ਚ ਪਰੋਸ ਕੇ ਸਾਹਿਤ ਪ੍ਰੇਮੀਆਂ ਤੱਕ ਪਹੁੰਚਾ ਕੇ ਖ਼ੁਸ਼ੀਆਂ ਤੇ ਦੁਆਵਾਂ ਲਵੇ।
ਮੈਂ ਇਸ ਦੀ ਮਹਾਨ ਸਫਲਤਾ ਦੀ ਕਾਮਨਾ ਕਰਦਾ ਹਾਂ। -ਸੁਰਜੀਤ ਸਿੰਘ ਭੁੱਲਰ
ਯੂ ਐਸ ਏ
*************************************************************************************************
ਹਾਇਕੁ ਲੋਕ ਜਿਸ ਦਾ ਨਾਂ ਹੁਣ ਸਫ਼ਰਸਾਂਝ ਵਿੱਚ ਤਬਦੀਲ ਹੋ ਗਿਆ ਹੈ ਇਸ ਨਾਲ ਕਾਫ਼ੀ ਅਰਸੇ ਤੋਂ ਜੁੜੀ ਹੋਈ ਹਾਂ। ਦੋ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਤੁਹਾਡੇ ਕੋਲ ਦ੍ਰਿਸ਼ ਚਿਤਰਣ ਵਾਲਾ ਖੂਬਸੂਰਤ ਚਿਤਰਕਾਰ ਮਨ ਹੈ। ਸੱਤਰੰਗੀ ਪੀਂਘ ਵਾਂਗ ਤੁਹਾਡੀਆਂ ਰਚਨਾਵਾਂ ਅਨੇਕਾਂ ਰੰਗ ਬਿਖੇਰਦੀਆਂ ਹਨ। ਇਹ ਰੰਗ ਸਮੇਂ ਨਾਲ ਹੋਰ ਗੂੜ੍ਹੇ ਤੇ ਗਹਿਰੇ ਹੁੰਦੇ ਜਾ ਰਹੇ ਹਨ। ਤੁਹਾਡੇ ਦਿਮਾਗ ਵਿੱਚ ਖੂਬਸੂਰਤ ਲਫਜ਼ਾਂ ਦੀ ਭਰਮਾਰ ਹੈ ਜੋ ਤੁਹਾਡੇ ਖਿਆਲਾਂ ਨੂੰ ਹਮੇਸ਼ਾਂ ਤੋਂ ਹੀ ਅਤਿ ਹਸੀਨ ਲਹਿਜੇ ਵਿੱਚ ਪੇਸ਼ ਕਰਨ ਦੀ ਕਮਾਨ ਰੱਖਦੇ ਨੇ। ਬਹੁਤ ਸਾਰੇ ਹੋਰ ਲੇਖਕਾਂ ਨੂੰ ਵੀ ਉਂਗਲ ਲਾ ਕੇ ਆਪਣੇ ਨਾਲ ਤੋਰਨ ਦਾ ਜੋ ਵੱਲ ਆਪ ਨੂੰ ਆਉਂਦਾ ਹੈ ਉਹ ਕਾਬਿਲੇ -ਤਾਰੀਫ਼ ਹੈ। ਸ਼ਾਲਾ ਇਸੇ ਤਰ੍ਹਾਂ ਹੀ ਲਿਖਤਾਂ ਦੀ ਸਫ਼ਰਸਾਂਝ ਬਣੀ ਰਹੇ। ਤੁਹਾਡੀ ਘਾਲਣਾ ਨੂੰ ਫਲ ਲੱਗਣ।
ਪ੍ਰੋ ਦਵਿੰਦਰ ਕੌਰ ਸਿੱਧੂ
(ਦੌਦਰ -ਮੋਗਾ )
************************************************************************************************************
ਸਾਡਾ ਹਾਇਕੁ ਲੋਕ ਹੁਣ ਸਫ਼ਰਸਾਂਝ ਬਣ ਕੇ ਸੁੱਖ ਨਾਲ ਚਾਰ ਸਾਲ ਦਾ ਹੋ ਗਿਆ ਹੈ । ਨੰਨਾ -ਮੁੰਨਾ ਰੁੜਦਾ -ਰੁੜਦਾ ਚੱਲਣਾ ਸਿੱਖ ਗਿਆ ਹੈ ।ਸੋ ਅਸਾਂ ਇਹਦੀ ਖੁਸ਼ੀ ਲਈ ਇਸ ਦਾ ਨਵਾਂ ਨਾਂ ਸਵੀਕਾਰ ਕਰ ਲਿਆ - ਸਫ਼ਰਸਾਂਝ। ਇੱਕ ਲੰਮੇ ਸਫਰ ਦੀ ਰਾਹ 'ਤੇ ਅਸਾਂ ਇਸ ਦੇ ਨਾਲ ਚੱਲ ਪਏ ਹਾਂ ।ਹੱਸਦੇ ਗਾਉਂਦੇ ਅਸੀਂ ਉਚਾਈਆਂ 'ਤੇ ਜਾ ਕੇ ਡੇਰਾ ਜਰੂਰ ਲਾਵਾਂਗੇ ।ਜੇ ਆਪਣੀ ਮਾਂ ਬੋਲੀ ਨੂੰ ਭੁਲਾ ਦੇਵਾਂਗੇ ਤਾਂ ਸਾਡੀ ਪਛਾਣ ਕੀ ਬਚੂ ? ਇਹ ਸੋਚਣ ਦੀ ਗੱਲ ਹੈ । ਜਿਸ ਨੂੰ ਹਰਦੀਪ ਨੇ ਗਹਿਰਾਈ ਨਾਲ ਸਮਝਿਆ ਤੇ ਸਾਨੂੰ ਰਾਹ ਦਿਖਾਈ। ਆਪਣੀ ਭਾਸ਼ਾ ਦੀ ਸੇਵਾ ਕਰਨ ਦੀ ।ਉਸ ਦਾ ਬਹੁਤ ਬਹੁਤ ਧੰਨਵਾਦ ।
ਹਰਦੀਪ ਦੀਆਂ ਜਦ ਮੈਂ ਲਿਖਤਾਂ ਪੜ੍ਹੀਆਂ ਤਾਂ ਬਹੁਤ ਪ੍ਰਭਾਵਿਤ ਹੋਈ ਸੀ। ਮੇਰੀ ਰੂਹ ਨੂੰ ਉਸ ਦੀ ਲਿਖਤ ਨੇ ਜਿਵੇਂ ਗਲਵੱਕੜੀ ਪਾ ਕੇ ਆਪਣਾ ਬਣਾ ਲਿਆ ਹੋਵੇ ਤੇ ਮੈਂ ਉਸ ਨਾਲ ਜੁੜ ਗਈ । ਜਦ ਕਿ ਮੈਨੂੰ ਪੰਜਾਬੀ ਬਿਲਕੁਲ ਲਿਖਣੀ ਨਹੀਂ ਆਉਂਦੀ ਸੀ ਪਰ ਉਸ ਦੀ ਲਿਖਤ ਨੇ ਥੋੜੀ ਬਹੁਤ ਸਿਖਾ ਹੀ ਦਿੱਤੀ, ਗੁਜਾਰੇ ਲਾਇਕ, ਕੰਮ ਚਲਾਉ ।
ਹਰਦੀਪ ਦੇ ਹੌਸਲੇ ਨੂੰ ਦਾਦ ਦੇਣੀ ਪਉਗੀ , ਜਿਸਨੇ ਅਪਣੀ ਲਿਖਤ ਦੇ ਦੁਵਾਰਾ ਸਭ ਨੂੰ ਸਕਾਰਾਤਮਕ ਸੋਚ ਵੱਲ ਜਾਣ ਦਾ ਉਪਰਾਲਾ ਕੀਤਾ। ਉਸ ਨੇ ਹਾਇਬਨ ਲਿਖ ਕੇ ਆਪਣੀ ਸੋਚ ਸਾਡੇ ਨਾਲ ਸਾਂਝੀ ਕੀਤੀ ।ਪੱਤਝੜ 'ਚ ਫੁੱਲ ਬਖੇਰੇ।
ਕੋਈ ਕੰਮ ਸੌਖਾ ਨਹੀਂ ਹੁੰਦਾ ।ਜਦ ਅਸੀਂ ਚੱਲਣ ਲੱਗ ਜਾਈਏ ਤਾਂ ਸਾਨੂੰ ਔਕੜਾਂ ਨਹੀਂ ਆਪਣਾ ਲਕਸ਼ ਨਜਰ ਆਉਂਦਾ ਹੈ । ਉਨ੍ਹਾਂ ਦੀ ਪਰਵਾਹ ਨਾ ਕਰਨ ਵਾਲਾ ਮੰਜ਼ਿਲ ਪਾ ਹੀ ਲੈਂਦਾ ਹੈ ।ਹਰਦੀਪ ਜੀ ਅਪਣੀ ਮੈਗਜੀਨ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ।ਸਾਡਾ ਇਹ ਕਾਰਵਾਂ ਇਸੇ ਤਰ੍ਹਾਂ ਚੱਲਦਾ ਰਹੇ ।ਨਵੀਂ -ਨਵੀਂ ਸ਼ੈਲੀ ਨਾਲ ਪਛਾਣ ਕਰਵਾਉਂਦਾ। ਕਵਿਤਾ ਦੀ ਹਰ ਵਿਧਾ ਨਾਲ ਜੋੜਦਾ ।
पुराना हाइकुलोक 'सफर साँझ' के नये नाम से हम से हाथ मिलाने आया है ।अपने चौथे जन्मदिन पर मेरी और से उसे बहुत बहुत सारी बधाई ।आशा है इस सफर में और नये साथी भी इस के साथ चलने को सामने आयेंगे । नई नई रचनायों लेकर । हम एक दूसरे से रूबरू होंगे ।अपने विचारों की एक दूसरे से साँझ पायेंगे ।
इस सारी मेहनत का सेहरा हमारी सब की अज़ीज हरदीप के सिर जाता है ।कितनों को यह अपने साथ लेकर चली कितनों को प्रेरणा देकर चलने लायक बनाया । यह तो वह ही बता सकती है । उनमें मैं अपना नाम पहला समझती हूँ ।मैं सिर्फ हिंदी लिखनी पढ़नी ही जानती थी । हरदीप के हाइकुलोक से जुड़ने के बाद मैं पंजाबी पढ़नी ही नहीं थोड़ा लिखना भी सीख गई । सिर्फ पत्र द्वारा । मेरे मन की सारी शुभ कामनायें हरदीप और उसके सफर साँझ के लिये हमेशा उपस्थित रहेंगी ।
ਕਮਲਾ ਘਟਾਔਰਾ
ਯੂ ਕੇ
**********************************************************************************************
good and best and fast
ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)
***********************************************************************************************
ਹਾਇਕੁ -ਲੋਕ ਦਾ ਨਾਂ ਬਦਲ ਕੇ ਸਫਰ- ਸਾਂਝ ਹੋ ਗਿਆ ਹੈ । ਕੁਝ ਸੋਚ ਕੇ ਹੀ ਨਾਂ ਦੀ ਤਬਦੀਲੀ ਕੀਤੀ ਹੋਵੇ ਗੀ । ਕੋਈ ਤਾਂ ਕਾਰਣ ਜ਼ਰੂਰ ਰਿਹਾ ਹੋਵੇਗਾ। ਮੈਂ ਤਾਂ ਪਹਿਲੇ ਦਿਨ ਤੋਂ ਹੀ ਹਾਇਕੁ ਲੋਕ ਨਾਲ ਜੁੜਿਆ ਹਾਂ , ਹੁਣ ਸਫ਼ਰ ਸਾਂਝ ਨਾਲ ਹੋ ਤੁਰਾਂਗਾ। ਲੋਕ ਬਹੁਤ ਤੇਜ਼ ਚੱਲਦੇ ਨੇ , ਕੋਈ ਅੱਗੇ ਨਿਕਲ ਜਾਂਦਾ ਹੈ , ਕੋਈ ਇਧਰ ਉਧਰ ਰਾਹ ਬਦਲ ਲੈਂਦਾ ਹੈ , ਮੈਂ ਤਾਂ ਹੌਲੀ -ਹੌਲੀ ਪਿੱਛੇ ਤੁਰਿਆ ਆਉਂਦਾ ਹਾਂ। ਕੋਈ ਜਲਦੀ ਨਹੀਂ ਹੈ। ਜਦ ਤੁਸੀਂ ਨਾਂ ਬਦਲ ਹੀ ਲਿਆ ਹੈ , ਤੁਸੀਂ ਇਸ ਦੇ ਸਾਹਿਤਕ ਘੇਰੇ। ਵੰਨਗੀਆਂ ਵਿੱਚ ਵੀ ਬਦਲਾਓ ਲਿਆ ਸਕਦੇ ਹੋ। ਇਸ ਨਾਲ ਹੋਰ ਵੀ ਲੇਖਕ /ਪਾਠਕ ਜੁੜਨਗੇ। ਤੁਸੀਂ ਆਪਣੀ ਮਿਹਨਤ ਤੇ ਲਗਨ ਨਾਲ ਚਾਰ ਸਾਲ ਬੜੇ ਸੋਹਣੇ ਤਰੀਕੇ ਨਾਲ ਇਸ ਨੂੰ ਚਲਾਈ ਰੱਖਿਆ ਹੈ , ਇਸ ਦੀ ਮੈਂ ਸ਼ਲਾਘਾ ਕਰਦਾ ਹਾਂ। ਆਉਣ ਵਾਲੇ ਸਮੇਂ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਦਿਲਜੋਧ ਸਿੰਘ
ਜੂਨ 2016
***************************************************************************************************
ਬਦਲਾਵ ਬਹੁਤ ਚੰਗਾ ਲੱਗਿਆ
ਅੰਮ੍ਰਿਤ ਰਾਏ ਪਾਲੀ
(ਫਾਜ਼ਿਲਕਾ)
******************************************************************************************
ਸਤਿਕਾਰਯੋਗ ਭੈਣ ਜੀ ਹਰਦੀਪ,
ਸਤਿ ਸ਼੍ਰੀ ਅਕਾਲ ਜੀ,
ਪਰਚੇ ਨੂੰ ਚਾਰ ਸਾਲ ਪੂਰੇ ਹੋਣ 'ਤੇ ਆਪ ਅਤੇ ਸਾਰੇ ਸਫ਼ਰਸਾਂਝ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ। ਇਹਨਾਂ ਚਾਰ ਸਾਲਾਂ ਦੇ ਸਫ਼ਰ ਦੌਰਾਨ ਮੈਂ ਭਾਵੇਂ ਆਪਣੇ ਰੁਝੇਵਿਆਂ ਕਰਕੇ ਆਪ ਜੀਆਂ ਨਾਲ਼ ਘੱਟ ਹੀ ਜੁੜਿਆਂ ਹਾਂ ਪਰ ਗਾਹੇ-ਬਗਾਹੇ ਇਸ 'ਤੇ ਝਾਤ ਜ਼ਰੂਰ ਮਾਰ ਲੈਂਦਾ ਹਾਂ।
ਹਾਇਕੁ -ਲੋਕ ਤੋਂ ਸਫ਼ਰਸਾਂਝ ਤੱਕ ਦਾ ਸਫ਼ਰ ਆਪ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਹੀ ਸਿਰੇ ਚੜ੍ਹ ਸਕਿਆ ਹੈ। ਮੈਂ ਦੇਖਿਆ ਹੈ ਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਬੁੱਧੀਜੀਵੀ ਲੇਖਕ ਇਸ ਨਾਲ਼ ਆ ਜੁੜੇ ਹਨ ਅਤੇ ਬਹੁਤ ਹੀ ਸੁਲਝੀ ਅਤੇ ਤਜ਼ਰਬੇਕਾਰ ਲੇਖਣੀ ਨਾਲ਼ ਆਪਣਾ ਯੋਗਦਾਨ ਪਾ ਰਹੇ ਹਨ। ਸਾਹਿਤ ਦੀ ਹਾਇਕੁ ਵਿਧਾ ਨੂੰ ਚਾਰ ਚੰਨ ਲਾ ਰਹੇ ਹਨ। ਮੈਨੂੰ ਵੱਖ-ਵੱਖ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਬਹੁਤ ਚੰਗਾ ਲੱਗਦਾ ਹੈ। ਇਸ ਲਈ ਆਪ ਵਧਾਈ ਦੇ ਪਾਤਰ ਹੋ, ਜੋ ਦਿਨ ਰਾਤ ਇਸ ਖੇਤਰ ਵਿੱਚ ਯਤਨਸ਼ੀਲ ਰਹਿੰਦੇ ਹੋ। ਮੈਂ ਦੇਖ ਰਿਹਾ ਹਾਂ ਕੇ ਆਪ ਜੀ ਦੀ ਮਿਹਨਤ ਅਤੇ ਲਗ਼ਨ ਨੂੰ ਹੁਣ ਫਲ਼ ਲੱਗਣਾ ਸ਼ੁਰੂ ਹੋ ਚੁੱਕਿਆ ਹੈ। ਮੈਂ ਦੁਆ ਕਰਦਾ ਹਾਂ ਕਿ ਆਪ ਜੀ ਇਸੇ ਤਰਾਂ ਹੀ ਦਿਨ ਪੁਰ ਰਾਤ ਅੱਗੇ ਆਉਣ ਵਾਲ਼ੇ ਸਮੇਂ ਵਿੱਚ ਵੀ ਯਤਨਸ਼ੀਲ ਰਹੋ। ਸਫ਼ਰਸਾਂਝ ਹੋਰ ਵੀ ਤਰੱਕੀ ਕਰੇ ਅਤੇ ਪੰਜਾਬੀ ਸਾਹਿਤ ਦੀ ਇਸ ਵਿਧਾ ਹੋਰ ਵੀ ਚਮਕੇ।
ਬਹੁਤ ਬਹੁਤ ਦੁਆਵਾਂ ਨਾਲ਼।
ਭੁਪਿੰਦਰ ਸਿੰਘ
(ਨਿਊਯਾਰਕ)
************************************************************************************************
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ।
************************************************************************************************
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ।
ਨਦੀਏ ਵਗਦਾ ਪਾਣੀ ਡਿੱਠਾ
ReplyDeleteਕਦੇ ਮੀਲ ਨਹੀਂ ਗਿਣਦਾ ।
ਧਰਤੀ ਸਿੰਜਦਾ ,ਪਿਆਸ ਬੁਝਾਂਦਾ
ਜਾ ਸਾਗਰ ਵਿੱਚ ਮਿਲਦਾ ।
ਸੁਰਜੀਤ ਸਿੰਘ ਭੁੱਲਰ ਜੀਓ ! ਗਾਗਰ ਵਿੱਚ ਸਾਗਰ ਭਰ ਦਿੱਤਾ ਹੈ ਤੁਸੀਂ। ਆਪ ਦੇ ਸ਼ਬਦ ਦਿਲ ਨੂੰ ਟੁੰਬਣ ਵਾਲੇ ਹੁੰਦੇ ਨੇ। ਵਧੀਆ ਤੇ ਉੱਤਮ ਸੋਚ ਨਾਲ ਇਸ ਬਲਾਗ ਨੂੰ ਚਾਰ ਚੰਨ ਲੈ ਦਿੱਤੇ ਨੇ। ਆਪ ਦਾ ਕਹਿਣਾ ਨਿਰਾਧਾਰ ਨਹੀਂ ਹੈ ਕਿ ਸਾਡੇ ਕੋਲ ਲਿਖਤਾਂ ਦੀ ਘਾਟ ਮਹਿਸੂਸਦੀ ਹੈ।
ReplyDeleteਦਵਿੰਦਰ ਭੈਣ ਜੀ ਬਹੁਤ ਬਹੁਤ ਧੰਨਵਾਦ ਅੱਜ ਚੌਥੀ ਵਰ੍ਹੇ ਗੰਢ 'ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ। ਬੱਸ ਇਕ ਕੋਸ਼ਿਸ਼ ਕਰੀਦੀ ਏ ਸਭ ਨੂੰ ਨਾਲ ਲੈ ਕੇ ਚੱਲਣ ਦੀ।
ਕਮਲਾ ਜੀ, ਨਵਾਂ ਨਾਂ ਸਵੀਕਾਰਣ ਲਈ ਸ਼ੁਕਰੀਆ ਜੀ। ਆਪ ਨੇ ਪੰਜਾਬੀ ਲਿਖਣੀ ਸਿੱਖਣ ਦਾ ਹੌਸਲਾ ਵਿਖਾਇਆ ਤੇ ਮੈਂ ਕੁਝ ਸੋਧ ਕਰਦੀ ਗਈ ਤੇ ਬੱਸ ਸਾਡੀ ਗੱਲ ਪੂਰਣ ਹੋ ਗਈ। ਕਿਉਂਕਿ ਸਾਡਾ ਮਕਸਦ ਇੱਕ ਸੀ ਇੱਕ ਟੀਚਾ ਸੀ। ਸਾਕਾਰਾਤਮਿਕ ਸੋਚ ਲੈ ਕੇ ਚੱਲਣ ਵਾਲੇ ਹੀ ਮੰਜ਼ਿਲਾਂ ਨੂੰ ਛੂੰਹਦੇ ਨੇ।
ਕਸ਼ਮੀਰੀ ਲਾਲ ਜੀ ਆਪ ਜੀ ਦੇ ਸਾਂਝੇ ਕੀਤੇ ਬੋਲ ਸਾਡੇ ਲਈ ਅਨਮੋਲ ਨੇ।
ਦਿਲਜੋਧ ਸਿੰਘ ਜੀ ਤਾਂ ਹਰ ਵੇਲ਼ੇ ਨਾਲ ਹੀ ਤੁਰਦੇ ਰਹੇ ਨੇ। ਹਾਂ ਕਦੇ ਕਦੇ ਚੁੱਪ ਹੋ ਜਾਂਦੇ ਨੇ ਤੇ ਸਾਨੂੰ ਉਨ੍ਹਾਂ ਦੀ ਘਾਟ ਮਹਿਸੂਸਦੀ ਹੈ ਤੰਅਸੀਂ ਫਿਰ ਹਾਕ ਮਾਰ ਲੈਂਦੇ ਹਾਂ ਤੇ ਉਹ ਝੱਟ ਹਾਜ਼ਰ ਹੋ ਜਾਂਦੇ ਨੇ। ਆਪ ਨੇ ਸਹੀ ਕਿਹਾ ਕਿ ਸਾਡਾ ਵਿਹੜਾ ਵੱਡਾ ਹੋ ਗਿਆ ਹੈ, ਹੋਰ ਬਹੁਤ ਕੁਝ ਪੜ੍ਹਨ ਲਈ ਹੋਵੇਗਾ ਇਹੋ ਆਸ ਕਰਦੇ ਹਾਂ। ਵਾਹ ! ਕਿੰਨੇ ਸੁੱਚੇ ਸ਼ਬਦਾਂ ਨਾਲ ਆਪ ਨੇ ਸਾਂਝ ਪਾਈ ਹੈ ........
ਨਦੀਏ ਵਗਦਾ ਪਾਣੀ ਡਿੱਠਾ
ਕਦੇ ਮੀਲ ਨਹੀਂ ਗਿਣਦਾ ।
ਧਰਤੀ ਸਿੰਜਦਾ ,ਪਿਆਸ ਬੁਝਾਂਦਾ
ਜਾ ਸਾਗਰ ਵਿੱਚ ਮਿਲਦਾ ।
ਅੰਮ੍ਰਿਤ ਪਾਲੀ ਦੇ ਭੇਜੇ ਦੋ ਸ਼ਬਦ ਆਪਣਾ ਬਣਦਾ ਹਿੱਸਾ ਪਾ ਗਏ।
ਭੁਪਿਦਰ ਜੀ ਸਾਡੇ ਨਾਲ ਮੁੱਢ ਤੋਂ ਹੀ ਜੁੜੇ ਨੇ ਪਰ ਰੁਝੇਵਿਆਂ ਕਾਰਨ ਹਾਜ਼ਰੀ ਨਹੀਂ ਭਰ ਸਕੇ। ਆਪ ਦੇ ਸੁੱਭ ਕਾਮਨਾਵਾਂ ਕਹਿੰਦੇ ਸ਼ਬਦ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜਦੇ ਹੋਏ ਨਵਾਂ ਹੁਲਾਰਾ ਦੇ ਗਏ।
ਮੇਰਠ ਤੋਂ ਹਿੰਦੀ ਸਾਹਿਤ ਦੀ ਮੰਨੀ -ਪ੍ਰਮੰਨੀ ਲੇਖਕਾ ਡਾ ਸੁਧਾ ਗੁਪਤਾ ਜੀ ਨੇ ਆਪਣੇ ਸ਼ਬਦਾਂ ਨਾਲ ਸਾਨੂੰ ਅੰਬਰੀਂ ਉੱਡਣ ਲੈ ਦਿੱਤਾ ਹੈ।
ਸਾਡੇ ਕੁਝ ਲੇਖਕ ਸਮੇਂ ਦੀ ਧੂੜ 'ਚ ਕਿਧਰੇ ਗੁਆਚ ਗਏ ਨੇ। ਅੱਜ ਫਿਰ ਤੋਂ ਆਪ ਸਾਰਿਆਂ ਨੂੰ ਇਸ ਸਾਂਝੇ ਮੰਚ 'ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਸੱਦਾ ਦਿੰਦੇ ਹੋਏ।
ਸਫ਼ਰਸਾਂਝ ਪਰਿਵਾਰ !
चौथे वर्ष के हाइकु लोक को मुबारके कुछ इस तरह
ReplyDeleteजन्म दिन मुबारक हो ऐ सफरसाँझ तुझे ।चलते रहो ,चलते रहो लिख लिख कर मनमोहक रचनायें ।
सफरसाँझ - आभार ।
चार कदम चल लिये मैंने
चल पड़ा करने चारों दिशायें रौशन
अँगुलि पकड़ ली बडे बडों ने
आशीर्वादों से भरी झोली
हुआ मैं धन्य पाकर
जन्मदिन की मुबारकें
करूँगा जहाँ में बोल बाला
माँ बोली पंजाबी का
ये रहा वादा।
Kamla Ghataaura
ਏਸ ਮਾਣਮੱਤੇ ਸਫ਼ਰ ਲਈ ਆਪ ਵਧਾਈ ਦੇ ਪਾਤਰ ਹੋ ਜੀ .....
ReplyDeleteਖਾਸ ਕਰ ਮਾਨਯੋਗ ਸੁਰਜੀਤ ਸਿੰਘ ਜੀ ਦੀਆਂ ਰਚਨਾਵਾਂ ਤੇ ਪ੍ਭਾਵਸ਼ਾਲੀ ਵਿਚਾਰਾਂ ਦੇ ਸੁਮੇਲ ਸੰਗ ਸਫ਼ਰ ਸਾਂਝ ਦਾ ਸਮੁੱਚਾ ਉਪਰਾਲਾ ਸੁਲਾਹਣਯੋਗ ਹੈ.
ਅਦਬੀ ਕਿਰਨਾਂ