ਸੱਥ ਚ ਬੈਠੀ ਢਾਣੀ ਨੂੰ
ਫਤਹਿ ਬੁਲਾ ਦੋਸਤ ਨੇ
ਪੁੱਛਿਆ ਮੇਰਾ ਘਰ |
ਕਿਹੜਾ ਏ ਦੌਲਤਖਾਨਾ
ਗੱਭਰੂ ਦਾ ?
ਅੱਛਾ!
ਹਵੇਲੀ ਵਾਲਿਆਂ ਦੇ ਜਾਣੈ ?
ਇੱਥੋਂ ਖੱਬੇ ਮੁੜ ਕੇ
ਦੂਜਾ ਮਕਾਨ ਐ |
ਕਹੇ ਤਾਂ
ਆ ਮੁੰਡੇ ਨੂੰ ਨਾਲ ਤੋਰੀਏ
ਸਿੱਧਾ ਸਾਦਾ
ਪਿੰਡ ਦੇ ਜੀਵਨ ਵਰਗਾ ਸਿਰਨਾਵਾਂ |
ਪਰ..
ਹੁਣ
ਸ਼ਹਿਰ ਆ ਕੇ
ਹਵੇਲੀ ਵਾਲਿਆਂ ਦਾ ਮੁੰਡਾ
ਤਿੰਨ ਸੌ ਛਿਆਲੀ ਬਟਾ
ਕੇ ਵਨ ਹੋ ਗਿਆ |
ਫਤਹਿ ਬੁਲਾ ਦੋਸਤ ਨੇ
ਪੁੱਛਿਆ ਮੇਰਾ ਘਰ |
ਕਿਹੜਾ ਏ ਦੌਲਤਖਾਨਾ
ਗੱਭਰੂ ਦਾ ?
ਅੱਛਾ!
ਹਵੇਲੀ ਵਾਲਿਆਂ ਦੇ ਜਾਣੈ ?
ਇੱਥੋਂ ਖੱਬੇ ਮੁੜ ਕੇ
ਦੂਜਾ ਮਕਾਨ ਐ |
ਕਹੇ ਤਾਂ
ਆ ਮੁੰਡੇ ਨੂੰ ਨਾਲ ਤੋਰੀਏ
ਸਿੱਧਾ ਸਾਦਾ
ਪਿੰਡ ਦੇ ਜੀਵਨ ਵਰਗਾ ਸਿਰਨਾਵਾਂ |
ਪਰ..
ਹੁਣ
ਸ਼ਹਿਰ ਆ ਕੇ
ਹਵੇਲੀ ਵਾਲਿਆਂ ਦਾ ਮੁੰਡਾ
ਤਿੰਨ ਸੌ ਛਿਆਲੀ ਬਟਾ
ਕੇ ਵਨ ਹੋ ਗਿਆ |
ਫਲੇਲ ਸਿੰਘ ਸਿੱਧੂ
ਪਟਿਆਲਾ
ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ।
ਪਟਿਆਲਾ
ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ।
ਪਿੰਡਾਂ ਵਿੱਚ ਬਹੁਤੇ ਘਰਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਨਹੀਂ ਬਲਕਿ ਅੱਲਾਂ ਨਾਲ ਜਾਣਿਆ ਜਾਂਦਾ ਸੀ। ਜਿਵੇਂ ਵੱਡੇ ਲਾਣੇ ਵਾਲਿਆਂ ਦੇ , ਸਰਪੰਚਾਂ ਦੇ , ਲੱਸੀ ਪੀਣਿਆ ਦੇ, ਬਾਰ ਆਲਿਆਂ ਦੇ ਜਾਂ ਫਿਰ ਹਵੇਲੀ ਵਾਲਿਆਂ ਦੇ। ਇਹ ਅੱਲਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ ਸੀ। ਸਾਦਾ ਜੀਵਨ ਤੇ ਸਾਦੇ ਸਾਫ਼ ਦਿਲ ਲੋਕ , ਦਿਲੋਂ ਮੋਹ ਕਰਨ ਵਾਲੇ।ਸ਼ਹਿਰ ਜਾ ਕੇ ਜ਼ਿੰਦਗੀ ਤੇਜ਼ ਰਫ਼ਤਾਰ ਭੱਜਦੀ ਹੈ ਤੇ ਸਿਰਨਾਵੇਂ ਨੰਬਰਾਂ 'ਚ ਵਟ ਜਾਂਦੇ ਨੇ। ਇਹ ਕਵਿਤਾ ਭਾਵੁਕ ਕਰ ਗਈ ਤੇ ਬਹੁਤ ਕੁਝ ਯਾਦ ਆ ਗਿਆ। ਸਾਂਝ ਪਾਉਣ ਲਈ ਸ਼ੁਕਰੀਆ ਜੀਓ।
ReplyDeleteਧੰਨਵਾਦ ਜੀ
ReplyDeleteਖੂਬਸੂਰਤ ਕਵਿਤਾ ਹੈ । ਮਿਠਿੱਆਂ ਗਲਾਂ ਨਾਲ਼ ਰਾਹ ਦਸਦੀ ।ਸਰਨਾਮੇ ਵਾਲੇ ਪਤੇ ਦਾ ।ਅਜ ਦੀ ਪੀੜੀ ਨੂੰ ਪੁਰਾਣੇ ਦਿਨਾਂ ਨਾਲ ਜਾਣੂ ਕਰਵਾਨ ਵਾਲੀ ਕਵਿਤਾ । ਮਨ ਮੋਹ ਗਈ । ਸਫਰ ਸਾਂਝ ਨੇ ਵੀ ਸਹੀ ਜਾਨਕਾਰੀ ਦਿੱਤੀ ਹੈ ।ਸਾਡੇ ਪਿੰਡ ਦੀ ਵੀ ਅੱਲ ਸੀ ਪੱਟੀ ।ਪੰਜ ਪੱਟਿਆ ਸੀ ਪਿੰਡ ਦਿਆਂ ।ਸਾਨੂੰ ਐਡਰੈਸ 'ਚ ਪੱਟੀ ਲਿਖਨੀ ਪੈਂਦੀ ਸੀ ।ਇਸ ਤਰਹਾਂ ਦੀ ਜਾਨਕਾਰੀ ਵਾਲੀ ਔਰ ਵੀ ਰਚਨਾ ਲੇਕੇ ਆਇਓੁ ।
ReplyDeleteਪਿੰਡ ਦਾ ਪਤਾ ਸਾਦੇ ਜਿਹੇ ਜੀਵਨ ਦਾ ਪਹਿਲੂ ਅਤੇ ਸ਼ਹਿਰ ਦਾ ਸਿਰਨਾਵਾਂ ਅਜ ਦਾ ਉਲਝਿਆ ਜੀਵਨ | ਬੜੀ ਸੁੰਦਰ ਰਚਨਾਂ |
ReplyDeleteਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀ
ReplyDeleteਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀ
ReplyDelete