ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Oct 2016

ਵਾਣੀ ਦਾ ਅਸਰ (ਵਾਰਤਾ )

Jagroop Kaur Khalsa's Profile Photoਮਿੱਠੀ ਬੋਲੀ ਦਿਲਾਂ ਦੇ ਉੱਪਰ ਅਮਿੱਟ ਛਾਪ ਛੱਡ ਜਾਂਦੀ ਹੈ ।ਮਿੱਠਾ ਬੋਲਣ ਵਾਲੇ ਇਨਸਾਨ ਨਾਲ ਹਰ ਬੰਦਾ
ਗੱਲਬਾਤ ਕਰਨ ਲਈ ਉਤਸੁਕ ਰਹਿੰਦਾ ਹੈ ।ਕਈ ਵਾਰ ਸਾਨੂੰ ਆਪਣੇ ਬਾਰੇ ਗਿਆਨ ਨਹੀਂ ਹੁੰਦਾ ਕਿ ਸਾਡਾ ਕਿਰਦਾਰ ਲੋਕਾਂ ਦੀ ਨਜਰਾਂ ਵਿੱਚ ਕਿਹੋ ਜਿਹਾ ਹੈ ?
ਅਸੀਂ ਪਾਉਂਟਾ ਸਾਹਿਬ ਅਕਸਰ ਜਾਂਦੇ ਰਹਿੰਦੇ ਹਾਂ। ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਾਉਂਟਾ ਸਾਹਿਬ ਗਏ ਹੋਏ ਸੀ ।ਰਹਿਰਾਸ ਦੇ ਪਾਠ ਤੋਂ ਪਹਿਲਾਂ ਬਾਜਾਰ ਚਲੇ ਗਏ ।ਉੱਥੇ ਇਕ ਕਸ਼ਮੀਰੀ ਮੁਸਲਿਮ ਲੜਕੇ ਦੀ ਦੁਕਾਨ ਸੀ। ਤਕਰੀਬਨ 22-23 ਸਾਲ ਦਾ ਹੋਣਾ ਉਹ। ਉਸ ਦਾ ਵਿਅਕਤੀਤਵ ਆਪਣੇ ਵੱਲ ਖਿੱਚਦਾ ਸੀ ।ਅਸੀਂ ਉਸ ਦੀ ਦੁਕਾਨ 'ਤੇ ਗਏ ਤੇ ਇੱਕ ਸੂਟ ਖਰੀਦ ਲਿਆ। ਆਦਤਨ ਹੀ ਮੈਂ ਉਸ ਦਾ ਸ਼ੁਕਰੀਆ ਕੀਤਾ ਤੇ ਚੱਲਣ ਲੱਗੀ ।ਉਹ ਲੜਕਾ ਬੋਲਿਆ,"ਆਂਟੀ ਆਪ ਸੇ ਏਕ ਬਾਤ ਪੂਛੂੰ? ਮੈਂ ਰੁਕ ਗਈ ਤਾਂ ਉਸ ਨੇ ਕਿਹਾ, "ਆਪ ਕਹਾਂ ਸੇ ਹੋ?" ਮੈਂ ਦੱਸਿਆ ਕਰਨਾਲ ਤੋਂ ਹਾਂ। ਕਹਿੰਦਾ ਆਂਟੀ ਜੀ ਕਰਨਾਲ ਸੇ ਬਹੁਤ ਲੋਗ ਆਤੇ ਹੈਂ ਵੋ ਆਪਕੇ ਜੈਸਾ ਨਹੀਂ ਬੋਲਤੇ।ਆਪਕੀ ਵਾਣੀ ਬਹੁਤ ਮੀਠੀ ਹੈ ਦਿਲ ਕਰਤਾ ਹੈ ਕਿ ਆਪ ਸੇ ਬਾਤੇਂ ਕਰੂੰ। ਕੋਈ ਭੀ ਇਧਰ ਸ਼ੁਕਰੀਆ ਨਹੀਂ ਕਰਤਾ ਔਰ ਨਾ ਹੀ ਕੋਈ ਆਪ ਕੇ ਜੈਸੇ ਬੇਟਾ ਬੋਲਤਾ ਹੈ ।

ਉਹ ਲੜਕਾ ਜਦੋਂ ਬੋਲਦਾ ਸੀ ਇੰਜ ਲੱਗਦਾ ਸੀ ਜਿਵੇਂ ਮੂੰਹੋਂ ਫੁੱਲ ਕਿਰਦੇ ਹੋਣ। ਉਹ ਮੇਰੀ ਤਾਰੀਫ ਕਰ ਰਿਹਾ ਸੀ। ਮੈਂ ਉਸ ਤੋਂ ਬਲਿਹਾਰੇ ਜਾਂਦੀ ਸੀ । ਇਕ ਅਜਨਬੀ ਰਿਸ਼ਤੇ ਦਾ ਮਾਣ ਮੈਨੂੰ ਅੱਜ ਵੀ ਲੱਗ ਰਿਹਾ। ਉਹ ਸਮਾਂ ਯਾਦ ਕਰਕੇ ਅਜੀਬ ਜਿਹਾ ਆਨੰਦ ਮਿਲਦਾ ਹੈ ।ਸ਼ਾਇਦ ਅਸੀਂ ਕਦੇ ਵੀ ਨਾ ਮਿਲੀਏ, ਪਰ ਅਮਿੱਟ ਛਾਪ ਦਿਲਾਂ ਦੇ ਉੱਪਰ ਆਪਣੀ ਪੈੜ ਬਣਾ ਚੁੱਕੀ ਹੈ ।

ਸਦਾ ਮਿੱਠਾ ਬੋਲੋ !ਇੱਕ ਦੂਜੇ ਦੇ ਦਿਲਾਂ ਵਿੱਚ ਘਰ ਬਣਾ ਲਈਏ। ਇਹ ਜਿੰਦਗੀ ਦੁਬਾਰਾ ਨਹੀਂ ਮਿਲਣੀ ।ਇਸ ਨੂੰ ਵਧੀਆ ਢੰਗ ਨਾਲ ਜਿਉਣ ਲਈ ਸਰਲ ਤੇ ਵਧੀਆ ਰਿਸ਼ਤੇ ਸਿਰਜੀਏ ।
ਜਗਰੂਪ ਕੌਰ ਖ਼ਾਲਸਾ


ਨੋਟ : ਇਹ ਪੋਸਟ ਹੁਣ ਤੱਕ 144 ਵਾਰ ਪੜ੍ਹੀ ਗਈ ਹੈ।

4 comments:

  1. ਸੱਚ ਕਿਹਾ ਹੈ ਆਪ ਦੀ ਵਾਣੀ ਆਪ ਦੀ ਸ਼ਕਸੀਅਤ ਦਾ ਸ਼ੀਸ਼ਾ ਹੈ ਜਿਸ 'ਚੋਂ ਆਪ ਦਾ ਅਕਸ ਝਲਕਦਾ ਹੈ। ਇਹ ਅਜਿਹਾ ਅਕਸ ਹੈ ਜੋ ਸ਼ਾਇਦ ਸਾਨੂੰ ਖੁਦ ਨੂੰ ਦਿਖਾਈ ਨਾ ਦਿੰਦਾ ਹੋਵੇ ਪਰ ਸਾਹਮਣੇ ਵਾਲੇ ਨੂੰ ਜ਼ਰੂਰ ਦਿਖ ਜਾਂਦਾ ਹੈ। ਆਪ ਨੇ ਕਸ਼ਮੀਰੀ ਲੜਕੇ ਦੀ ਵਾਣੀ 'ਚ ਤੇ ਉਸ ਨੇ ਆਪ ਦੀ ਮਿੱਠਤ 'ਚ ਤੁਹਾਡਾ ਅਕਸ ਵੇਖਿਆ ਜੋ ਤੁਹਾਨੂੰ ਉਮਰ ਭਰ ਯਾਦ ਰਹੇਗਾ। ਤੇ ਹੁਣ ਸਾਨੂੰ ਵੀ ਕਿਉਂ ਜੋ ਆਪ ਨੇ ਖੁਦ ਨੂੰ ਤੇ ਓਸ ਕਸ਼ਮੀਰੀ ਲੜਕੇ ਨੂੰ ਸਾਡੇ ਰੂਬਰੂ ਜੋ ਕਰ ਦਿੱਤਾ ਹੈ।
    ਬੜੀ ਹੀ ਦਿਲ ਲੁਭਾਉਣੀ ਵਾਰਤਾ। ਸਾਂਝੀ ਕਰਨ ਲਈ ਸ਼ੁਕਰੀਆ ਜੀਓ।

    ReplyDelete
  2. great Roop, I feel you have very sweet vocabulary full of motherly love, i noticed on your FB conversation.......phir sochdi naan...Ih nikki jihi kuri hun vade vade munde kuriaan nu beta beta kehndi hai.....melodious jiha lagda hai.....be blessed...keep writing

    ReplyDelete
  3. Bilkull sahi keha bhain ji,,, vaani da asar bohat hunda hai,,, mithe bol sadaa dil vich vass jaande ne

    ReplyDelete
  4. Jagroop kaur khalsa23.10.16

    ਬਹੁਤ ਬਹੁਤ ਸ਼ੁਕਰੀਆ ਭੈਣ ਜੀ ਹਰਦੀਪ ਜੀ , ਭੈਣ ਜੀ ਮਨਜੀਤ ਜੀ ਅਤੇ ਸ਼ਿਵ ਵੀਰ ਜੀ , ਆਪ ਸਭ ਨੇ ਮੇਰੇ ਜਜਬਾਤਾਂ ਨੂੰ ਮਾਣ ਬਖਸ਼ਿਆ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ