
ਤੂੰ ਤੇ ਮੁਨਾਦੀ ਕਰ ਕੇ,
ਆਪਣੇ ਮਨ ਦਾ ਭਾਰ ਹੌਲਾ ਕਰ ਲਿਆ।
ਆਪਣੇ ਮੋਹ ਭਰੇ ਰਿਸ਼ਤੇ ਦੀ
ਅਧਿਕਾਰਤ ਦਸਤਾਵੇਜ਼ੀ ਗੰਢ ਖ਼ੋਲ ਕੇ।
ਖ਼ੁਦ ਨੂੰ ਨਾਇਕ ਬਣਾ ਕੇ,ਜੱਗ ਨੂੰ ਦਿਖਾ ਕੇ।
.
ਮੈਂ ਤੇਰੀ ਖ਼ੁਸ਼ੀ ਲਈ,ਤਸੱਲੀ ਲਈ
ਆਪਣੇ ਕੰਬਦੇ ਹੱਥਾਂ ਦੀਆਂ ਅਭਾਗੀਆਂ
ਕਿਸਮਤ ਲਕੀਰਾਂ ਨੂੰ ਛੁਹ ਕੇ
ਸਭ ਸਵੀਕਾਰ ਕਰ ਲਿਆ।
ਦਿਲ ਤੇ ਪੱਥਰ ਧਰ ਲਿਆ।
.
ਇਹ ਠੀਕ ਹੈ,
ਤੂੰ ਨਹੀਂ ਸੀ ਮੰਨਿਆ, ਜੋ ਮੈਂ ਚਾਹਿਆ।
ਅੰਤ ਮੈਂ ਹੀ ਮੰਨਿਆ, ਜੋ ਤੂੰ ਚਾਹਿਆ।
ਤੇਰੀ ਖ਼ੁਸ਼ੀ ਲਈ,ਆਪਣੇ ਪਿਆਰ ਲਈ।
ਜੇ ਆਪਸੀ ਸਹਿਮਤੀ ਨਾ ਤਿੜਕਦੀ
ਤਾਂ ਆਪਣਾ ਇਹ ਰਿਸ਼ਤਾ
ਕਾਗ਼ਜ਼ ਦੇ ਪੰਨੇ ਤੇ
ਅੱਜ ਸਿਸਕਦਾ,ਸਹਿਕਦਾ ਤੇ ਤੜਪਦਾ ਨਾ ਮਰਦਾ।
.
ਹੁਣ ਆਪਾਂ ਦੋਵੇਂ ਹੀ ਅਜਨਬੀ ਹੋ ਚੁੱਕੇ ਹਾਂ।
ਇੱਕ ਦੂਜੇ ਤੋਂ ਅਣਜਾਣ।
ਕਾਗ਼ਜ਼ ਤੇ ਕੀਤੇ ਆਪਣੇ ਹਸਤਾਖ਼ਰ
ਟੁੱਟੇ ਰਿਸ਼ਤੇ ਦਾ ਇਜ਼ਹਾਰ ਕਰਦੇ ਨੇ।
.
ਮੇਰੇ ਹਮਰਾਜ਼!
ਮੇਰੀ ਨਿਗਾਹ ਤਾਂ ਹੁਣ ਵੀ ਹਮੇਸ਼ਾ
ਉੁਸੇ ਥਾਂ 'ਤੇ ਹੀ ਟਿਕੀ ਰਿਹਾ ਕਰੂ
ਜਿੱਥੇ ਕਦੇ ਤੂੰ ਕੋਹ-ਏ-ਤੂਰ ਤੇ ਜਲਵਾ ਦਿਖਾ
ਮੇਰਾ ਰੱਬ ਬਣ ਦਿਸਿਆ ਸੀ।
ਅੱਜ ਵੀ ਤੇਰੇ ਉਹ ਪੈਰ ਚਿੰਨ੍ਹ
ਮੇਰੇ ਦੁਖੀ ਦਿਲ ਲਈ ਤਸਕੀਨ ਨੇ।
ਮੇਰੇ ਭਰੇ ਮਨ ਦੇ ਯਕੀਨ ਨੇ।
ਮੇਰੀ ਜਾਨ ਤੋਂ ਪਿਆਰੇ !
ਤੇਰੀ ਖ਼ੁਸ਼ੀ ਲਈ।
ਤੇਰੀ ਖ਼ੁਸ਼ੀ ਲਈ।
-0-
ਸੁਰਜੀਤ ਸਿੰਘ ਭੁੱਲਰ
ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।
ਜੁਗਨੂੰਆਂ ਦੀ ਉਡੀਕ 'ਚ ਮੇਰੀ ਲਿਖੀ ਟਿੱਪਣੀ ਦੀ ਆਖ਼ਿਰੀ ਸਤਰ ਕਿ ਅੱਜਕੱਲ ਰਿਸ਼ਤੇ ਜੁੜਨ ਤੋਂ ਪਹਿਲਾਂ ਹੀ ਟੁੱਟਣ ਨੂੰ ਤਿਆਰ ਹੁੰਦੇ ਨੇ -ਸ਼ਾਇਦ ਇਹ ਕਵਿਤਾ 'ਤੇਰੀ ਖੁਸ਼ੀ ਲਈ' ਓਸੇ ਸਤਰ ਦਾ ਵਧਾ ਹੈ।
ReplyDeleteਬੜੀ ਹੀ ਦੁੱਖ ਭਰੀ ਕਹਾਣੀ ਹੈ ਤੇ ਅਜੋਕਾ ਸੱਚ ਵੀ।
ਤੂੰ ਨਹੀਂ ਸੀ ਮੰਨਿਆ, ਜੋ ਮੈਂ ਚਾਹਿਆ।
ਅੰਤ ਮੈਂ ਹੀ ਮੰਨਿਆ, ਜੋ ਤੂੰ ਚਾਹਿਆ।
ਬੱਸ ਏਸ ਤੋਂ ਅੱਗੇ ਰਿਸ਼ਤਾ ਕਾਗਜ਼ਾਂ 'ਤੇ ਆ ਟੁੱਟ ਜਾਂਦੈ।
ਕੀ ਅਸੀਂ ਕੋਈ ਵਿਚਕਾਰਲਾ ਰਾਹ ਨਹੀਂ ਲੱਭ ਸਕਦੇ ?
ਸਤਿਕਾਰਤ ਸਫ਼ਰ ਸਾਂਝ ਜੀ,
Deleteਆਪ ਨੇ ਆਪਣੀ ਟਿੱਪਣੀ ਵਿਚ- ਰਿਸ਼ਤਿਆਂ 'ਚ ਪਈ ਤਰੇੜ 'ਚੋਂ ਪੈਦਾ ਹੋਈ ਅਣਸੁਖਾਵੀਂ ਤੜਪ ਦਾ ਜ਼ਿਕਰ ਕੀਤਾ ਹੈ।ਕੋਣ ਚਾਹੁੰਦਾ ਹੈ ਕਿ ਆਪਣੇ ਘਰ ਨੂੰ ਅੱਗ ਦੇ ਹਵਾਲੇ ਕਰੇ? ਪਰ ਕਈ ਵਾਰੀ -- ਇਸ ਘਰ ਕੋ ਆਗ ਲੱਗ ਗਈ ,ਘਰ ਕੇ ਚਿਰਾਗ਼ ਸੇ--ਦਾ ਜਵਾਬ ਮਿਲਣਾ ਮੁਸ਼ਕਲ ਹੋ ਜਾਂਦਾ ਹੈ।ਹਰ ਕੋਈ ਇਸ ਸਮੱਸਿਆ ਦਾ ਸਮਾਧਾਨ ਤਾਂ ਚਾਹੁੰਦਾ ਹੁੰਦਾ,ਪਰ ਜੇ ਕਿਸੇ ਇੱਕ ਦੀ ਝੂਠੀ ਅਹੰ ਇਸ ਦੀ ਰਾਹ 'ਚ ਆ ਖੜ੍ਹੋ,ਫਿਰ ਤਾਂ - ਰੱਬ ਹੀ ਰਾਖਾ।
ਆਪ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਉਠਾਏ ਇਸ ਪ੍ਰਸ਼ਨ ਦਾ ਜਵਾਬ ਪਾਠਕ ਕੀ ਦਿੰਦੇ ਹਨ,ਉਡੀਕ ਰਹੇਗੀ? ਬੱਸ ਏਸ ਤੋਂ ਅੱਗੇ ਰਿਸ਼ਤਾ ਕਾਗ਼ਜ਼ਾਂ 'ਤੇ ਆ ਟੁੱਟ ਜਾਂਦੇ। ਕੀ ਅਸੀਂ ਕੋਈ ਵਿੱਚਕਾਰਲਾ ਰਾਹ ਨਹੀਂ ਲੱਭ ਸਕਦੇ ?
ਮੈਂ ਆਪਣੇ ਵੱਲੋਂ ਆਪ ਜੀ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਜੀ।
ਕੁੱਝ ਇਸ ਸਿਲਸਿਲੇ ਵਿਚ ਉਰਦੂ ਦੇ ਦੋ ਨਾਮਵਰ ਸ਼ਾਇਰਾਂ ਦਾ ਇੱਕ ਇੱਕ ਸਿਆਰ ਪੇਸ਼ ਕਰਦਾ ਹਾਂ।
1) ਗ਼ਾਲਿਬ
ਉਮਰ ਭਰ ਯੂ ਹੀ ਗ਼ਲਤੀ ਕਰਤੇ ਰਹੇ 'ਗ਼ਾਲਿਬ',
ਧੂਲ ਚਿਹਰੇ ਪੇ ਥੀ,ਹਮ ਆਈਨਾ ਸਾਫ਼ ਕਰਤੇ ਰਹੇ।
2) ਮੀਰ
ਵੋਹ ਤੁਝ ਕੋ ਭੁੱਲੇ ਹੈਂ ਤੋ, ਤੁਝ ਪੇ ਲਾਜ਼ਮ ਹੈ 'ਮੀਰ',
ਖ਼ਾਕ ਡਾਲ,ਆਗ ਲਗਾ,ਨਾਮ ਨਾ ਲੇ,ਯਾਦ ਨਾ ਕਰ।
yaad bhulani aasan nahi bhooli hui yaado mujhe itna na satao, ab chain se rehne do mere pass na aao.
ReplyDelete