
ਸਾਰੀ ਉਮਰ ਅਜ਼਼ਮਾਇਆ ਪਰਖਣ ਦੀ ਕੀ ਲੋੜ ਏ
ਬਰੂਹਾਂ 'ਚ ਖਲੋ ਖਲੋ ਕੇ,ਉਡੀਕਦੇ ਸੀ ਜਿਹੜੇ
ਜਦ ਪਰਾਏ ਹੋ ਹੀ ਗਏ ਤਾਂ ਭੜਕਣ ਦੀ ਕੀ ਲੋੜ ਏ
ਜਦੋਂ ਰਾਜ਼ ਖੁੱਲ੍ਹ ਹੀ ਗਏ , ਮੁਹੱਬਤਾਂ ਦੇ ਬਹਿਕਾਂ 'ਚ
ਫਿਰ ਚੋਰੀ ਚੋਰੀ ਬੁੱਲਾਂ ਨੂੰ,ਫੜਕਣ ਦੀ ਕੀ ਲੋੜ ਏ
ਪਰਵਾਨੇ ਨੂੰ ਪਤਾ ਏ ਕਿ, ਮਰਨਾ ਏ ਆਖਰ ਸੜ ਕੇ
ਠੱਲ ਜਾ ਤੁਫਾਨਾਂ 'ਚ ਹੁਣ,ਜਰਕਣ ਦੀ ਕੀ ਲੋੜ ਏ
ਫੁੱਲਾਂ ਦਾ ਕੀ ਏ ਇਹ ਤਾਂ,ਘੜੀ ਪਲ ਦੇ ਪ੍ਰਾਹੁਣੇ
ਬਦਨਾਮ ਹੁੰਦੇ ਕੰਡਿਆਂ ਨੂੰ ਰੜਕਣ ਦੀ ਕੀ ਲੋੜ ਏ
ਜੋ ਆਉਂਦੇ ਨੇ ਖਾਬਾਂ 'ਚ,ਕਦੀ ਤਾਂ ਪਰਤਣਗੇ ਓਹ
"ਥਿੰਦ" ਤੈਨੂੰ ਖਮਖਾ , ਭੜਕਣ ਦੀ ਕੀ ਲੋੜ ਏ
ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ ਹੈ।
ਸੁੰਦਰ
ReplyDelete