
ਤੇਰੇ ਮਨ ਦੀ ਸਰਦਲ 'ਤੇ
ਬਲਦੇ ਦੀਵਿਆਂ 'ਚੋਂ
ਬੋਚ ਬੋਚ ਕੁਝ ਦੀਵੇ
ਧਰ ਲਏ ਅਸਾਂ ਵੀ
ਸਾਡੀ ਹਨ੍ਹੇਰੀ ਸਰਦਲ 'ਤੇ
ਤੇਰੀ ਸਰਦਲ ਦੇ ਅੰਦਰ
ਸੱਤਰੰਗੀਆਂ ਰਿਸ਼ਮਾਂ ਬਿਖਰੀਆਂ ਨੇ
ਸਹਿਜ ਸੁਹਜ ਸੁਹਿਰਦਤਾ
ਸੰਜਮ ਸੰਤੋਖ ਸਲੀਕਾ
ਅਤੇ ਤੇਰੀ ਸਹਿਣਸ਼ੀਲਤਾ ਦੀ ਛੋਹ ਨਾਲ
ਧੁਰ ਅੰਦਰ ਕੋਈ
ਰਾਹ ਇਲਾਹੀ ਛਿੜਿਆ ਏ
ਤੇਰੀਆਂ ਅਸੀਸਾਂ ਦੀ ਆਬਸ਼ਾਰ ਸਾਹਵੇਂ
ਨਤਮਸਤਕ ਹੋ ਹੋ
ਅਸਾਂ ਸੱਖਣੀਆਂ ਝੋਲੀਆਂ ਭਰ ਲਈਆਂ !
ਡਾ ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 103 ਵਾਰ ਪੜ੍ਹੀ ਗਈ ਹੈ।
ਮਾਂ ਦੇ ਗੁਣਾ ਦੀਆਂ ਕਈਂ ਰੰਗਾਂ ਦੀਆਂ ਰਿਸ਼ਮਾਂ ਨਾਲ ਭਰੀ ਹੋਈ ਰਚਨਾ ।
ReplyDeleteਮਾਂ ਦੀ ਮਮਤਾ ਬਲਵਾਨ ਏ
ReplyDelete