ਲੱਗਿਆ ਸੁਪਨਾ ਹੋਵੇਗਾ ਹੁਣ ਸਾਕਾਰ ਲੋਕੋ
ਹੋਂਦ ਮੇਰੀ ਬਣ ਗਈ ਪਰ ਅੜਿੱਕਾ
ਜੋੜੀ ਭਰਾਵਾਂ ਦੀ ਵਿਚਕਾਰ ਲੋਕੋ
ਜੋੜੀ ਭਰਾਵਾਂ ਦੀ ਵਿਚਕਾਰ ਲੋਕੋ
ਵਿਤਕਰਾ ਮੇਰੇ ਨਾਲ਼ ਹੋ ਗਿਆ ਸ਼ੁਰੂ
ਰੱਖਦਾ ਨਹੀਂ ਸੀ ਕੋਈ ਮੇਰਾ ਖਿ਼ਆਲ ਲੋਕੋ
ਰੱਖਦਾ ਨਹੀਂ ਸੀ ਕੋਈ ਮੇਰਾ ਖਿ਼ਆਲ ਲੋਕੋ
ਮਾਂ ਮੇਰੀ ਇੱਕ ਔਰਤ ਹੋ ਕੇ ਵੀ
ਕਰਦੀ ਨਹੀਂ ਸੀ ਮੈਨੂੰ ਪਿਆਰ ਲੋਕੋ
ਕਰਦੀ ਨਹੀਂ ਸੀ ਮੈਨੂੰ ਪਿਆਰ ਲੋਕੋ
ਬਾਪ ਮੇਰੇ ਦਾ ਕਰਜ਼ ਵੀ ਹੋ ਗਿਆ ਹੌਲ਼ਾ
ਵਿੱਚ ਵੇਚ ਕੇ ਭਰੇ ਬਜ਼ਾਰ ਲੋਕੋ
ਵਿੱਚ ਵੇਚ ਕੇ ਭਰੇ ਬਜ਼ਾਰ ਲੋਕੋ
ਬਿਨਾਂ ਮਰਜ਼ੀ ਤੋਂ ਮੈਨੂੰ ਪਿਆ ਜਾਣਾ
ਮਿਲਿਆ ਕੁਦੇਸਣ ਦਾ ਉੱਥੇ ਖ਼ਿਤਾਬ ਲੋਕੋ
ਮਿਲਿਆ ਕੁਦੇਸਣ ਦਾ ਉੱਥੇ ਖ਼ਿਤਾਬ ਲੋਕੋ
ਹੋ ਕੇ ਉਹਨਾਂ ਦੀ ਵੀ ਮੈਂ ਪਰਾਈ ਹੀ ਰਹੀ
ਨਹੀਂ ਮਿਲਿਆ ਕੋਈ ਸਤਿਕਾਰ ਲੋਕੋ
ਨਹੀਂ ਮਿਲਿਆ ਕੋਈ ਸਤਿਕਾਰ ਲੋਕੋ
ਹੱਡ ਬੀਤੀ ਇਹ ਜੱਗ ਜਨਣੀਆਂ ਦੀ
ਪਰ ਦਿੰਦੀਆਂ ਸਭ ਨੇ ਇਹ ਵਿਸਾਰ ਲੋਕੋ
ਪਰ ਦਿੰਦੀਆਂ ਸਭ ਨੇ ਇਹ ਵਿਸਾਰ ਲੋਕੋ
ਹੈ ਔਰਤ, ਔਰਤ ਦੀ ਦੁਸ਼ਮਣ
ਕਿਹੋ ਜਿਹਾ ਹੈ ਇਹ ਸੰਸਾਰ ਲੋਕੋ
ਕਿਹੋ ਜਿਹਾ ਹੈ ਇਹ ਸੰਸਾਰ ਲੋਕੋ
ਕੋਈ ਅੱਖ ਚੱਕ ਕੇ ਨਹੀਂ ਸੀ ਵੇਖ ਸਕਦਾ
ਬਣਨ ਇਹ ਸਭ ਜੇ ਮੇਰੀ ਢਾਲ਼ ਲੋਕੋ
ਬਣਨ ਇਹ ਸਭ ਜੇ ਮੇਰੀ ਢਾਲ਼ ਲੋਕੋ
ਇਤਿਹਾਸ ਵਾਰ-ਵਾਰ ਆਪ ਨੂੰ ਦੁਹਰਾਈ ਜਾਵੇ
ਘਿਰੀ ਮੈਂ ਜਿਊਂਦੀਆਂ ਲਾਸ਼ਾਂ ਵਿਚਕਾਰ ਲੋਕੋ
ਘਿਰੀ ਮੈਂ ਜਿਊਂਦੀਆਂ ਲਾਸ਼ਾਂ ਵਿਚਕਾਰ ਲੋਕੋ
ਲੜਾਈ ਪਹਿਚਾਣ ਦੀ ਕਰਨੀ ਹੈ ਖ਼ੁਦ ਪੈਣੀ
ਹੈ ਮੈਨੂੰ ਇਹ ਵੰਗਾਰ ਲੋਕੋ
ਹੈ ਮੈਨੂੰ ਇਹ ਵੰਗਾਰ ਲੋਕੋ
ਹੈ ਮੈਨੂੰ ਇਹ ਵੰਗਾਰ ਲੋਕੋ
ਹੈ ਮੈਨੂੰ ਇਹ ਵੰਗਾਰ ਲੋਕੋ
ਬਹੁਤ ਵਧੀਆ ਵਿਸ਼ਾ ਛੋਹਿਆ ਹੈ ਜੀ, ਸਚਮੁੱਚ ਲਾਸ਼ਾਂ ਵਿੱਚੋਂ ਨਿਕਲ ਕੇ ਵੰਗਾਰ ਬਣਨ ਦਾ ਸਮਾਂ ਆ ਗਿਆ ਹੈ ਜੀ''
ReplyDelete