
ਬਚਪਨ 'ਚ ਬੱਚੇ ਆਪਸ ਵਿੱਚ ਲੜ -ਝਗੜ ਕੇ ਗੁੱਸੇ ਹੋ ਕੇ ਕੱਟੀ ਕਰ ਲੈਂਦੇ ਨੇ। ਇਹ ਹੈ ਨੰਨ੍ਹੇ ਦਿਲਾਂ 'ਚ ਕੱਚੀ ਕੰਧ ਜੋ ਕੁਝ ਪਲਾਂ ਤੱਕ ਹੀ ਖੜ੍ਹੀ ਰਹਿਣ ਵਾਲੀ ਹੁੰਦੀ ਹੈ। ਬੱਚੇ ਛੇਤੀ ਹੀ ਭੁੱਲ -ਭੁਲਾ ਕੇ ਸੁਲਾਹ ਕਰ ਲੈਂਦੇ ਹਨ। ਇੱਥੇ ਆਸ ਦੀ ਖਿੜਕੀ ਬਣ ਹੀ ਨਹੀਂ ਸਕਦੀ। ਕੰਧ ਆਪੇ ਹੀ ਢਹਿ ਜਾਂਦੀ ਹੈ।
ਜਵਾਨੀ -ਜਿੱਥੇ ਇੱਕੋ ਤੱਕਣੀ 'ਚ ਹੀ ਜਨਮ ਜਨਮਾਂਤਰਾਂ ਦੇ ਬੰਧਨ ਅਚਾਨਕ ਬੱਝ ਜਾਂਦੇ ਨੇ। ਇੱਥੇ ਦਿਲਾਂ 'ਚ ਕੰਧ ਉਸਰਣ ਦੇ ਅਨੇਕਾਂ ਕਾਰਣ ਹੋ ਸਕਦੇ ਨੇ -ਜਾਤ -ਪਾਤ , ਅਮੀਰੀ -ਗਰੀਬੀ , ਧਰਮ ਭੇਦ। ਇੱਥੇ ਪ੍ਰੇਮ ਨੂੰ ਜਿਉਂਦਾ ਰੱਖਣ ਲਈ ਇਸ ਨੂੰ ਮਿੱਤਰਤਾ ਦੇ ਰੂਪ 'ਚ ਬਦਲ ਦਿੱਤਾ ਜਾ ਸਕਦਾ ਹੈ। ਸੰਭਾਵਨ ਇੱਥੇ ਆਸ ਦੀ ਖਿੜਕੀ ਮਾਅਨੇ ਰੱਖਦੀ ਹੈ। ਜਦੋਂ ਜੀ ਕਰੇ ਮਿਲਿਆ ਵਰਤਿਆ ਜਾ ਸਕਦਾ ਹੈ।
ਪਤੀ ਪਤਨੀ -ਇਨ੍ਹਾਂ ਦੋਹਾਂ ਦੇ ਦਿਲਾਂ 'ਚ ਕੰਧ ਅਕਸਰ ਬਣ ਜਾਂਦੀ ਹੈ, ਨਰਾਜ਼ਗੀ 'ਚ ਚੁੱਪੀ ਦੀ। ਇੱਥੇ ਆਸ ਦੀ ਖਿੜਕੀ ਬਨਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰੁੱਸੇ ਨੂੰ ਮਨਾਉਣ ਲਈ ਬੱਸ ਇੱਕ ਮੁਸਕਾਨ ਹੀ ਕਾਫ਼ੀ ਹੈ। ਰੁੱਸੇ ਨੂੰ ਮਨਾਏ ਬਿਨਾਂ ਜੀਵਨ ਅੱਗੇ ਚੱਲ ਹੀ ਨਹੀਂ ਸਕਦਾ। ਗੱਲ ਕੀਤੇ ਬਿਨਾਂ ਲੰਬੇ ਸਮੇਂ ਤੱਕ ਇਨਸਾਨ ਨਹੀਂ ਰਹਿ ਸਕਦਾ। ਇੱਥੇ ਕੰਧ ਇੱਟਾਂ -ਪੱਥਰ ਦੀ ਨਹੀਂ ਹੁੰਦੀ ਸਗੋਂ ਦਿਖਾਈ ਨਾ ਦੇਣ ਵਾਲੀ ਅਦ੍ਰਿਸ਼ ਹੁੰਦੀ ਹੈ। ਆਪਣੇ ਆਪ ਗਾਇਬ ਹੋ ਜਾਂਦੀ ਹੈ।
ਅਜੋਕੇ ਯੁੱਗ 'ਚ ਇਹ ਕੰਧ ਦਿਲਾਂ 'ਚ ਨਹੀਂ ਦੋ ਜ਼ਿੰਦਗੀਆਂ ਦੇ ਵਿਚਕਾਰ ਬਣਦੀ ਹੈ। ਇਹ ਕੰਧ ਹੈ ਤਲਾਕ ਦੀ। ਇੱਥੇ ਕੋਈ ਵੀ ਖਿੜਕੀ ਨਹੀਂ ਬਣਦੀ। ਸਿਰਫ਼ ਬੱਚਿਆਂ ਨੂੰ ਮਿਲਣ ਲਈ ਅਦਾਲਤ ਵੱਲੋਂ ਬਣਾਈ ਜਾਂਦੀ ਹੈ ਇੱਕ ਖਿੜਕੀ।
ਇਸ ਕੰਧ ਤੇ ਆਸ ਦੀ ਖਿੜਕੀ ਦੇ ਦਾਰਸ਼ਨਿਕ ਪੱਖ ਨੂੰ ਘੋਖਦਿਆਂ - ਆਤਮਾ ਰੂਪੀ ਦੇਹਧਾਰੀ ਜੀਵ ਪਰਮਾਤਮਾ ਰੂਪੀ ਪ੍ਰੀਤਮ ਨੂੰ ਜਦੋਂ ਪਾਉਣ ਦਾ ਹੱਕਦਾਰ ਜਾਣੀ ਅਧਿਕਾਰੀ ਨਹੀਂ ਹੁੰਦਾ ਤਾਂ ਮੋਹ ਮਾਇਆ ਦੇ ਜਾਲ ਤੋਂ ਆਪਣੇ ਆਪ ਨੂੰ ਦੂਰ ਨਹੀਂ ਰੱਖ ਪਾਉਂਦਾ। ਓਦੋਂ ਪਰਮਾਤਮਾ ਆਪਣੇ ਤੇ ਆਪਣੇ ਭਗਤਾਂ ਵਿਚਕਾਰ ਕੰਧ ਦੀ ਗੱਲ ਕਰਦਾ ਹੈ ਕਿਉਂਕਿ ਇੱਕ ਮੀਆਂ 'ਚ ਦੋ ਤਲਵਾਰਾਂ ਨਹੀਂ ਟਿਕ ਸਕਦੀਆਂ। ਇਹ ਉਹ ਕੰਧ ਹੈ ਜੋ ਜੀਵ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੀ ਹੈ। ਮੋਹ ਮਾਇਆ ਵਿੱਚ ਫੱਸਿਆ ਜੀਵ ਮਜਬੂਰ ਹੈ ਕਿਉਂਕਿ ਅਜੇ ਉਹ ਆਪਣੇ ਪ੍ਰੀਤਮ ਨੂੰ ਪਾਉਣ ਦਾ ਪੂਰਾ ਹੱਕਦਾਰ ਨਹੀਂ ਬਣ ਸਕਿਆ। ਸੋ ਮਨ ਨੂੰ ਓਸ ਕੰਧ ਦੀ ਮੌਜੂਦਗੀ ਦਾ ਅਹਿੰਸਾ ਕਰਾਉਂਦਾ ਹੈ। ਆਪਣੇ ਪ੍ਰੀਤਮ ਦੀ ਖੁਸ਼ੀ ਲਈ ਹਾਮੀ ਭਰਦਾ ਹੈ। ਕਹਿੰਦਾ ਹੈ ਕਿ ਮੇਰੀ ਆਤਮਾ ਇੱਕ ਦਿਨ ਇਸ ਕੰਧ ਨੂੰ ਢਾਹੁਣ ਯੋਗ ਜ਼ਰੂਰ ਬਣ ਜਾਵੇਗੀ ਤੇ ਤੈਨੂੰ ਮੈਨੂੰ ਅਪਨਾਉਣਾ ਹੀ ਪਵੇਗਾ। ਇੱਥੇ ਆਸ ਦੀ ਖਿੜਕੀ ਦੀ ਸ਼ਰਤ ਰੱਖਦਾ ਹੈ। ਉਸ ਨੂੰ ਵਿਸ਼ਵਾਸ ਹੈ ਕਿ ਕਦੇ ਨਾ ਕਦੇ ਸਾਡਾ ਮਿਲਣ ਜ਼ਰੂਰ ਹੋਵੇਗਾ। ਉਹ ਆਸ ਦੀ ਖਿੜਕੀ ਤੋਂ ਆਪਣੀ ਗੱਲ ਕਹਿ ਸਕੇਗਾ -ਮੋਹੇ ਨ ਬਿਸਰਨਾ ਮੈਂ ਤੋਂ ਜਨ ਤੇਰਾ।
ਕਮਲਾ ਘਟਾਔਰਾ
ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ।
ਹਿੰਦੀ 'ਚ ਪੜ੍ਹਨ ਲਈ
'दिलों में दीवार और आस की खिड़की ' इन दो पंक्तियों को लेकर चलें तो व्याख्या बहुत लम्बी हो सकती है ।शुरू करते हैं बचपन से बच्चे आपस में लड़ झगड़ कर गुस्सा होकर कुट्टी कर लेते हैं ।यह है नन्हे दिलों में पड़ने वाली कच्ची दिवार जो कुछ ही पलों तक खड़ी रहने वाली होती है । बच्चे जल्दी ही सब भूल भुला कर सुलह कर लेतें हैं ।यहाँ आस की खिड़की बन ही नहीं सकती दिवार स्वयं ढह जाती है ।
इसके बाद आती है युवावस्था ,जिसमें एक तकनी में ही जन्म जन्मान्त्रों के बंधन अचानक ही बंध जाते हैं । यहाँ दिलों के बीच दिवार उठाने के अनेक कारण हो सकते हैं जातिभेद ,अमीरी गरीबी ,धर्म भेद । यहाँ प्रेम को जिंदा रखने के लिये उसे मित्रता के रूप में बदल दिया जा सकता है । अत: यहाँ आसकी खिड़की माने रखती है जब जी करे मिला बोला जा सके ।
आगे आते हैं पति पत्नी की बात पर ।इन दोनों के दिलों में भी दिवार अक्सर बन जाती है नाराजगी में चुप्पी की । यहाँ आस की खिड़की बनाने की जरूरत ही नहीं पड़ती रूठे को मनाने के लिये बस एक मुस्कान ही काफी है । रूठे को मनाये बिना जीवन आगे चल ही नहीं सकता । बात किये बिना लम्बे समय तक इन्सान नहीं रह सकता । यहाँ दिवार ईंट पत्थरों की नहीं ।दिखाई न देने वाली अदृष्य होती है नाजुक सी ।अपने आप गायब हो जाती है ।
आधुनिक युग में यह दिवार दिलों में नहीं दो जिन्दगियों के बीच बनती है । यह दिवार है तलाक । यहाँ कोई भी खिड़की नहीं बनती । सिर्फ बच्चों के साथ मिलने जुलने का अदालत की ओर से ही बनाई जाती है एक खिड़की ।
अब आते हैं इस दीवार और आस की खिड़की के बारे दार्शनिक पक्ष की ओर । आत्मा रूपी देह धारीजीव परमात्मा रूपी प्रियवर को जब पाने का हकदार यानी अधिकारी नहीं होता मोह माया से अपने को पृथक नहीं कर पाता तो प्रभु अपने और अपने भक्त के बीच दीवार की बात करता है क्योंकि एक मियान में दो तलवारे नहीं टिक सकती । यह वह दिवार है जो जीव और परमात्मा को पृथक कर देती है । मोह माया में फंसा जीव मजबूर है क्यों कि अभी वह प्रियतम को पाने का पूरा हक दार नहीं बन सका ।अत: मान जाता दीवार के लिये प्रिय की खुशी के लिये हाँमी भर देता है । कहता मैं एक दिन इस दीवार को हटाने के योग्य जरूर हो जाऊँ गी ( आत्मा )और तुझे मुझको अपनाना ही होगा । यहाँ आस की खिड़की की शर्त रखता है उसे विश्वास है कभी न कभी हमारा मिलन अवश्य होगा । वह आस की खिड़की से अपनी बात कर सकेगा कि मोहे न बिसरना मैं तो जन तेरा ।
कमला घटाऔरा
ਆਪ ਨੇ ਦਿਲਾਂ 'ਚ ਕੰਧ ਅਤੇ ਆਸ ਦੀ ਖਿੜਕੀ' ਰਾਹੀ ਜੀਵਨ ਦੇ ਹਰ ਪੜਾਅ ਵਿਚ ਬਣਦੇ ਤੇ ਟੁੱਟਦੇ ਨਾਜ਼ੁਕ ਰਿਸ਼ਤਿਆਂ ਬਾਰੇ ਬਹੁਤ ਹੀ ਸੁੰਦਰ ਤੇ ਸਹੀ ਤਰੀਕੇ ਨਾਲ ਪੇਸ਼ ਕਰ ਕੇ ਦਰਸਾਇਆ ਹੈ,ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
ReplyDeleteਇਸ ਅਰਥਪੂਰਨ ਰਚਨਾ ਲਈ ਮੈਂ ਆਪ ਨੂੰ ਵਧਾਈ ਦਿੰਦਾ ਹਾਂ, ਸਤਿਕਾਰਤ ਕਮਲਾ ਘਟਾਔਰਾ ਜੀ।
ਸੁਰਜੀਤ ਸਿੰਘ ਭੁੱਲਰ-16-04-2017