
ਅਤਿ ਦਰਜੇ ਦਾ ਸ਼ਿਕਾਰੀ
ਮਨੁੱਖ ਹੀ ਰਹੀ ਗਿਆ।
ਮੋਰ, ਚਿੜੀਆਂ ਘੁੱਗੀਆਂ
ਹਾਥੀ ਦੰਦ, ਸ਼ੇਰ ਦੀ ਖੱਲ
ਸਭ ਕੁਝ ਖਾ ਪੀ ਗਿਆ
ਤੀਰ ਤੋਂ ਐਟਮ ਦੇ ਸਫ਼ਰ ਤੱਕ।
ਕਦੇ ਮਨ ਨਾ ਭਰਿਆ
ਨਾ ਹੀ ਮਿਟੀ ਤ੍ਰਿਸ਼ਨਾ।
ਕੁੱਖ ਵਿੱਚ ਔਰਤ ਦਾ ਸ਼ਿਕਾਰ
ਕਰਕੇ ਵੀ ਸਬਰ ਨਾ ਆਇਆ।
ਪਰ ਸ਼ਾਇਦ ਇਹ ਮਨ
ਹੋ ਜਾਵੇ ਸ਼ਾਂਤ ਤਦ ਤੱਕ।
ਜਦ ਧਰਤੀ 'ਤੇ ਕਰ ਲਿਆ
ਪੂਰੇ ਜੀਵਨ ਦਾ ਸ਼ਿਕਾਰ
ਹੋਂਦ ਖਤਮ ਕਰ ਲਈ ਆਪਣੀ ਵੀ
ਅਤੇ ਪਾ ਲਿਆ ਰੁਤਬਾ
ਅਤਿ ਦਰਜੇ ਦੇ ਸ਼ਿਕਾਰੀ ਦਾ।
ਮਾਸਟਰ ਸੁਖਵਿੰਦਰ ਦਾਨਗੜ੍ਹ
(ਬਰਨਾਲਾ )
94171 80205
ਨੋਟ : ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ ਹੈ।
ਵਿਅੰਗਮਈ ਕਵਿਤਾ ਵਧੀਆ ਹੈ। ਆਧੁਨਿਕਤਾ ਦੇ ਦੌਰ 'ਚ ਅਜੋਕੀ ਟੈਕਨਾਲੋਜੀ ਦੇ ਦੁਰਉਪਯੋਗ ਦੇ ਨਤੀਜਿਆਂ ਨੂੰ ਬਿਆਨਦੀ ਦੇ ਮਨੁੱਖਤਾ ਨੂੰ ਸਹੀ ਸੇਧ ਦਿੰਦੀ ਸੋਹਣੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ਜੀ।
ReplyDeleteਮੈਨੂੰ ਬਹੁਤ ਮਾਣ ਮिਹਸੂਸ ਹੋ िਰਹਾ ਹੈ िਕ ਸਫਰ ਸਾਂਝ ਨੇ ਮੇਰੀ ਰਚਨਾ ਨੂੰ ਅੈਨਾ िਪਅਾਰ िਦॅਤਾ.....
ReplyDelete