ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Apr 2017

ਭੈਣ ਬਨਾਮ ਦੀਦੀ (ਮਿੰਨੀ ਕਹਾਣੀ)

Image result for punjabi girl painting
ਨਿੱਘੀ ਜਿਹੀ ਧੁੱਪ ਸੇਕਦੀ ਬੇਬੇ ਵਿਹੜੇ 'ਚ ਬੈਠੀ ਸਾਗ ਚੀਰ ਰਹੀ ਸੀ। ਕਿਸੇ ਨੇ ਕੁੰਡਾ ਖੜਕਾਉਂਦਿਆਂ ਬਾਹਰੋਂ ਹੀ 'ਦੀਦੀ' ਕਹਿ ਕੇ ਆਵਾਜ਼ ਮਾਰੀ। "ਕੁੜੇ ਲੰਘ ਆ! ਸਰਬੀ ਐਂ , ਉਹ ਤੈਨੂੰ ਹੀ 'ਡੀਕਦੀ ਅੰਦਰ ਤਿਆਰ ਹੁੰਦੀ ਹੋਣੀ ਆ," ਬੇਬੇ ਨੇ ਆਵਾਜ਼ ਪਛਾਣਦਿਆਂ ਕਿਹਾ।
"ਦੀ ਅਜੇ ਤੱਕ ਤਿਆਰ ਨੀ ਹੋਈ ?" ਬੇਬੇ ਕੋਲ਼ ਬੈਠਦਿਆਂ ਸਰਬੀ ਨੇ ਪੁੱਛਿਆ। 
ਹੁਣ ਬੇਬੇ ਤੋਂ ਕਹੇ ਬਿਨਾਂ ਰਹਿ ਨਾ ਹੋਇਆ ," ਕੁੜੇ ਸਰਬੀ ਆਹਾ ਭਲਾ 'ਦੀ -ਦੀਦੀ' ਕੀ ਹੋਇਆ? ਊਂ ਤਾਂ ਭਾਈ ਥੋਡੀ ਮਰਜੀ ਆ।ਪਰ ਜਦੋਂ ਦੂਜੀ ਜੁਬਾਨ ਬੋਲੋਂਗੀਆਂ ਤਾਂ ਆਪਣੀ ਭੁੱਲਜੂ। ਥੋਡੇ ਜੁਆਕਾਂ ਨੂੰ  ਏਸ ਦੀਦੀ  ਨੇ ਭੈਣ ਭੁਲਾ ਦੇਣੀ ਆ। ਫ਼ੇਰ ਬੇਬੇ ਦਾ ਕਿਹਾ ਚੇਤੇ ਆਊ। ਨਾਲ਼ੇ 'ਦੀਦੀ' ਕਹਿਣ ਆਲਾ ਤਾਂ ਪੂਰਾ ਦੇਸ ਆ ਪਰ 'ਭੈਣ' ਕਹਿਣ ਆਲੇ 'ਕੱਲੇ ਪੰਜਾਬੀ।" ਹੁਣ ਬੇਬੇ ਦੇ ਬੋਲਾਂ ਦੀ ਖੁਸ਼ਬੋਈ ਧੁੱਪ ਰਿਸ਼ਮਾਂ ਨਾਲ਼ ਰਲ਼ ਵਿਹੜੇ 'ਚ ਖਿਲਰ ਗਈ ਸੀ । 

ਡਾ. ਹਰਦੀਪ ਕੌਰ ਸੰਧੂ 
******************************************************************************
ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਤੁਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ ਤੇ ਲੋੜ ਪੈਣ 'ਤੇ ਬੋਲੋ। ਪਰ ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਨਕਾਰਦੇ ਹੋਏ ਕਿਸੇ ਦੂਜੀ ਭਾਸ਼ਾ ਦਾ ਸ਼ਬਦ ਆਪਣੀ ਜ਼ੁਬਾਨ 'ਤੇ ਲੈ ਕੇ ਆਉਂਦੇ ਹੋ ਤਾਂ ਠੀਕ ਓਸੇ ਵੇਲ਼ੇ ਆਪਣੀ ਮਾਂ ਬੋਲੀ ਦਾ ਇੱਕ ਸ਼ਬਦ ਭੁੱਲ ਜਾਂਦੇ ਹੋ। ਆਓ ਰਲ਼ ਮਿਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲੀਏ !
ਪੰਜਾਬੀ ਲੋਕਧਾਰਾ 

ਫੇਸਬੁੱਕ ਲਿੰਕ =1        ਫੇਸਬੁੱਕ ਲਿੰਕ =2     ਫੇਸਬੁੱਕ ਲਿੰਕ =3     ਲਿੰਕ 4

ਨੋਟ : ਇਹ ਪੋਸਟ ਹੁਣ ਤੱਕ 1020 ਵਾਰ ਪੜ੍ਹੀ ਗਈ ਹੈ।  

12 comments:

  1. ਬਹੁਤ ਹੀ ਵਧੀਆ ਕਹਾਣੀ ਹੈ। ਇਸ ਗੱਲ ਦਾ ਪ੍ਰਚਾਰ ਕਰਨ ਦੀ ਜਰੂਰਤ ਹੈ।

    ReplyDelete
    Replies
    1. ਨਿੱਘੇ ਹੁੰਗਾਰੇ ਲਈ ਧੰਨਵਾਦ ! ਜੀ ਸਹੀ ਕਿਹਾ ਪ੍ਰਚਾਰ ਜ਼ਰੂਰੀ ਹੈ।

      Delete
  2. Har bhasha badldi hai. navein sabad aunde han te kujh di varton ghat jandi hai. eh bhasha vikas da niyam hai. mein bahut sare oh sabad nahi vartda to mere nana nani vartde san.

    ReplyDelete
  3. ਭੈਣ ਬਨਾਮ ਦੀਦੀ (ਮਿੰਨੀ ਕਹਾਣੀ) ਰਾਹੀਂ ਦੋ ਪੀੜ੍ਹੀਆਂ ਵਿਚਲੀ ਸਾਡੇ ਮਾਨਵੀ ਅਤੇ ਇਤਿਹਾਸ ਦੇ ਅਜਿਹੇ ਵਰਤਾਰੇ ਦੀ ਚਰਚਾ ਹੈ ਜੋ ਭਾਸ਼ਾਈ ਅਤੇ ਗੈਰ-ਭਾਸ਼ਾਈ ਮਾਧਿਅਮ ਰਾਹੀਂ ਸਮਾਜ -ਸਭਿਆਚਾਰ ਨੂੰ ਆਤਮ-ਪਛਾਣ ਦਾ ਆਧਾਰ ਪ੍ਰਦਾਨ ਕਰਦੀ ਹੈ, ਜਿਸ ਦੇ ਮਾਧਿਅਮ ਰਾਹੀਂ ਨਵੀਨ ਤਬਦੀਲੀਆਂ ਜਨਮ ਲੈਂਦੀਆਂ ਹਨ। ਇਸ ਵਿਚ ਬੇਬੇ ਦੇ ਬੋਲ;''ਕੁੜੇ ਸਰਬੀ ਆਹਾ ਭਲਾ ਦੀ-ਦੀਦੀ ਕੀ ਹੋਇਆ? ਊਂ ਤਾਂ ਭਾਈ ਥੋਡੀ ਮਰਜ਼ੀ ਆ। ਪਰ ਜਦੋਂ ਦੂਜੀ ਜ਼ੁਬਾਨ ਬੋਲੋਗੀਆਂ ਤਾਂ ਆਪਣੀ ਭੁੱਲਜੂ।'

    ਬੇਬੇ ਦੀ ਵਿਚਾਰਧਾਰਾ ਨੂੰ ਜੇ ਸਮਾਜ -ਸਭਿਆਚਾਰ ਦੇ ਨਜ਼ਰੀਏ ਨਾਲ ਦੇਖੀਏ ਤਾਂ ਬਿਲਕੁਲ ਠੀਕ ਹੈ, ਕਿਉਂਕਿ ਸਾਡੇ ਹਰ ਰਿਸ਼ਤੇ ਦਾ ਆਪਣਾ ਆਪਣਾ ਵਿਸ਼ੇਸ਼ ਨਾਂ ਦਿੱਤਾ ਹੋਇਆ ਹੈ। ਇਹ ਨਹੀਂ ਕਿ ਅੰਕਲ ਜਾਂ ਆਂਟੀ ਕਹਿ ਕਿ ਇੱਕੋ ਰਿਸ਼ਤੇ ਦਾ ਮਿਲਗੋਭਾ ਕਰ ਦਿੱਤਾ ਜਾਵੇ,ਜਿਸ ਦੀ ਕੋਈ ਖ਼ਾਸ ਪਹਿਚਾਣ ਨਹੀਂ ਬਣਦੀ,ਪਰ ਹਰ ਕਿਸੇ ਨੂੰ ਸੰਬੋਧਨ ਕਰਨ ਲਈ ਸੁਖਾਲਾ ਹੈ।

    ਹੁਣ ਅੱਜ ਦੇ ਅਤਿ-ਵਿਕਸਤ ਯੁੱਗ ਵਿਚ ਟੀ ਵੀ,ਪੱਤਰਕਾਰੀ ਦੀ ਭਾਸ਼ਾ ਜਾ ਦੂਜੀਆਂ ਜਾਤੀਆਂ ਦੇ ਲੋਕਾਂ ਨਾਲ ਵਧਦਾ ਆਪਸੀ ਮੇਲ ਮਿਲਾਪ ਹੋਣ ਕਾਰਨ ਸਾਡੀ ਨਿੱਤ ਦੀ ਬੋਲ ਚਾਲ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਅਚੇਤ ਹੀ ਵਰਤੋ ਹੋਣਾ ਸੁਭਾਵਿਕ ਹੋ ਗਿਆ ਹੈ। ਇਸ ਅਚੇਤ ਰੂਪ ਵਿਚ ਹੋ ਰਹੀ ਲਗਾਤਾਰ ਭਾਸ਼ਾਈ ਤਬਦੀਲੀ ਨੂੰ ਸਵੀਕਾਰ ਕਰਨਾ,ਮੈਨੂੰ ਕੋਈ ਬੁਰਾਈ ਦੀ ਗੱਲ ਨਹੀਂ ਲਗਦੀ।ਜਿਸ ਬੋਲੀ ਦੀਆਂ ਬਹਾਵਾਂ ਜਿੰਨੀਆਂ ਖੁੱਲ੍ਹੀਆਂ ਹੋਣ ਗੀਆਂ, ਉਹਦਾ ਸਿਰ ਓਨਾ ਹੀ ਉੱਚਾ ਹੋਵੇਗਾ। ਹਾਂ, ਇਹ ਜ਼ਰੂਰ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਜਾਣ ਬੁੱਝ ਕੇ ਦੂਜੀ ਬੋਲੀ ਦੀ ਸ਼ਬਦਾਵਲੀ ਥਾਂ ਥਾਂ ਤੇ ਵਰਤ ਕੇ,ਕਿਸੇ ਨਿਰੋਲ ਭਾਸ਼ਾ ਦੀ ਖਿਚੜੀ ਨਾ ਬਣਾਈ ਜਾਵੇ।

    ਲੇਖਕਾ ਦੀ 'ਬੇਬੇ' ਪਾਤਰ ਦੀ ਸੋਚ ਤੇ ਪਹਿਰਾ ਦੇਣਾ ਸਾਡਾ ਜ਼ਰੂਰ ਫ਼ਰਜ਼ ਬਣਦਾ ਹੈ ਤਾਂ ਜੋ ਰਿਸ਼ਤਿਆਂ ਦੀ ਮਹੱਤਤਾ ਉਨ੍ਹਾਂ ਦਾ ਸਹੀ ਨਾਵਾਂ ਨਾਲ ਜੋੜ ਕੇ ਸਮਝੀ ਜਾਵੇ।ਡਾ ਹਰਦੀਪ ਕੌਰ ਸੰਧੂ ਦਾ ਮੂਲ ਆਸ਼ਾ ਵੀ ਇਸ ਲੋਕ- ਤੱਤ ਵਲ ਸੰਕੇਤ ਕਰਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਇਸ ਮੂਲ ਰੂਪ ਵਿਚ ਤਬਦੀਲੀ ਨਾ ਆਵੇ,ਜੋ ਸ਼ਲਾਘਾ ਯੋਗ ਵਿਚਾਰ ਹੈ।
    -0-
    ਸੁਰਜੀਤ ਸਿੰਘ ਭੁੱਲਰ-29-04-2017

    ReplyDelete
  4. ਬਹੁਤ ਹੀ ਵਧੀਆ ਗੱਲ ਸਮਝਾਈ ਬੇਬੇ ਨੇ, ਪਤਾ ਨਹੀਂ ਅਸੀਂ ਕਿਹੜੀ ਆਧੁਨਿਕਤਾ ਵਿੱਚ ਫਸੇ ਹੋਏ ਹਾਂ ਕਿ ਭੈਣ ਕਹਿਣ ਤੇ ਕਹਾਉਣ ਵਿੱਚ ਝਿਜਕ ਮਹਿਸੂਸ ਕਰਦੇ ਹਾਂ,,

    Jagroop Kaur Khalsa

    ReplyDelete
    Replies
    1. ਜੇ ਅਸੀਂ ਪੰਜਾਬੀਆਂ ਨੇ 'ਭੈਣ' ਕਹਿ ਸੰਬੋਧਨ ਕਰਨਾ ਛੱਡ ਦਿੱਤਾ ਤਾਂ ਇਹ ਸ਼ਬਦ ਅਲੋਪ ਹੋ ਜਾਵੇਗਾ।

      Delete
  5. ਅਪਨੇ ਰਿਸ਼ਤਿਆਂ ਦੇ ਹਰ ਭਾਸ਼ਾ 'ਚ ਅਪਨੇ ਅਪਨੇ ਸ਼ਬਦ ਹੁਂਦੇ ਹਣ । ਜਿਸ ਤਰਫ ਹਰਦੀਪ ਜੀ ਦਾ ਇਸ਼ਾਰਾ ਹੈ ਯਦਿ ਅਸੀਂ 'ਭੈਣ' ਸੰਬੋਧਨ ਕਰਨੇ ਦੀ ਜਗਹ ਦੀਦੀ ਕਹਾਂਗੇ ਤਾਂ ਏਹੀ ਸ਼ਬਦ ਬੋਲਨ 'ਚ ਪਕੱਾ ਹੋ ਜਾਅੁਗਾ ਆਨੇ ਵਾਲੀ ਪੀੜੀਭੈਣ ਸ਼ਬਦ ਤੌਂ ਬਾਂਜੀ ਰਹ ਜਾਉਗੀ ।ਇਸ ਤਰਹ ਸਾਡਾ ਸ਼ਬਦ ਭਂਡਾਰ ਭੀ ਕਮ ਹੁੰਦਾ ਜਾਉ ।
    ਅਸੀਂ ਅਪਨੀ ਭਾਸ਼ਾ ਨੂ ਪਿਆਰ ਕਰਾਂਗੇ ਤਾਂਹੀਤਾਂ ਭਾਸ਼ਾ ਨੂੰ ਅਸੀ ਅਗਲੀ ਪੀੜੀ ਤਕ ਲੇਜਾ ਸਕਾਂਗੇ ਬੇਬੇ ਦੀ ਪਿਅਰੀ ਸ਼ਿਖਿਆ ਦਾ ਬਚਿੱਆਂ ਨੂੰ ਮਾਨ ਰਖਨਾ ਚਾਹਿਦਾ ਹੈ ।
    ਇਸ ਕਹਾਨੀ ਦੇ ਇਸ ਮਨਤਬ ਦੀ ਮੈਂ ਸਰਾਹਨਾ ਕਰਦੀ ਹਾਂ ।

    ReplyDelete
  6. Lagi nazar Punjab nu koi ihdi nazar utaro laike mircha kaliya ehde sir Toa varo

    ReplyDelete
  7. ਬਹੁਤ ਹੀ ਵਧੀਅਾ ਕਹਾਣੀ ਨਾਲ਼ ਇਸ ਸ਼ਫਰ ਚ ਸਾਂਝ ਪਾੳੁਣ ਲਈ ਮੈਂ ਭੈਣ ਹਰਦੀਪ ਕੌਰ ਸੰਧੂ ਦਾ ਸ਼ੁਕਰ ਗੁਜਾਰ ਹਾਂ ਜੋ ਪੰਜਾਬੀ ਮਾਂ ਬੋਲੀ ਲਈ ਬਹੁਤ ਹੀ ਮਹਾਨ ੳੁਪਰਾਲਾ ਕਰ ਰਹੇ ਹਨ. ਅਸੀਂ ਅਸਲ िਵॅਚ ਅਾਪਣੀ िਵਰਾਸਤੀ ਸ਼ਬਦਾਵਲੀ िਵਸਾਰ ਰਹੇ ਹਾਂ ਦੀਦੀ ਵਰਗੇ ਪਤਾ ਨਹੀਂਂ ਹੋਰ िਕੰਨੇ िਨਰਾਥਕ ਸ਼ਬਦ ਬੋਲ ਕੇ ਅਾਪਣੀ ਸ਼ਾਨ ਸਮਝਦੇ ਹਾਂ.......ਮਾਂ ਬੋਲੀ ਭੁਲ ਜਾਣ ਤੋ ਵॅਧ ਕੋਈ ਦੁਰ ਅਸੀਸ ਨਹੀਂ ਹੋ ਸਕਦੀ.....ਕੌਮ िਮਟ ਜਾਂਦੀ ਅॅਖਰ ਗਲਤ ਵਾਂਗੂ....ਜੋ ਅਾਪਣੇ ਇिਤਹਾਸ ਨੂੰ ਭੁਲ ਜਾਵੇ..... ਧੰਨਵਾਦ ਇਕ ਵਾਰ िਫਰ ਤੋਂ.....

    ReplyDelete
  8. ਖੂਬਸੂਰਤ ਕਹਾਣੀ !!

    ReplyDelete
  9. ਸ਼ੁਧ ਪੰਜਾਬੀ ਬੋਲਣ ਦੇ ਪਰਚਾਰ ਲਈ ਬਹੁਤ ਅਛੀ ਕਹਾਣੀ ਹੈ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ