
ਕਿ ਤੇਰੀ ਜ਼ਿੱਦ ਅੱਗੇ ਇਨਕਾਰ ਕਰਾਂ
ਪਰ ਜਦ ਤੂੰ ਮਨ ਬਣਾ ਹੀ ਲਿਆ ਹੈ
ਦੋ ਦਿਲਾਂ ਵਿਚਕਾਰ ਦੀਵਾਰ ਕੱਢਣੀ
ਤਾਂ ਇਸ ਦੀ ਰੋਕ ਨਾਮੁਮਕਨ।
.
ਚੱਲ ਮੈਂ ਤੇਰੀ ਇਹ ਜ਼ਿੱਦ ਮੰਨ ਲੈਂਦੀ ਹਾਂ
ਤੂੰ ਵੀ ਮੇਰੀ ਇੱਕ ਗੱਲ ਤਾਂ ਮੰਨ ਲੈ
ਇਸ ਵਿਚ ਆਸ ਦੀ ਇੱਕ ਖਿੜਕੀ ਤਾਂ ਰੱਖ ਦੇਵੀ।
ਆਸ ਦੀ ਖਿੜਕੀ!
-0-
ਸੁਰਜੀਤ ਸਿੰਘ ਭੁੱਲਰ
08-04-2017
ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।
ਸ਼ਾਇਦ ਇਹ ਆਸ ਦੀ ਖਿੜਕੀ ਹੀ ਅਲੱਗ ਹੋ ਰਹੇ ਸਾਥੀ ਤੱਕ ਅੱਪੜਨ ਲਈ ਝਰੋਖਾ ਬਣ ਜਾਵੇ ਜਿੱਥੇ ਖੜ੍ਹੋ ਰੂਹਾਂ ਦੀਆਂ ਬਾਤਾਂ ਪਾ ਲਈਆਂ । ਇਹਨਾਂ ਝਰੋਖਿਆਂ ਦਾ ਸਾਡੀ ਜ਼ਿੰਦਗੀ 'ਚ ਹੋਣਾ ਅਤਿ ਲਾਜ਼ਮੀ ਹੈ। ਬੰਦ ਦੀਵਾਰਾਂ ਤਾਂ ਸਾਡੇ ਸਾਹ ਘੁੱਟ ਦੇਣਗੀਆਂ ਤੇ ਰੂਹਾਂ ਸਾਹ ਲੈਣ ਲਈ ਕਲਬੂਤਾਂ ਨੂੰ ਛੱਡ ਇਹਨਾਂ ਖਿੜਕੀਆਂ ਦੀ ਭਾਲ 'ਚ ਕਿਧਰੇ ਉਡਾਰੀ ਮਾਰ ਜਾਣਗੀਆਂ।
ReplyDeleteਆਸ ਦੀ ਖਿੜਕੀ ਰੱਖਣ ਵਾਲੀ ਨੇਕ ਸਲਾਹ ਨਾਲ ਸਾਂਝ ਪਾਉਣ ਲਈ ਧੰਨਵਾਦ ਜੀਓ।
I am sincerely thankful to ਸਫ਼ਰ ਸਾਂਝ for sharing my post on this Blog and also superb comments,thereon.
ReplyDeleteThe heart and soul touching comments are the poetic jewels that further enhanced the shine and sheen of this poem.
I, again,thank the Admin of ਸਫ਼ਰ ਸਾਂਝ for graciousness.
Surjit Singh Bhullar 08-04-2017
ReplyDeleteਜਬ ਲਗਤਾ ਦੋ ਦਿਲੋਂ ਕਾ ਮੇਲ ਹੋਣਾ ਸਰਲ ਨਹੀਂ। ਵਹਾਂ ਦੂਰੀਆਂ ਜਰੂਰੀ ਹੋ ਜਾਤੀ ਹੈ।ਮੇਰੇ ਵਿਚਾਰ ਸੇ ਇਸੀ ਕੋ ਕਵੀ ਨੇ ਦਿਲੋਂ ਵਿਚਕਾਰ ਦੀਵਾਰ ਕੱਢਣੀ ਕਾ ਨਾਮ ਦੀਆ ਹੈ।ਅਪਣੇ ਪ੍ਰਿਆ ਕੇ ਪ੍ਰਤੀ ਰੂਹਾਣੀ ਪ੍ਰੇਮ ਰਖਣੇ ਵਾਲਾ ਪ੍ਰਿਆ ਕਾ ਹਰ ਕਹਾ ਮਾਨਣੇ ਕੋ ਤਿਆਰ ਰਹਤਾ ਹੈ। ਰੂਹ ਜਬ ਕਿਸੀ ਕੀ ਰੂਹ ਸੇ ਜੁੜਤੀ ਹੈ ਤੋਂ ਜਨਮ ਜਨਮੰਤ੍ਰ ਤਕ ਕਾ ਬੰਧਨ ਜੁੜ ਜਾਂਦਾ ਹੈ।ਇਹੀ ਆਸ ਕਿ ਖਿੜਕੀ ਕਾ ਇਸ਼ਾਰਾ ਹੈ ,ਵਾਦਾ ਹੈ ,ਜੋ ਫਿਰ ਮਿਲਨੇ ਕੀ ਉੱਮੀਦ ਜਗਾਤਾ ਹੈ।ਜੋ ਜੁੜਨੇ ਅਤੇ ਜੁਦਾ ਹੋਣੇ ਵਾਲੇ ਦੋਨੋਂ ਕੋ ਸਵੀਕਾਰ ਹੈ।ਮੇਰੀ ਸੋਚ ਨੇ ਇਸ ਕਵਿਤਾ ਮੇਂ ਏਹੀ ਮਹਿਮੂਸ ਕੀਆ ਹੈ।