ਲਾਗਲੇ ਪਿੰਡ ਨਵੀਂ-ਨਵੀਂ ਲੱਗੀ ਨੌਕਰੀ ਲਈ ਉਹ ਰੋਜ਼ਾਨਾ ਬੱਸ 'ਚ ਸਫ਼ਰ ਕਰਦੀ ਸੀ । ਅੱਜ ਬੱਸ 'ਚ ਕੋਈ ਬਹੁਤੀ ਭੀੜ ਵੀ ਨਹੀਂ ਸੀ ਪਰ ਫੇਰ ਵੀ ਉਹ ਨੌਜੁਆਨ ਉਸ ਦੇ ਨਾਲ ਦੀ ਸੀਟ 'ਤੇ ਆ ਕੇ ਬੈਠ ਗਿਆ। ਕੁਝ ਪਲਾਂ ਬਾਦ ਹੀ ਉਸ ਦੀਆਂ ਕੋਝੀਆਂ ਹਰਕਤਾਂ ਉਸ ਨੂੰ ਪ੍ਰੇਸ਼ਾਨ ਕਰਨ ਲੱਗੀਆਂ। ਉਹ ਅਚਾਨਕ ਹੀ ਕਈ ਵਰ੍ਹੇ ਪਿਛਾਂਹ ਪਰਤ ਗਈ ਸੀ। ਉਸ ਦਿਨ ਵੀ ਅਜਿਹੀਆਂ ਭੱਦੀਆਂ ਹਰਕਤਾਂ ਤੋਂ ਤੰਗ ਹੋਈ ਉਹ ਰੋਂਦੀ -ਰੋਂਦੀ ਘਰ ਪਹੁੰਚੀ ਸੀ। ਮਾਂ ਨੇ ਅਜਿਹੀ ਨੀਚ ਤੇ ਅਸੱਭਿਅਕ ਮਾਨਸਿਕਤਾ ਨੂੰ ਮੌਕੇ 'ਤੇ ਹੀ ਸਬਕ ਸਿਖਾਉਣ ਦਾ ਉਸ ਨੂੰ ਪਾਠ ਪੜ੍ਹਾਇਆ ਸੀ।
ਉਹ ਕੜਕ ਕੇ ਬੋਲੀ, "ਕਾਕਾ ਲੱਗਦੈ ਤੇਰੇ ਆਹਾ ਜਿਹੜੀ ਖ਼ੁਰਕ ਪਈ ਆ ਏਸ ਦਾ ਇਲਾਜ ਕਰਨਾ ਹੀ ਪੈਣਾ।"
" ਨ .....ਨਹੀਂ, ਮ ....ਮੈਂ ਤਾਂ ਥੋਨੂੰ ਕੁਸ਼ ਨੀ ਕਿਹਾ। ਜੇ ਬਹੁਤੇ ਔਖੇ ਹੁੰਦੇ ਹੋ ਤਾਂ ਮੈਂ ਓਹ ਪਰਲੀ ਸੀਟ 'ਤੇ ਜਾ ਬਹਿਨਾ। "
" ਤੇ ਤੂੰ ਮੈਨੂੰ ਕੁਝ ਕਹਿ ਵੀ ਨਹੀਂ ਸਕਦਾ। ਨਾਲ਼ੇ ਬੈਠੇਂਗਾ ਵੀ ਤੂੰ ਹੁਣ ਐਥੇ ਹੀ ਬੰਦੇ ਦਾ ਪੁੱਤ ਬਣ ਕੇ। ਤੇਰੇ ਵਰਗਿਆਂ ਨੂੰ ਮੈਂ ਨਿੱਤ ਜਮਾਤ 'ਚ ਪਿਛਲੇ ਬੈਂਚ 'ਤੇ ਖੜ੍ਹਾ ਰੱਖਦੀ ਹਾਂ।" ਬੱਸ 'ਚ ਬੈਠੀਆਂ ਸਵਾਰੀਆਂ ਉਸ ਦੇ ਬੇਬਾਕ ਬੋਲਾਂ ਨੂੰ ਹੁਣ ਭਰਵੀਂ ਦਾਦ ਦੇ ਰਹੀਆਂ ਸਨ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 1296 ਵਾਰ ਪੜ੍ਹੀ ਗਈ ਹੈ।
ਫੇਕਬੁੱਕ ਲਿੰਕ
ਹੌਂਸਲੇ,ਹਿੰਮਤਾਂ ਅਤੇ ਜਜ਼ਬਿਆਂ ਨਾਲ ਹੀ ਮਾੜੇ ਅਨਸਰਾਂ ਨੂੰ ਦਬੋਚ ਸਨਮਾਨ ਭਰਪੂਰ ਜੀਵਨ ਹਾਸਲ ਹੁੰਦਾ ਹੈ ਅਤੇ ਤੁਹਾਡੀ ਕਹਾਣੀ ਦਾ ਵੀ ਏਹੀ ਹਾਸਲ ਹੈ। ਜਿਉਂਦੇ ਰਹੋ...
ReplyDeleteਨਿੱਘੇ ਹੁੰਗਾਰੇ ਲਈ ਸ਼ੁਕਰੀਆ ਜੀ। ਸਹੀ ਕਿਹਾ ਮਾੜੇ ਅਨਸਰਾਂ ਨੂੰ ਸਮੇਂ ਸਿਰ ਨੱਥ ਪਾਉਣੀ ਜ਼ਰੂਰੀ ਹੈ।
Deleteਮਿੰਨੀ ਕਹਾਣੀ 'ਖ਼ੁਰਕ' ਕਾਫੀ ਅਰਸੇ ਤੋਂ ਮੇਰੇ ਜ਼ਿਹਨ 'ਚ ਘੁੰਮ ਰਹੀ ਸੀ ਪਰ ਬੇਲੋੜੇ ਰੁਝੇਵਿਆਂ ਕਰਕੇ ਲਿਖੀ ਨਹੀਂ ਗਈ ਸੀ। ਕੱਲ 'ਚਪੇੜ' ਕਹਾਣੀ ਪੜ੍ਹਦਿਆਂ ਖ਼ਿਆਲ ਆਇਆ ਕਿ ਹੁਣ ਵਕਤ ਆ ਗਿਆ ਹੈ 'ਖ਼ੁਰਕ' ਕਹਾਣੀ ਨੂੰ ਪਾਠਕਾਂ ਦੀ ਝੋਲੀ ਪਾਉਣ ਦਾ।
ReplyDeleteਤਰਹਾਂ ਤਰਹਾਂ ਦਿਆਂ ਖੁਰਕਾਂ ਨੇ ਅੱਜ ਦੇ ਨੌਜੁਆਨਾਂ ਨੂੰ ਬਿਮਾਰ ਕਰ ਰੱਖਿਆ ਹੈ । ਇਨ੍ਹਾਂ ਦਾ ਸਹੀ ਇਲਾਜ ਕਰਨ ਵਾਸਤੇ ੲੈਸੀ ਹੀ ਹਿਮੱਤ ਦੀ ਜਰੂਰਤ ਹੈ ।
ReplyDeleteਜਦੋਂ ਕੋਈ ਵਿਅਕਤੀ ਆਪਣੀ ਸਕਾਰਾਤਮਿਕ ਸੋਚ ਦੇ ਬਲ ਤੇ ਕਿਸੇ ਕਾਰਜ ਨੂੰ ਕਰਨਾ ਮਿੱਥ ਲਏ ਤਾਂ ਉਸ ਦੇ ਮਨ ਅੰਦਰ ਦਲੇਰੀ, ਹੌਸਲਾ ਅਤੇ ਨਿਰਭੈਤਾ ਦੇ ਗੁਣ ਸੁੱਤੇ ਸਿੱਧ ਫੁੱਟ ਪੈਂਦੇ ਹਨ। ਉਹ ਕੋਈ ਅਜਿਹਾ ਕਾਰਨਾਮਾ ਕਰ ਗੁਜ਼ਰਦਾ ਹੈ ਜਿਸ ਨੂੰ ਦੇਖ ਕੇ ਦੂਜਿਆਂ ਨੂੰ ਵੀ ਪ੍ਰੇਰਨਾ ਤੇ ਉਤਸ਼ਾਹ ਮਿਲਦਾ ਹੈ ਅਤੇ ਇਸ ਨੂੰ ਦੇਖੇ ਦੇਖੀ ਕਈ ਹੋਰ ਇਸੇ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨ ਦੀ ਸੋਚਣ ਲੱਗ ਪੈਂਦੇ ਹਨ। ਇਹ ਦੇਖਾਂ ਦੁਖੀ ਵਾਸਤਵ ਵਿਚ ਸਮਾਜ ਦੇ ਦ੍ਰਿਸ਼ਟੀਕੋਣ 'ਚ ਵੀ ਹੌਲੀ ਹੌਲੀ ਬਦਲਾਊ ਲਿਆਉਣਾ ਵਿਚ ਸਹਾਈ ਬਣਦੀ ਹੈ।
ReplyDelete.
ਕਹਾਣੀ ਦੀ ਨਾਇਕਾ ਨੂੰ ਆਪਣੀ ਮਾਂ ਦੀ ਦਿੱਤੀ ਨਸੀਹਤ/ ਸਿੱਖਿਆ ਤੇ ਅਮਲ ਅਤੇ ਨੈਤਿਕਤਾ ਦਾ ਸਤਿਕਾਰ ਕਰਦਿਆਂ 'ਖੁਰਕ' ਕਰਦੇ ਮੁੰਡੇ ਨੂੰ ਚੰਗਾ ਦਾਖੂ ਦਾਨਾ ਦਿੱਤਾ। ਅਜਿਹਾ ਕਰਮ ਰੂੜ੍ਹੀਗਤ ਸਮਾਜ ਦੀ ਨਾਰੀ ਜਾਤੀ ਪਰੰਪਰਾ ਨੂੰ ਆਧੁਨਿਕ ਸਮਾਜ ਵਿੱਚ ਬਦਲਣ ਦੀ ਸ਼ਕਤੀ ਵੀ ਰੱਖਦਾ ਹੈ ਅਤੇ ਔਰਤਾਂ ਦੀ ਸਥਿਤ ਮਰਦਾਂ ਦੇ ਬਰਾਬਰ ਬਣਾਉਣ ਵਿਚ ਯੋਗ ਹੋ ਨਿੱਬੜਦਾ ਹੈ।
.
ਕਹਾਣੀ ਪੜ੍ਹਨ ਪਿੱਛੋਂ,ਮੇਰਾ ਵਿਚਾਰ ਹੈ ਕਿ ਪਾਠਕ ਦੇ ਮੂੰਹੋਂ ਆਪ ਮੁਹਾਰੇ ਇਹ ਨਿਕਲੇਗਾ ਕਿ ਸ਼ਾਬਾਸ਼!ਬਹੁਤ ਚੰਗਾ ਕੀਤਾ,ਖੁਰਕੂ ਦੀ ਹੋਰ ਧੁਆਈ ਕਰ ਦੇਣੀ ਚਾਹੀਦੀ ਸੀ। ਇਹੋ ਹੀ ਇਸ ਕਹਾਣੀ ਦਾ ਉਦੇਸ਼ ਹੈ,ਜਿਸ ਨੂੰ ਲੇਖਕਾ ਨੇ ਬਹੁਤ ਖ਼ੂਬੀ ਨਾਲ ਉਘਾੜਿਆ ਹੈ।
.
ਲੜਕੀਆਂ ਦਾ ਮਨੋਬਲ ਵਧਾਉਣ ਵਾਲੀ ਅਜਿਹੀ ਕਹਾਣੀ ਲਿਖਣ ਲਈ ਡਾ ਹਰਦੀਪ ਕੌਰ ਸੰਧੂ ਵਧਾਈ ਦੀ ਪਾਤਰ ਹੈ।
-0-
ਸੁਰਜੀਤ ਸਿੰਘ ਭੁੱਲਰ-25-07-2017
ਕਹਾਣੀ ਨੂੰ ਪਸੰਦ ਕਰਨ ਤੇ ਆਪ ਸਭ ਦੇ ਭਰਵੇਂ ਹੁੰਗਾਰੇ ਲਈ ਬਹੁਤ ਬਹੁਤ ਧੰਨਵਾਦ !
ReplyDeleteਲੜਕੀਆਂ ਦੀ ਮਨੋਬਲ ਸ਼ਕਤੀ ਨੂੰ ਵਧਾਉਂਦੀ ਕਹਾਣੀ,,
ReplyDeleteਕਹਾਣੀ ਜਾਗਰੂਪਤਾ ਦਾ ਇਨਕਲਾਬ ਲਿਆਉਣ ਵਾਲੀ ਹੈ . ਬਹੁਤ ਪਾਸ੍ਦੰਦ ਆਈ . ਅੱਜ, ਕੁੜੀ ਝਾਂਸੀ ਦੀ ਰਾਣੀ ਹੀ ਬਣਨੀ ਚਾਹੀਦੀ ਹੈ .ਡੰਡਾ ਪੀਰ ਹੈ ਵਿਗੜੀਆਂ ਤਿਗੜਿਆਂ ਦਾ !
ReplyDelete