ਗੁਰਲੀਨ ਪਿਆਰੀ ਕੁੜੀ ਸੀ। ਸਾਰੇ ਅਧਿਆਪਕਾਂ ਦੀ ਚਹੇਤੀ। ਸਕੂਲ ਦੇ ਪ੍ਰਿੰਸੀਪਲ ਨੂੰ ਉਹ ਕਈ ਵਾਰ ਪਾਪਾ ਵੀ ਕਹਿ ਦਿੰਦੀ ਸੀ। ਆਪਣੀ ਔਲਾਦ ਨਾ ਹੋਣ ਕਰਕੇ ਗੁਰਲੀਨ ਦੇ ਇਹ ਬੋਲ ਪ੍ਰਿੰਸੀਪਲ ਨੂੰ ਇੱਕ ਵੱਖਰਾ ਹੀ ਅਨੰਦ ਦੇ ਜਾਂਦੇ। ਅੱਲ੍ਹੜ ਉਮਰ ਵਾਲ਼ੀਆਂ ਸ਼ੋਖ਼ੀਆਂ ਦੇ ਨਾਲ਼ -ਨਾਲ਼ ਪੜ੍ਹਨ 'ਚ ਹੁਸ਼ਿਆਰ,ਆਗਿਆਕਾਰੀ, ਮਿਹਨਤੀ ਅਤੇ ਅਗਾਂਹ ਵਧੂ ਸੀ ਗੁਰਲੀਨ|
ਅੱਜ ਗੁਰਲੀਨ ਦਾ ਸਾਲਾਨਾਂ ਨਤੀਜਾ ਘੋਸ਼ਿਤ ਹੋਇਆ ਸੀ| ਉਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਹੋਰ ਵੀ ਕਈ ਇਨਾਮ ਜਿੱਤੇ ਸਨ| ਉਸ ਦੇ ਮਾਪੇ ਖੁਸ਼ੀ 'ਚ ਖੀਵੇ ਸਨ| ਗੁਰਲੀਨ ਦੀਆਂ ਟਰਾਫੀਆਂ ਫੜ੍ਹੀ ਜਾਂਦੀ ਮਾਂ ਨੂੰ ਗਵਾਂਢਣ ਨੇ ਵਧਾਈ ਦਿੰਦਿਆਂ ਕਟਾਖਸ਼ ਕਰਦਿਆਂ ਕਿਹਾ, "ਜੇ ਮੇਰੀ ਕੁੜੀ ਵੀ ਮਾਸਟਰਾਂ ਨਾਲ ਹੱਸ-ਹੱਸ ਕੇ ਗੱਲਾਂ ਕਰ ਲਿਆ ਕਰੇ ਅਤੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਚਲੀ ਜਾਇਆ ਕਰੇ ਤਾਂ ਉਹ ਵੀ ਇਨਾਮ ਜਿੱਤ ਸਕਦੀ ਹੈ|"
ਹੁਣ ਗੁਰਲੀਨ ਦੀ ਮਾਂ ਸੋਚ ਰਹੀ ਸੀ ਕਿ ਲੋਕ ਕਿਸੇ ਨੂੰ ਖੁਸ਼ ਵੇਖ ਕੇ ਕਦੀ ਖੁਸ਼ ਨਹੀਂ ਹੁੰਦੇ ਬਲਕਿ ਉਸ ਵਿੱਚ ਨੁਕਸ ਜਰੂਰ ਕੱਢ ਦਿੰਦੇ ਨੇ। ਕਦੋਂ ਸੁਧਰੂਗੀ ਸਾਡੇ ਸਮਾਜ ਦੀ ਸੋਚ......ਕੋਝੀ ਸੋਚ?---???
ਮਨਜਿੰਦਰ ਸਿੰਘ ਔਲਖ਼
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ