ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 May 2017

ਬੂਟ (ਮਿੰਨੀ ਕਹਾਣੀ)


Surjit Bhullar's Profile Photo, Image may contain: 1 personਮੀਂਹ ਪੈਣ ਪਿੱਛੋਂ ਕੋਸੀ ਕੋਸੀ ਧੁੱਪ ਨਿਕਲੀ। ਮੈਂ ਤੇ ਮੇਰੀ ਚਾਰ ਸਾਲਾ ਬੇਟੀ ਅੱਲਵੀਰਾ ਬਰਾਂਡੇ ਵਿੱਚ ਆ ਬੈਠੇ। ਹਰ ਪਾਸੇ ਹਰਿਆਵਲ ਹੀ ਹਰਿਆਵਲ ਦਾ ਮਨ ਮੋਹਨਣਾ ਦ੍ਰਿਸ਼। ਨਾਲ ਲੱਗਦੀ ਪਹਾੜੀ ਤੇ ਗਾਵਾਂ ਘਾਹ ਚਰਨ ਜਾ ਰਹੀਆਂ ਸਨ। ਅੱਲਵੀਰਾ ਨੇ ਅੱਜ ਉਨ੍ਹਾਂ ਨੂੰ ਪਹਿਲੀ ਵਾਰ ਢਲਾਣ ਚੜ੍ਹਦਿਆਂ ਦੇਖਿਆ ਸੀ। ਮੈਨੂੰ ਪੁੱਛਣ ਲੱਗੀ,'ਡੈਡੀ,ਇਹ ਗਾਈਆਂ ਉੱਤਰਦੀਆਂ- ਚੜ੍ਹਦੀਆਂ ਡਿਗਦੀਆਂ ਵੀ ਨੇ ਕਿ ਨਹੀਂ?'

'ਨਹੀਂ ਮੇਰੀ ਲਾਡੋ, ਰੱਬ ਨੇ ਇਨ੍ਹਾਂ ਦੇ ਖੁਰ ਹੀ ਅਜਿਹੇ ਬਣਾਏ ਹਨ ਕਿ ਇਹ ਡਿਗਦੀਆਂ ਨਹੀਂ।'

'ਅੱਛਾ!' ਤੇ ਫ਼ੇਰ ਉਹ ਆਪਣੇ ਨਿੱਕੇ ਨਿੱਕੇ ਪੈਰਾਂ ਵੱਲ ਦੇਖਣ ਲੱਗ ਪਈ।

ਸ਼ਾਮ ਨੂੰ ਅਸੀਂ ਘਰ ਦੇ ਪਿਛਲੇ ਲਾਅਨ ਵਿੱਚ ਖੇਡ ਰਹੇ ਸੀ ਕਿ ਅੱਲਵੀਰਾ ਦਾ ਪੈਰ ਘਾਹ ਦੀ ਇੱਕ ਜੜ੍ਹ 'ਚ ਫਸ ਗਿਆ ਤੇ ਉਹ ਡਿੱਗ ਪਈ। ਮੈਂ ਉਸ ਨੂੰ ਪਿਆਰ ਨਾਲ ਉਠਾਇਆ। ਉਹ ਭੋਲਾ ਜਿਹਾ ਮੂੰਹ ਬਣਾ ਕੇ ਬੋਲੀ, 'ਪਾਪਾ, ਮੈਨੂੰ ਵੀ ਰੱਬ ਨੂੰ ਕਹਿ ਕੇ ਗਾਈਆਂ ਵਾਲੇ ਬੂਟ ਪੈਰ ਲੈ ਦਿਓ,ਫੇਰ ਮੈਂ ਕਦੇ ਡਿੱਗਿਆ ਨਹੀਂ ਕਰੂੰਗੀ।'


ਹੁਣ ਮੈਂ ਨਿਰੁੱਤਰ ਸੀ। 
ਨਿੱਕੇ ਨਿੱਕੇ ਪੈਰਾਂ ਨੂੰ ਪਲੋਸਦਿਆਂ,ਉਸ ਦੇ ਬਾਲਪਣ ਮਨ ਦੀ ਸਾਫ਼ ਸਲੇਟ ਤੇ  ਬੂਟ ਦੇ ਨਕਸ਼ ਦੇਖਣ ਦੀ ਕੋਸ਼ਿਸ਼ ਕਰਨ ਲੱਗਾ।

ਸੁਰਜੀਤ ਸਿੰਘ ਭੁੱਲਰ

05-05-2017

2 comments:

  1. ਮਿੰਨੀ ਕਹਾਣੀ ਬੂਟ ਪਾਠਕ ਨੂੰ ਬਚਪਨ 'ਲੈ ਤੁਰਦੀ ਹੈ ਤੇ ਬਚਪਨ ਨੂੰ ਚੇਤੇ ਕਰਦਿਆਂ ਕਿੰਨਾ ਕੁਝ ਚੇਤੇ ਦੀ ਚੰਗੇਰ 'ਚ ਆ ਜਾਂਦਾ ਏ। ਕਿੰਨਾ ਅਣਭੋਲ ਹੁੰਦਾ ਏ ਬਚਪਨ। ਸਿਆਣੇ ਸੱਚ ਹੀ ਕਹਿੰਦੇ ਨੇ ਕਿ ਬਚਪਨ ਦੇ ਬੇਫ਼ਿਕਰੀ ਵਾਲੇ ਦਿਨ ਬੜੀ ਤੇਜ਼ੀ ਨਾਲ ਲੰਘ ਜਾਂਦੇ ਨੇ। ਬੱਚੇ ਦੀ ਮਾਸੂਮੀਅਤ 'ਚ ਓਹ ਰੱਬ ਆਪ ਵਸਦੈ ! ਉਸ ਦੀਆਂ ਅਣਭੋਲ ਗੱਲਾਂ ਦਾ ਕਈ ਵਾਰ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਪਰ ਸਾਡੀ ਸੋਚ ਨੂੰ ਹਲੂਣ ਜਾਂਦੀਆਂ ਨੇ ਓਹ ਗੱਲਾਂ। ਬਹੁਤ ਹੀ ਵਧੀਆ ਮਿੰਨੀ ਕਹਾਣੀ ਸਾਂਝ ਪਾ ਕੇ ਸਭ ਨੂੰ ਹਲੂਣਾ ਦੇਣ ਲਈ ਧੰਨਵਾਦ ਜੀਓ ।

    ReplyDelete
  2. ਇਸ ਮਿੰਨੀ ਕਹਾਣੀ ਮੇਂ ਲੇਖਕ ਹਮੇਂ ਬੱਚਪਨ ਕੇ ਭੋਲੇਪਨ ਸੇ ਰੂਬਰੂ ਕਰਾਤਾ ਹੈ।
    ਬੱਚੇ ਬਡੋ ਸੇ ਜੋ ਬਾਤ ਸੁਨਤੇ ਹੈਂ ਉਸੀ ਕੀ ਕਲਪਨਾ ਮੇਂ ਖੋ ਜਾਤੇ ਹੈਂ।ਜੈਸੇ ਇਸ ਕਹਾਣੀ ਮੇਂ ਬੱਚੀ ਖੁਰੋ ਜੈਸੇ ਬੁਟੋਂ ਕਿ ਇੱਛਾ ਕਰਤੀ ਹੈ।ਬਚੋਂ ਕੀ ਮਾਸੂਮੀਅਤ ਕੋ ਲੇਖਕ ਨੇ ਬਹੁਤ ਸੁੰਦਰ ਸ਼ਬਦੋਂ ਮੈ ਕਹਾਣੀ ਕਾ ਰੂਪ ਦੇਕਰ ਪ੍ਰਸਤੁਤ ਕੀਆ ਹੈ।


    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ