
ਮਨਜੋਤ ਦੇ ਦਸਵੀਂ ਕਲਾਸ ਵਿ਼ੱਚੋਂ ਘੱਟ ਅੰਕ ਆਏ ਦੇਖ ਕੇ ੳੁਸ ਦੇ ਪਿਤਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਜਾ ਪੁੱਜਾ ੳੁਹ ਚੀਕ ਕੇ ਬੋਲਿਅਾ," ਤੈਨੂੰ ਪਤਾ ? ਮੇਰਾ ਸੁਪਨਾ ਸੀ ਕਿ ਤੈਨੂੰ ਡਾਕਟਰ ਬਣਾ ਕੇ ਵਿਦੇਸ਼ ਭੇਜਾਂ, ਸਭ ਖ਼ਤਮ ਕਰਕੇ ਰੱਖਤਾ ਤੂੰ। "
"ਪਰ ਪਾਪਾ, ਮੈਂ ਤਾਂ ਚੰਗਾ ਹਾਕੀ ਖਿਡਾਰੀ ਬਣ ਕੇ ਦੇਸ਼ ਦਾ ਨਾਮ ਉੱਚਾ ਕਰਨਾ ਹੈ, ਤੁਸੀਂ ਮੇਰਾ ਸੁਪਨਾ ਤਾਂ ਕਦੇ ਪੁੱਛਿਅਾ ਹੀ ਨਹੀਂ। "
ਮਨਜੋਤ ਨੇ ਰੋਦੇਂ ਹੋਏ ਕਿਹਾ ।ਜਵਾਬ ਸੁਣ ਕੇ ਮਾਪੇ ਸੁੰਨ ਹੋ ਗਏ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171-80205
ਨੋਟ : ਇਹ ਪੋਸਟ ਹੁਣ ਤੱਕ 37 ਵਾਰ ਪੜ੍ਹੀ ਗਈ ਹੈ।
ਕਹਾਣੀ ਬੱਚਿਆਂ ਪ੍ਰਤੀ ਸਾਡੇ ਫਰਜ਼ਾਂ ਨੂੰ ਸੁਚੇਤ ਹੋ ਕੇ ਵਾਚਣ ਦਾ ਸੁਨੇਹਾ ਦਿੰਦੀ ਹੈ। ਸਹੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਵਿਸ਼ਵਾਸ਼ 'ਚ ਲੈ ਕੇ ਉਨ੍ਹਾਂ ਪ੍ਰਤੀ ਕੋਈ ਫੈਸਲਾ ਲਈਏ। ਵੈਸੇ ਮਾਪੇ ਕਦੇ ਵੀ ਬੱਚਿਆਂ ਦਾ ਬੁਰਾ ਨਹੀਂ ਸੋਚਦੇ। ਬੱਸ ਉਨ੍ਹਾਂ ਨੂੰ ਵਿਸ਼ਵਾਸ਼ 'ਚ ਲੈ ਕੇ ਚੱਲਣ ਦੀ ਲੋੜ ਹੈ।
ReplyDelete