
" ਸਭੀ ਲੋਗੋਂ ਕਾ ਰਾਸ਼ਨ - ਪਾਣੀ ਪਾ ਦੀਅਾ ਮੈਨੇ ਇਸ ਝੋਲੇ ਮੇਂ, ਅੌਰ ਕਿਸੀ ਚੀਜ ਕੀ ਲੋੜ ਹੂਈ ਤੋ ਬਤਾ ਦੇਣਾ," ਜਰਨੈਲ ਸਿੰਘ ਖੇਤ ਵਿੱਚ ਝੋਨਾ ਲਗਾੳੁਣ ਜਾ ਰਹੇ ਭਈਅਾਂ ਨੂੰ ਰਾਸ਼ਨ ਦਿੰਦਾ ਕਹਿ ਰਿਹਾ ਸੀ |
ਝੋਲਾ ਫੜ ਕੇ ਰਾਮੂ ਭਈਅਾ ਕਹਿਣ ਲੱਗਾ, " ਯੇ ਤੋ ਸਭ ਠੀਕ ਹੈ ਸਰਦਾਰ ਜੀ , ਮਗਰ ਏਕ ਬਾਤ ਹੈ ਮ੍ਹਾਰੇ ਮਨ ਮੇਂ, ਜੋ ਆਪ ਸੇ ਕਰਨੀ ਥੀ "
" ਹਾਂ ਦੱਸ ਕੀ ਆ ਤੇਰੇ ਮਨ ਮੇਂ " ਜਰਨੈਲ ਹੱਸਦਾ ਬੋਲਿਆ ।
" ਸਰਦਾਰ ਜੀ , ਅਾਪ ਹਮਾਰੇ ਸੇ ਪੰਜਾਬੀ ਮੇਂ ਹੀ ਬਾਤ ਕੀਅਾ ਕਰੋ , ਹਮੇਂ ਪੰਜਾਬੀ ਸਮਝ ਅਾਤਾ ਹੈ , ਇਸੀ ਸੇ ਤੋ ਆਪ ਕਾ ਪੂਰੀ ਦੁਨੀਆਂ ਮੇ ਨਾਮ ਸੈ "
ਇਹ ਸੁਣ ਕੇ ਜਰਨੈਲ ਸੁੰਨ ਜਿਹਾ ਹੋ ਕੇ ਸੋਚਣ ਲੱਗਾ ਕਿ ਅਸੀਂ ਉਸ ਮਾਂ ਬੋਲੀ ਦਾ ਨਿਰਾਦਰ ਕਰੀ ਜਾਨੇ ਆ ਜਿਸ ਉੱਤੇ ਪੂਰੀ ਦੁਨੀਆ ਨੂੰ ਮਾਣ ਆ ਅਤੇ ਅਸੀਂ ਇਹ ਸਭ ਅਾਪ ਹੀ ਗਵਾ ਰਹੇ ਅਾਂ ।
ਅਜੇ ੳੁਹ ਡੂੰਘੀਅਾਂ ਸੋਚਾਂ ਚੋਂ ਬਾਹਰ ਨਹੀਂ ਆਇਅਾ ਸੀ ਕਿ ਕੋਲ ਖੜੇ ੳੁਸ ਦੇ ਪੋਤੇ ਨੇ ਹਲੂਣਾ ਦੇ ਕੇ ਕਿਹਾ , " ਵੱਡੇ ਡੈਡੀ , ਹਮਾਰੇ ਸਕੂਲ ਮੇਂ ਵੀ ਪੰਜਾਬੀ ਬੋਲਣੇ ਪੇ ਫਾਈਨ ਏ। "
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ