
"ਭੈਣਾਂ ਜਿਵੇਂ ਆਂਹਨੀ ਪਈ ਏਂ, ਉਂਵੇ ਹੋਸੀ," ਤਸਨੀਮ ਦੀ ਸਹੇਲੀ ਜ਼ੈਨਬ ਦਾ ਲਲਾਰੀ ਭਰਾ ਕੁਦਰਤ ਦੀ ਬਣਾਈ ਹਰ ਚੀਜ਼ ਦੀ ੲਿਬਾਦਤ ਕਰਦਾ ਸੀ ।
" ਭੈਣ ਤਸਨੀਮਾ, ਏਸ ਗ਼ੁਲਾਬ ਦੇ ਟੁੱਟਣ ਵਾਂਗ ਕੁਝ ਦਰਦ ਤਾਂ ਦੁਪੱਟੇ ਨੂੰ ਵੀ ਹੋਵੇਗਾ।"
ਲਲਾਰੀ ਦੇ ਏਨਾ ਅਾਖ਼ਦਿਅਾਂ ਹੀ ਤਸਨੀਮਾ ਨੂੰ ਲੱਗਾ ਜਿਸ ਭਰੋਸੇ ਕੁਦਰਤ ਨੇ ੲਿਸ ਸੰਸਾਰ ਨੂੰ ੲਿਤਨੀ ਹੁਸੀਨੀਅਤ ਨਾਲ ਨਿਵਾਜੀਅਾ ਏ, ਓਸ ਏਹ ਭਰੋਸਾ ਤੋੜ ਦਿੱਤਾ ਸੀ।
ਦਲਜੀਤ ਸ਼ਾਹਪੁਰੀ
ਮਿੰਨੀ ਕਹਾਣੀ ਭਰੋਸਾ ਦਿਲ ਨੂੰ ਟੁੰਬਦੀ ਹੈ। ਓਸ ਏਹ ਭਰੋਸਾ ਤੋੜ ਦਿੱਤਾ ਸੀ.............. ਕਿੰਨੀ ਪੀੜ ਹੈ। ਸੱਚੀਂ ਭਰੋਸੇ ਦਾ ਟੁੱਟਣਾ ਅਸਿਹ ਹੁੰਦੈ। ਇਥੇ ਦੋ ਲਲਾਰੀਆਂ ਦੀ ਗੱਲ ਹੋ ਰਹੀ ਹੈ। ਕੁਦਰਤ ਦਾ ਲਲਾਰੀ ਅਨੋਖਾ ਲਲਾਰੀ ! ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਦਲਜੀਤ ਸ਼ਾਹਪੁਰੀ ਜੀ।
ReplyDelete