ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Jul 2017

ਰਹਿਬਰ (ਮਿੰਨੀ ਕਹਾਣੀ)

Image result for little baby girl on hand sketch
ਸਰਕਾਰੀ ਹਸਪਤਾਲ਼ 'ਚੋਂ ਉਸ ਨੂੰ ਜਵਾਬ ਮਿਲ ਚੁੱਕਾ ਸੀ। ਉਸ ਦੀ ਹਾਲਤ ਹੁਣ ਨਾਜ਼ੁਕ ਹੁੰਦੀ ਜਾ ਰਹੀ ਸੀ। ਅੰਦਰੂਨੀ ਖੂਨ ਵਹਿਣ ਕਾਰਨ ਜੱਚਾ ਬੱਚਾ ਦੀ ਜਾਨ ਨੂੰ ਖ਼ਤਰਾ ਬਣਦਾ ਜਾ ਰਿਹਾ ਸੀ। ਨਾਜਰ ਦੇ ਮੱਥੇ 'ਤੇ ਉਕਰੀਆਂ ਚਿੰਤਾ ਦੀਆਂ ਲਕੀਰਾਂ ਹੋਰ ਗਹਿਰੀਆਂ ਹੋ ਗਈਆਂ ਸਨ।ਟੁੱਟਵੀਂ ਦਿਹਾੜੀ ਲੱਗਣ ਕਾਰਨ ਹੁਣ ਤਾਈਂ ਪੈਸਿਆਂ ਦਾ ਬੰਦੋਬਸਤ ਵੀ ਤਾਂ ਨਹੀਂ ਹੋ ਸਕਿਆ ਸੀ। ਚੌਗਿਰਦਾ ਉਸ ਨੂੰ ਸਾਹ ਘੁੱਟਦਾ ਜਾਪਿਆ। ਸਾਹ -ਸੱਤਹੀਣ ਹੋਇਆ ਉਹ ਕੌਲ਼ੇ ਨਾਲ ਲੱਗ ਕੇ ਬੈਠ ਗਿਆ। 
     "ਚੱਲ ਉੱਠ !ਨਾਜਰਾ ਚਿੱਤ ਛੋਟਾ ਨਾ ਕਰ ਪੁੱਤ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਤੀ, ਬਈ ਆਪਾਂ ਗਿੰਦੋ ਨੂੰ ਕਾਸ਼ੀ ਹਸਪਤਾਲ ਲੈ ਚੱਲਦੇ ਆਂ। ਤੇਰੇ ਪੱਲਿਓਂ ਇੱਕ ਆਨਾ ਵੀ ਨੀ ਲੱਗਣਾ ਜੇ ਕੁੜੀ ਹੋਈ ਤਾਂ । ਡਾਕਟਰਨੀ ਕੁੜੀ ਹੋਣ 'ਤੇ ਕੋਈ ਪੈਸਾ ਨੀ ਲੈਂਦੀ ਓਥੇ। ਦਵਾਈਆਂ ਵੀ ਪੱਲਿਓਂ ਦਿੰਦੀ ਆ ਤੇ ਨਾਲ਼ੇ ਪੂਰੀ ਸੰਭਾਲ ਹੋਊ। " ਗੁਆਢੋਂ ਨਾਲ ਆਈ ਬੇਬੇ ਨੇ ਸਲਾਹ ਦਿੱਤੀ । 
       ਨਾਜਰ ਹੁਣ ਲੇਬਰ ਰੂਮ ਦੇ ਬਾਹਰ ਹੱਥ ਬੰਨੀ ਬੈਠਾ ਸੀ। ਸ਼ਾਇਦ ਓਸ ਦਾਤੇ ਦੀ ਕਿਸੇ ਰਹਿਮਤ ਦੀ ਆਸ 'ਤੇ । ਪਰ ਹਰ ਪਲ ਉਸ ਦੀ ਬੇਚੈਨੀ ਵਧਦੀ ਜਾ ਰਹੀ ਸੀ। "ਲਾਡੋ ਗੁੜੀਆ ਹੋਈ ਹੈ, ਕੋਈ ਫੀਸ ਨਹੀਂ, ਬੱਸ ਗੁੜ ਦੀ ਰੋੜੀ ਨਾਲ ਸਭ ਦਾ ਮੂੰਹ ਮਿੱਠਾ ਕਰਾਓ।" ਰਹਿਬਰ ਬਣੀ ਡਾਕਟਰ ਦੇ ਬੋਲ ਸੁਣਦਿਆਂ ਨਾਜਰ ਦੀਆਂ ਅੱਖਾਂ 'ਚ ਸ਼ੁਕਰਾਨੇ ਦੇ ਹੰਝੂ ਛਲਕ ਪਏ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 340 ਵਾਰ ਪੜ੍ਹੀ ਗਈ ਹੈ।

ਲਿੰਕ 1     ਲਿੰਕ 2         ਲਿੰਕ 3     ਲਿੰਕ 4


12 comments:

  1. achhi kahani hai

    ReplyDelete
  2. Salute aa ji ajihe insaniut nu jeunda rakhan waliaa nu.

    ReplyDelete
  3. Outstanding
    Bahut vadia kahani . Jo lok beti de janam te dukhi hunde hun te beti nu bojh samajhde han ona lai sikhea wali kahani hai .

    ReplyDelete
  4. ਫ਼ਰਿਸ਼ਤਾ ਡਾਕਟਰ ਨੂੰ ਮੇਰਾ ਸਲਾਮ .. ਰੱਬ ਕਰੇ ਹੋਰ ਕਹਾਣੀਆਂ ਵੀ ਸੱਚੀਆਂ ਹੋ ਜਾਣ !!

    ReplyDelete
  5. ਰਹਿਬਰ ਡਾੱਕਟਰ ਦੀ ਪਹਲ ਨੂੰ ਹਾਰਦਿਕ ਸ਼ੁਭਕਾਮਨਾਏਂ । ਔਰ ਲੋਗ ਭੀ ਆਗੇ ਆ ਕਰ ਬੇਟਿਆਂ ਨੂੰ ਬਚਾਉਨ 'ਚ ਹਿੱਸਾ ਪਾਉਨ । ਕਹਾਨੀ ਨੇ ਅਚੱਛੀ ਸ਼ਿਕਸਾ ਦੀ ਹੈ ।

    ReplyDelete
  6. ਇਹ ਕਹਾਣੀ ਸਰਕਾਰੀ ਸਿਵਲ ਹਸਪਤਾਲ ਅਤੇ ਗ਼ਰੀਬੀ ਰੇਖਾ ਦੇ ਅਧੀਨ ਰਹਿਣ ਵਾਲੀ ਆਮ ਜਨਤਾ ਨੂੰ ਸੇਵਾ ਪ੍ਰਦਾਨ ਦੀ ਸਥਿਤੀ ਬਾਰੇ ਸਹੀ ਵਿਅੰਗਮਈ ਚਾਨਣਾ ਪਾਉਂਦੀ ਕਾਮਯਾਬ ਰਚਨਾ ਹੈ।

    ਸੁਰਜੀਤ ਸਿੰਘ ਭੁੱਲਰ-28-07-2017

    ReplyDelete
  7. Salute ha àjiha doctor saab nu good writing bhaine g

    ReplyDelete
    Replies
    1. ਸਹੀ ਕਿਹਾ ਕਿਰਨਦੀਪ ਅਜਿਹੇ ਡਾਕਟਰ ਨੂੰ ਸਲਾਮ ਕਰਨਾ ਬਣਦਾ ਹੈ। ਆਪ ਦੇ ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ। ਇਸੇ ਤਰਾਂ ਰਾਬਤਾ ਬਣਾਈ ਰੱਖਣਾ।

      Delete
    2. ऐसे डाक्टर हों तो वोह साधू संतों से अछे हैं किओंकि साधू संत तो आशीर्वाद दे कर भला कर देंगे लेकिन देखा जाए तो ऐसा डाक्टर ही असली महात्मा होता है .
      इस का कहानी का एक दूसरा पहलू भी है कि हमारे समाज में सिर्फ बेटों की ही चाहना करना, समाजी आर्थिक बोझ के कारण ही है . बेटी की शादी होती है तो माँ बाप को सारी उम्र के लिए सम्धिओं के आगे झुके रहना पढता है, फिर दाज दहेज़ की लाहनत, फिर बेटा न होने से सुसराल से मिलती नफरत, और आज एक बात जो सभ से घिनौनी है " बलात्कार ", यह बातें देख कर हर कोई बेटा ही चाहता है .जितना बड़ा अमीर, उतना बड़ा दहेज़ . जब यह पुरातन कोढ़ दूर होंगे तब ही बेटी बचाओ आन्दोलन नहीं करने पड़ेंगे . १९६७ में मैंने दस ब्रातिओं के साथ, बगैर किसी दाज और बैंड से शादी करवाई थी , मुझे घर वालों की नाराज़गी को सहना पड़ा था लेकिन आज यह शादिआन पैल्सों में मीट शराब से न हों तो कहते हैं ,सेवा नहीं की . कौन सी यह देश की उन्ती है ?

      Delete
  8. बेटी के जन्म पर आज तक लोग खुशी नहीं दबी जबान से अफसोस ही जताते हैं । रहबर कहानी की डॉक्टर ने यह सही कदम उठाया । बेटियों के आने पर भी लोग खुशी मनाये । चाहे गुड की डलिया से ही मुंह मिठा किया ।अच्छी शिक्षात्मक कहानी के लिये हरदीप जी आप को हार्दिक बधाई ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ