ਮੈਂ ਹੁਣੇ -ਹੁਣੇ ਇੱਕ ਸੁਆਰੀ ਛੱਡ ਕੇ ਆਇਆ ਸੀ। ਨੁੱਕੜ ਵਾਲੇ ਖੋਖੇ 'ਤੇ ਬੈਠਿਆਂ ਚਾਹ ਪੀਂਦਿਆਂ ਮੇਰੀ ਨਿਗ੍ਹਾ ਇੱਕ ਸੱਜਣ 'ਤੇ ਗਈ ਜੋ ਸੜਕ ਪਾਰ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਸੀ। ਅੱਖਾਂ ਦੀ ਜੋਤ ਨਾ ਹੋਣ ਕਾਰਨ ਉਹ ਔਖ ਮਹਿਸੂਸ ਕਰ ਰਿਹਾ ਸੀ। ਚਾਹ ਦਾ ਕੱਪ ਭੁੰਜੇ ਰੱਖ ਮੈਂ ਕਾਹਲ਼ੀ ਨਾਲ ਉਸ ਸੱਜਣ ਕੋਲ਼ ਗਿਆ। ਪੁੱਛਣ 'ਤੇ ਪਤਾ ਲੱਗਾ ਕਿ ਉਸ ਨੇ ਨੇਤਰਹੀਣ ਆਸ਼ਰਮ ਜਾਣਾ ਸੀ।
ਬਿਨਾਂ ਕੋਈ ਹੋਰ ਸੁਆਲ ਕੀਤਿਆਂ ਉਸ ਸੱਜਣ ਨੂੰ ਆਪਣੇ ਆਟੋ -ਰਿਕਸ਼ਾ 'ਚ ਬਿਠਾ ਮੈਂ ਆਸ਼ਰਮ ਛੱਡਣ ਚੱਲ ਪਿਆ। ਰਸਤੇ 'ਚ ਹੋਈ ਗੱਲਬਾਤ ਦੌਰਾਨ ਅਸੀਂ ਦੋਹਾਂ ਨੇ ਇੱਕ ਦੂਜੇ ਬਾਰੇ ਥੋੜਾ ਬਹੁਤ ਜਾਣਿਆ। ਉਤਰਨ ਲੱਗਾ ਉਹ ਸੱਜਣ ਨਿੰਮਾ ਜਿਹਾ ਮੁਸਕਰਾਉਂਦਿਆਂ ਬੋਲਿਆ,"ਮੇਰੇ ਕੋਲ਼ ਕਿਰਾਏ ਜੋਗੇ ਪੈਸੇ ਤਾਂ ਨਹੀਂ ਹਨ।ਪਰ ਜਦੋਂ -ਜਦੋਂ ਵੀ ਮੈਂ ਆਪ ਨੂੰ ਯਾਦ ਕਰਾਂਗਾ ਓਦੋਂ- ਓਦੋਂ ਹੀ ਇਹ ਮੁਸਕਰਾਹਟ ਮੇਰੇ ਚਿਹਰੇ 'ਤੇ ਖੁਦ -ਬ -ਖੁਦ ਆ ਜਾਇਆ ਕਰੇਗੀ।"
ਉਹ ਸੱਜਣ ਤਾਂ ਮੈਨੂੰ ਮੁੜ ਦੁਬਾਰਾ ਕਦੇ ਨਹੀਂ ਮਿਲਿਆ। ਪਰ ਓਸ ਦਿਨ ਦੀ ਮਿਲਣੀ ਢੇਰ ਦੁਆਵਾਂ ਦੇ ਨਾਲ ਆਪਣੀ ਮੋਹ ਭਿੱਜੀ ਸੱਜਰੀ ਮੁਸਕਾਨ ਨਾਲ ਮੈਨੂੰ ਮਾਲਾ ਮਾਲ ਕਰ ਗਈ। ਹੁਣ ਓਹੀਓ ਮੁਸਕਾਨ ਕਿਸੇ ਨਾ ਕਿਸੇ ਬਹਾਨੇ ਮੈਂ ਆਪਣੇ ਹਰ ਇੱਕ ਸੁਆਰ ਦੀ ਝੋਲ਼ੀ ਪਾਉਣ ਦੀ ਨਿੱਤ ਕੋਸ਼ਿਸ਼ ਕਰਦਾ ਹਾਂ।
ਸੁੰਦਰ ਕਹਾਣੀ ਸੁੰਦਰ ਸੰਦੇਸ਼
ReplyDeleteਮਿਲਣੀ ਇੱਕ ਬਹੁਤ ਹੀ ਵਧੀਆ ਸਿੱਖਿਆਦਾਇਕ ਕਹਾਣੀ ਹੈ। ਨਾਇਕ ਨੇ ਇਨਸਾਨੀਅਤ ਦਾ ਅਸਲੀ ਉਦਾਹਰਣ ਦਿਖਾਇਆ ਹੈ। ਅੱਜਕੱਲ ਜ਼ਿਆਦਾਤਰ ਇਨਸਾਨੀਅਤ ਤਾਂ ਖਤਮ ਹੋ ਚੁੱਕੀ ਹੈ। ਕੋਈ ਵਿਰਲਾ ਹੀ ਹੈ ਜੋ ਇਸ ਨਾਲ ਭਰਿਆ ਪੂਰਾ ਹੈ। ਨਾਇਕ ਨੇ ਇੱਕ ਬੇਸਹਾਰਾ , ਲਾਚਾਰ ਦੀ ਮਦਦ ਕੀਤੀ ਤੇ ਜੋ ਖੁਸ਼ੀ ਉਸਨੂੰ ਮਿਲੀ ਉਹ ਬਿਆਨ ਤੋਂ ਬਾਹਰ ਹੈ। ਸਾਨੂੰ ਸਭ ਨੂੰ ਆਪਣੇ ਸਵਾਰਥ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਫਾਇਦੇ ਦੇ , ਬਿਨਾਂ ਕਿਸੇ ਕੀਮਤ ਲਈ ਜ਼ਰੂਰਤਮੰਦ ਦੀ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਸਭ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਕਿਸੇ ਵੀ ਕੀਮਤੀ ਤੋਹਫੇ ਤੋਂ ਵੱਧ ਹੁੰਦੀ ਹੈ।
ReplyDeleteਸੁਖਜਿੰਦਰ ਸਹੋਤਾ।
ਸੁਖਜਿੰਦਰ ਭੈਣ ਜੀ ਕਹਾਣੀ ਦੀ ਰੂਹ ਤੱਕ ਅੱਪੜ ਇਸ ਨੂੰ ਪਸੰਦ ਕਰਨ ਤੇ ਆਪਣੇ ਵੱਡਮੁੱਲੇ ਵਿਚਰਨਾ ਦੀ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।
Deleteਵਿਨਾ ਕਿਸੀ ਸਵਾਰਥ ਤੌਂ ਜਰੂਰਤ ਮਂਦ ਕੀ ਮਦਦ ਕਰਨ ਦਾ ਸਂਦੇਸ਼ ਦੇਤੀ ਸੁਂਦਰ ਕਹਾਨੀ ਇਨਸਾਨਿਅਤ ਕੇ ਰਾਹ ਕੀ ।
ReplyDeleteਮੋਹ ਭਿੱਜੀ ਸੱਚੀ 'ਤੇ ਸੱਜਰੀ ਮੁਸਕਾਨ ਮਹਿਕਾਂ ਬਖੇਰਦੀ ਕਿਸੀ ਫੁਲਾਂ ਦੇ ਗੁਲਦਸਤੇਂ ਤੌਂ ਕਮ ਨਹੀ । ਕਿਰਾਆ ਲੇਕੇ ਸੁਆਰ ਤਾਂ ਉਹ ਰੋਜ ਲਿਜਾਂਦਾ ਸੀ ।ਪਰ ਇਸ ਮਿਲਨੀ ਨੇ ਉਸ ਨੂੰ ਉਮਰਾਂ ਦਾ ਕਿਰਾਆ ਚੁਕਾ ਦਿੱਤਾ । ਇਨਸਾਨਿਅਤ ਦੇ ਰਿਸ਼ਤੇ ਕੀ ਏਹ ਮਿੱਨੀ ਕਹਾਨੀ ।ਮੋਹ ਦੇ ਨਾਲ ਲਬਾਲਬ ਭਰੀ ਹੋਈ ਹੈ ।ਸੁਂਦਰ ਸਂਦੇਸ਼ ਦੇਨੇ ਵਾਲੀ । ਵਾਹ ਹਰਦੀਪ ਜੀ !
ਆਪ ਦੇ ਮੋਹ ਭਰੇ ਸ਼ਬਦਾਂ ਨੇ ਮੈਨੂੰ ਸਰਸ਼ਾਰ ਕਰ ਦਿੱਤਾ ਕਮਲਾ ਜੀ। ਵੱਡਮੁੱਲੇ ਵਿਚਾਰਾਂ ਦੀ ਸਾਂਝ ਇਸੇ ਤਰਾਂ ਬਣਾਈ ਰੱਖਣਾ।
DeleteIt is full of compassion and very sensitive.
ReplyDeleteਵਾਹ !! ਬਹੁਤ ਖੂਬ ਆਪਣੇ ਕੋਲ ਇੱਕ ਮੁਸਕਾਨ ਹੀ ਹੈ ਜੋ ਸਾਰਿਆ ਨੂੰ ਖੁਸ਼ ਕਰ ਦਿੰਦੀ ਂਆ।
ReplyDeleteਬਸ਼ਰਤੇ ਕਿ ਇਹ ਮੁਸਕਾਨ ਬਿਖੇਰਨੀ ਆ ਜਾਵੇ। ਕਹਾਣੀ ਪਸੰਦ ਕਰਨ ਲਈ ਤਹਿ ਦਿਲੋਂ ਸ਼ੁਕਰੀਆ Surinderpal ਭੈਣ ਜੀ।
Deleteਬਹੁਤ ਸਿਖਿਆਦਾਇਕ ।
ReplyDeleteਜੇ ਅਸੀਂ ੲਿੱਕ ਦੂਜੇ ਦੇ ਮਦਦਗਾਰ ਬਣ ਜਾੲੀੲੇ ਤਾਂ ਸੰਸਾਰ ਸਵੱਰਗ ਬਣ ਜਾਵੇ।
ਕਹਾਣੀ ਪਸੰਦ ਕਰਨ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ !
Delete