ਇੱਕ ਬੱਚਾ ਆਪਣੀ ਡਰਾਇੰਗ ਦੀ ਕਾਪੀ ਵਿੱਚ ਕੋਈ ਤਸਵੀਰ ਬਣਾ ਰਿਹਾ ਸੀ । ਉਸ ਦੇ ਅਧਿਆਪਕ ਨੇ ਪੁੱਛਿਆ, ” ਬੇਟਾ, ਤੇਰੀ ਬਣਾਈ ਤਸਵੀਰ ਤਾਂ ਬੜੀ ਸੋਹਣੀ ਜਾਪਦੀ ਹੈ। ਪਰ ਤੂੰ ਬਣਾ ਕੀ ਰਿਹਾ ਹੈਂ ?”
ਬੱਚੇ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ,” ਮੈਂ ਰੱਬ ਦੀ ਫੋਟੋ ਬਣਾ ਰਿਹਾ ਹਾਂ ।”
ਅਧਿਆਪਕ ਕਹਿਣ ਲੱਗਾ ,”ਪਰ ਕਿਸੇ ਨੇ ਅੱਜ ਤੱਕ ਰੱਬ ਨੂੰ ਨਹੀਂ ਵੇਖਿਆ । ਕੋਈ ਨਹੀਂ ਜਾਣਦਾ ਕਿ ਰੱਬ ਵੇਖਣ ‘ਚ ਕਿਹੋ ਜਿਹਾ ਲੱਗਦਾ ਹੈ ।”
“ਲੋਕਾਂ ਨੂੰ ਪਤਾ ਲੱਗ ਜਾਵੇਗਾ,ਜਦੋਂ ਮੈਂ ਇਹ ਫੋਟੋ ਬਣਾ ਲਈ ।” ਐਨਾ ਕਹਿ ਕੇ ਬੱਚਾ ਫਿਰ ਉਸੇ ਲਗਨ ਨਾਲ ਤਸਵੀਰ ਪੂਰੀ ਕਰਨ ਵਿੱਚ ਰੁੱਝ ਗਿਆ ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 220 ਵਾਰ ਪੜ੍ਹੀ ਗਈ ਹੈ।
ਬਚੇ ਦਾ ਮਨ ਸ੍ਵਸ਼ ਪਾਣੀ ਦੀ ਤਰਾਂ ਹੁੰਦਾ ਹੈ . ਸ਼ਾਯਦ ਅਲੈਗ੍ਜਾਂਦਰ ਪੋਪ ਦੀ ਇੱਕ ਨਜ਼ਮ ਹੁੰਦੀ ਕਿ ਨਵਾਂ ਪੈਦਾ ਹੋਇਆ ਬਚਾ, ਰਬ ਰੂਪ ਹੁੰਦਾ ਹੈ .ਜਿਦਾਂ ਜਿਦਾਂ ਉਹ ਵਡਾ ਹੁੰਦਾ ਜਾਂਦਾ ਹੈ, ਦੁਨਿਆਵੀਂ ਸ਼ਕਤੀਆਂ ਉਸ ਦੇ ਦੁਆਲੇ ਘੇਰਾ ਪਾਉਣ ਲਗਦੀਆਂ ਹਨ ਅਤੇ ਅਖੀਰ ਵਿਚ ਇਹ ਦੁਨਿਆਵੀਂ ਸ਼ਕਤੀਆਂ ਉਸ ਨੂੰ ਰੱਬ ਤੋਂ ਦੂਰ ਕਰ ਦਿੰਦੀਆਂ ਹਨ. ਬਹੁਤ ਸੁੰਦਰ ਰਚਨਾ .
ReplyDeleteਬੱਚੇ ਰੱਬ ਦਾ ਹ ੀ ਰੂਪ ਹੁੰਦੇ ਹਨ। ਬਹੁਤ ਸੁੰਦਰ ਰਚਨਾ।
ReplyDelete