ਲਿਖਤ ਤੇ ਆਵਾਜ਼ - ਡਾ. ਹਰਦੀਪ ਕੌਰ ਸੰਧੂ
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
31 Mar 2018
ਗਲ਼ੀ ਨੰਬਰ 1 (ਮਿੰਨੀ ਕਹਾਣੀ)

ਸ਼ਹਿਰ ਦੀ ਜੂਹ 'ਤੇ ਉਸ ਦੀ ਪੁਸ਼ਤੈਨੀ ਥਾਂ ਸੀ। ਅੱਧੀ ਸਦੀ ਪਹਿਲਾਂ ਜਦੋਂ ਉਸ ਦੇ ਦਾਦੇ ਨੇ ਰੇਲਵੇ ਪਟੜੀ ਦੇ ਨਾਲ਼ ਲੱਗਦੀ ਇਹ ਥਾਂ ਖਰੀਦੀ ਸੀ ਤਾਂ ਇਹ ਡੂੰਘੇ ਖਤਾਨਾਂ ਜਿਹੀ ਲੱਗਦੀ ਸੀ। ਲੱਗਭੱਗ ਚਾਰ ਦਹਾਕੇ ਪਹਿਲਾਂ ਉਸ ਦੇ ਪਿਓ ਨੇ ਆਪਣੇ ਭਰਾਵਾਂ ਨਾਲ਼ ਰਲ਼ ਇਨ੍ਹਾਂ ਖਤਾਨਾਂ ਨੂੰ ਆਬਾਦ ਕਰ ਲਿਆ ਸੀ। ਹੁਣ ਇਹ ਬੇਅਬਾਦ ਖਤਾਨ ਉਸ ਸ਼ਹਿਰ ਦੀ ਸੰਪਤੀ ਵਿੱਚ ਗੋਬਿੰਦ ਕਲੋਨੀ ਗਲ਼ੀ ਨੰਬਰ 1 ਵਜੋਂ ਦਰਜ ਹੋ ਗਏ ਸਨ। ਸਹਿਜ ਲੰਘਦੇ ਸਮੇਂ ਦੇ ਨਾਲ਼ ਨਾਲ਼ ਇਹ ਗਲ਼ੀ ਨੰਬਰ 1 ਉਸ ਨੂੰ ਬੀਤੇ ਇਤਿਹਾਸ ਦੇ ਦਸਤਾਵੇਜ਼ ਜਿਹੀ ਲੱਗਣ ਲੱਗੀ ਜੋ ਉਸ ਨੇ ਇਸ ਗਲ਼ੀ ਦੇ ਅੰਗ ਸੰਗ ਆਪਣੇ ਪਿੰਡੇ 'ਤੇ ਹੰਢਾਇਆ ਸੀ। ਹੁਣ ਇਹ ਮਹਿਜ਼ ਕੋਈ ਗਲ਼ੀ ਨੰਬਰ ਹੀ ਨਹੀਂ ਸੀ ਸਗੋਂ ਇਹ ਹਿੰਦਸਾ ਇੱਥੋਂ ਦੇ ਬਸ਼ਿੰਦਿਆਂ ਦੇ ਜੀਵਨ ਦਾ ਦਿਸਹੱਦਾ ਬਣ ਕੇ ਉਨ੍ਹਾਂ ਨੂੰ ਨਿੱਤ ਨਵੀਂ ਸੇਧ ਦੇਣ ਲੱਗਾ ਸੀ ।
ਸਮਾਂ ਬਦਲਿਆ ਲੋਕ ਬਦਲੇ। ਕਹੀਂ ਕੀ ਈਂਟ ਕਹੀਂ ਕਾ ਰੋੜਾ ਭਾਨੂੰਮਤੀ ਨੇ ਕੁਨਬਾ ਜੋੜਾ। ਏਸ ਮੁਹੱਲੇ ਦੀ ਜੂਹ ਤੋਂ ਬਾਹਰ ਪਏ ਇੱਕ ਬੇਅਬਾਦ ਥਾਂ 'ਤੇ ਇੱਕ ਨਵਾਂ ਕੁਨਬਾ ਆਣ ਵੱਸਿਆ। ਏਸ ਕੁਨਬੇ ਦਾ ਆਪਣਾ ਇੱਕ ਵੱਖਰਾ ਨਾਂ ਸੀ ਤੇ ਵਜੂਦ ਸੀ। ਜੰਮ ਜੰਮ ਵਸੇ ਇਹ ਕੁਨਬਾ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ। ਪਰ ਨਵੇਂ ਆਏ ਪ੍ਰਾਹੁਣਿਆਂ ਨੇ ਭਾਈਚਾਰੇ ਦੀ ਸਾਂਝ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤਾ। ਹੌਲ਼ੀ ਹੌਲ਼ੀ ਏਸ ਕੁਨਬੇ ਦੇ ਬਸ਼ਿੰਦੇ ਪਹਿਲਾਂ ਤਾਂ ਗਲ਼ੀ ਨੰਬਰ 1 ਦੇ ਵਜੂਦ 'ਤੇ ਅੰਦਰੋਂ ਅੰਦਰੀਂ ਕਾਬਜ਼ ਹੁੰਦੇ ਗਏ ਤੇ ਫੇਰ ਉਨ੍ਹਾਂ ਦਿਨ ਦਿਹਾੜੇ ਹੀ ਡਾਕਾ ਮਾਰ ਲਿਆ। ਗਲ਼ੀ ਨੰਬਰ 1 ਦੀ ਤਖ਼ਤੀ ਆਪਣੀ ਗਲ਼ੀ ਤੇ ਬੂਹਿਆਂ ਮੂਹਰੇ ਲਿਆ ਲਟਕਾਈ ਓਸ ਪੁਰਾਣੇ ਵੱਸਦੇ ਮੁਹੱਲੇ ਦੇ ਇੱਕ ਹਿੱਸੇ ਵਜੋਂ। ਬਿਨਾਂ ਕਿਸੇ ਯੋਗ ਕਾਗਜ਼ੀ ਕਾਰਵਾਈ ਜਾਂ ਕਿਸੇ ਦੀ ਸਹਿਮਤੀ ਲਿਆਂ। ਹੁਣ ਇੱਕੋ ਮੁਹੱਲੇ ਦੀਆਂ ਦੋ ਗਲ਼ੀਆਂ ਗਲ਼ੀ ਨੰਬਰ 1 ਬਣੀਆਂ ਦਿਖਾਈ ਦੇ ਰਹੀਆਂ ਨੇ। ਹਰ ਰਾਹਗੀਰ ਇੱਥੋਂ ਤੱਕ ਕਿ ਮੁਹੱਲੇ ਦੇ ਡਾਕੀਏ ਨੂੰ ਵੀ ਹੁਣ ਵਾਜਬ ਪਤਾ ਨਹੀਂ ਲੱਭਦਾ। ਉਸ ਦੇ ਦਿਲ ਦੀ ਤਖ਼ਤੀ 'ਤੇ ਉਕਰੇ ਏਸ ਹਿੰਦਸੇ ਨੂੰ ਤਾਂ ਕੋਈ ਅਜੇ ਤੱਕ ਮਿਟਾ ਨਹੀਂ ਸਕਿਆ ਤੇ ਨਾ ਹੀ ਭਵਿੱਖ 'ਚ ਕੋਈ ਮਿਟਾ ਸਕੇਗਾ ਪਰ ਹਕੀਕਤ 'ਚ ਅੱਜ ਖ਼ਾਲਸ ਗਲ਼ੀ ਨੰਬਰ 1 ਕਿਧਰੇ ਗੁਆਚ ਗਈ ਹੈ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 385 ਵਾਰ ਪੜ੍ਹੀ ਗਈ ਹੈ।
*ਮਿੰਨੀ ਕਹਾਣੀ ਸੰਗ੍ਰਹਿ 'ਚੋਂ
27 Mar 2018
ਭ੍ਰਿਸ਼ਟ ਨਾਚ (ਮਿੰਨੀ ਕਹਾਣੀ )
ਯੂਨੀਵਰਸਿਟੀ ਦਾ ਕਾਨਫਰੰਸ ਹਾਲ ਖਚਾ ਖਚ ਭਰਿਆ ਹੋਇਆ ਸੀ। 'ਉਸਾਰੀ ਕਲਾ : ਸੁਰੱਖਿਆ ਤੇ ਚਿੰਤਾਵਾਂ' ਸਲਾਨਾ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਸਕੂਲਾਂ, ਕਾਲਜਾਂ ਤੇ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਦੇ ਪ੍ਰਤੀਨਿਧ ਸ਼ਾਮਿਲ ਹੋਏ ਸਨ। ਇੱਕ ਪ੍ਰਸਿੱਧ ਅੰਤਰਰਾਸ਼ਟਰੀ ਵਕਤਾ ਲੋਕ ਨਿਰਮਾਣ ਵਿਭਾਗ ਦੇ ਕੰਮਕਾਜ ਤੇ ਨਵੀਨੀਕਰਨ ਬਾਰੇ ਬੋਲ ਰਿਹਾ ਸੀ। ਉਸ ਨੇ ਸੜਕਾਂ ਤੇ ਪੁਲਾਂ ਜਿਹੀਆਂ ਭੌਤਿਕ ਬਣਤਰਾਂ ਦੇ ਨਿਰਮਾਣ ਢੰਗ 'ਤੇ ਜਾਣਕਾਰੀ ਦਿੰਦਿਆਂ ਡਿਜ਼ਾਈਨ ਤੇ ਗਣਿਤ ਦਾ ਸਿੱਧਾ ਸਬੰਧ ਦਰਸਾਉਂਦਿਆਂ ਇੱਕ ਵੀਡੀਓ ਵਿਖਾਈ। ਕਲਕੱਤਾ 'ਚ ਪਿਛਲੇ ਪੰਜ ਸਾਲਾਂ ਤੋਂ ਉਸਾਰੀ ਅਧੀਨ ਇੱਕ ਪੁਲ ਅਚਾਨਕ ਟੁੱਟ ਗਿਆ ਸੀ।ਕਈ ਲੋਕ ਮਾਰੇ ਗਏ ਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਸਬੰਧਿਤ ਨਿਰਮਾਣ ਕਰਤਾ ਤੇ ਪ੍ਰਬੰਧਕਾਂ ਨੇ ਇਸ ਨੂੰ ਰੱਬ ਦੀ ਮਰਜ਼ੀ ਦੱਸਿਆ।
ਕੁਝ ਸਰੋਤੇ ਖਚਰੀ ਜਿਹੀ ਹਾਸੀ ਹੱਸਦੇ ਹਾਜ਼ਰ ਭਾਰਤੀਆਂ ਵੱਲ ਸੁਆਲੀਆਂ ਨਜ਼ਰਾਂ ਨਾਲ ਤੱਕਣ ਲੱਗੇ। 'ਸਿਫ਼ਰ' ਨੂੰ ਇੱਕ ਸੰਖਿਆ ਦਾ ਦਰਜਾ ਦਵਾਉਣ ਵਾਲ਼ੇ ਭਾਰਤੀਆਂ ਵੱਲ ਅੱਜ ਗਣਿਤ ਤੇ ਅਨੁਪਾਤ ਨੂੰ ਲੈ ਕੇ ਉਂਗਲਾਂ ਉਠ ਰਹੀਆਂ ਸਨ। ਉਹ ਵਿਦੇਸ਼ੀ ਸਰੋਤੇ ਸ਼ਾਇਦ ਭਾਰਤ ਦੇ ਅੰਦਰੂਨੀ ਢਾਂਚੇ ਦੇ ਰਿਸ਼ਵਤ ਤੇ ਮਿਲਾਵਟਖੋਰੀ ਜਿਹੇ ਭ੍ਰਿਸ਼ਟ ਨਾਚ ਤੋਂ ਅਣਜਾਣ ਸਨ। ਪਰ ਫ਼ਿਰ ਵੀ ਅੱਜ ਇੱਕ ਵਿਦੇਸ਼ੀ ਪ੍ਰਾਹੁਣਾ ਭਾਰਤੀਆਂ ਨੂੰ ਭਰੇ ਬਜ਼ਾਰ 'ਚ ਸ਼ਰੇਆਮ ਨੰਗਾ ਕਰ ਗਿਆ ਸੀ।
ਨੋਟ : ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ ਹੈ।
*ਮਿੰਨੀ ਕਹਾਣੀ ਸੰਗ੍ਰਹਿ 'ਚੋਂ
14 Mar 2018
ਸਤੌਲ ( ਮਿੰਨੀ ਕਹਾਣੀ )

" ਸਿੰਦਰ ! ਅਾਹ ਅੱਜ ਕਿਵੇਂ ਚੁੱਪ - ਚਾਪ ਕੰਮ ਕਰੀ ਜਾਂਦੇ ਅੈ , ਕੀ ਲਾਲਚ ਦੇ ਤਾ ਅੈਹੋ ਜਾ ਤੈਂ , ਕਮਾਲ ਈ ਹੋਈ ਪਈ ਅੈ ਐਹ ਤਾਂ "
ਇਹ ਸੁਣ ਕੇ ਸਿੰਦਰ ਅਾਖਣ ਲੱਗੀ , " ਮਾਮੇ ਪਿੰਡ ਜਾਣਾ , ਤਾਹੀਂਓ ਫੁੱਲੇ ਨੀਂ ਸਮਾੳੁਂਦੇ , ਨਾਲ਼ੇ ਨਾਨਕੇ ਘਰ ਜਾਣ ਦਾ ਕੀਹਨੂੰ ਨੀਂ ਚਾਅ ਹੁੰਦੈ "
ਇਹ ਸੁਣ ਕੇ ਸਿੰਦਰ ਅਾਖਣ ਲੱਗੀ , " ਮਾਮੇ ਪਿੰਡ ਜਾਣਾ , ਤਾਹੀਂਓ ਫੁੱਲੇ ਨੀਂ ਸਮਾੳੁਂਦੇ , ਨਾਲ਼ੇ ਨਾਨਕੇ ਘਰ ਜਾਣ ਦਾ ਕੀਹਨੂੰ ਨੀਂ ਚਾਅ ਹੁੰਦੈ "
ਛੁੱਟੀਆਂ ਦਾ ਕੰਮ ਮੁਕਾ ਕੇ ਬੱਚੇ ਅਾਪਣੇ ਮਾਮੇ ਨਾਲ਼ ਖ਼ੁਸ਼ੀ-ਖ਼ੁਸ਼ੀ ਨਾਨਕੇ ਚਲੇ ਗਏ ।
ਕੁਝ-ਕੁ ਦਿਨਾਂ ਮਗਰੋਂ ਜਦੋਂ ਉਹਦੀ ਨਣਦ ਆਪਣੇ ਬੱਚੇ ਲੈ ਕੇ ਪੇਕੇ ਆਈ ਤਾਂ ਸਿੰਦਰ ਮੱਥੇ ਤਿਉੜੀ ਪਾ ਕੇ ਬੋਲੀ ,
" ਅਾਹੀਓ ਤਾਂ ਦੋ ਦਿਨ ਆਰਾਮ ਕਰਨ ਦੇ ਸੀ , ਹੁਣ ਅੌਹ ਅਾ ਗਈ ਐ ਸਤੌਲ ਲੈ ਕੇ "
ਕੁਝ-ਕੁ ਦਿਨਾਂ ਮਗਰੋਂ ਜਦੋਂ ਉਹਦੀ ਨਣਦ ਆਪਣੇ ਬੱਚੇ ਲੈ ਕੇ ਪੇਕੇ ਆਈ ਤਾਂ ਸਿੰਦਰ ਮੱਥੇ ਤਿਉੜੀ ਪਾ ਕੇ ਬੋਲੀ ,
" ਅਾਹੀਓ ਤਾਂ ਦੋ ਦਿਨ ਆਰਾਮ ਕਰਨ ਦੇ ਸੀ , ਹੁਣ ਅੌਹ ਅਾ ਗਈ ਐ ਸਤੌਲ ਲੈ ਕੇ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
94171 80205
13 Mar 2018
ਚੁਟਕਲਾ (ਮਿੰਨੀ ਕਹਾਣੀ )
ਰੇਡੀਓ 'ਤੇ ਚੱਲ ਰਹੇ ਇੱਕ ਹਾਸਰਸ ਪ੍ਰੋਗਰਾਮ ਦੌਰਾਨ ਇੱਕ ਬੱਚਾ ਇੱਕ ਚੁਟਕਲਾ ਸੁਣਾ ਰਿਹਾ ਸੀ । ਸਕੂਲ 'ਚ ਦੇਰੀ ਨਾਲ਼ ਅੱਪੜੇ ਇੱਕ ਬੱਚੇ ਨੂੰ ਅਧਿਆਪਕ ਉਸ ਦੇ ਪਛੜ ਕੇ ਆਉਣ ਦਾ ਕਾਰਣ ਪੁੱਛਦਾ ਹੈ।
" ਤੂੰ ਅੱਜ ਦੇਰ ਨਾਲ਼ ਸਕੂਲ ਕਿਉਂ ਆਇਆ ਏਂ ?"
"ਓਹ ਅੱਜ ਸਵੇਰੇ ਸਵੇਰੇ ਮੇਰੇ ਮੰਮਾ ਪਾਪਾ ਦੀ ਲੜਾਈ ਹੋ ਗਈ ਸੀ ਨਾ। "
" ਲੜ ਉਹ ਰਹੇ ਸਨ ਪਰ ਤੈਨੂੰ ਦੇਰੀ ਕਿਉਂ ਹੋ ਗਈ ਫ਼ੇਰ ?"
" ਓਹ ਮੇਰਾ ਇੱਕ ਜੁੱਤਾ ਮੇਰੇ ਪਾਪਾ ਦੇ ਹੱਥ 'ਚ ਤੇ ਦੂਜਾ ਮੰਮਾ ਦੇ ਹੱਥ 'ਚ ਸੀ ਨਾ।"
ਚੁਟਕਲਾ ਸੁਣਾ ਕੇ ਅਣਭੋਲ ਜਿਹਾ ਬੱਚਾ ਖਿਲ ਖਿਲਾ ਕੇ ਹੱਸਿਆ। ਉਸ ਦੇ ਹਾਸੇ ਨਾਲ਼ ਰਲ਼ਿਆ ਪ੍ਰੋਗਰਾਮ ਦੇ ਸੰਚਾਲਕ ਦਾ ਵਾਹ ਵਾਹ ਕਰਦਾ ਫ਼ੋਕਾ ਜਿਹਾ ਹਾਸਾ ਮੇਰੀ ਸੋਚ ਨੂੰ ਵਿੰਨ੍ਹ ਗਿਆ। ਜ਼ਿੰਦਗੀ ਦੇ ਗੰਭੀਰ ਮੱਸਲਿਆਂ ਨੂੰ ਚੁਟਕਲਿਆਂ ਦੇ ਮਸਨੂਈ ਹਾਸਿਆਂ 'ਚ ਉਡਾਉਣਾ ਕਿੰਨਾ ਕੁ ਜਾਇਜ਼ ਹੈ ?
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 400 ਵਾਰ ਪੜ੍ਹੀ ਗਈ ਹੈ।
*ਮਿੰਨੀ ਕਹਾਣੀ ਸੰਗ੍ਰਹਿ 'ਚੋਂ
8 Mar 2018
5 Mar 2018
ਕੁਲੱਛਣੀ (ਮਿੰਨੀ ਕਹਾਣੀ)
ਮਾਪਿਆਂ ਦੀ ਲਾਡਲੀ ਤੇ ਸਚਿਆਰੀ ਸੀਬੋ ਵਿਆਹ ਮਗਰੋਂ ਸਹੁਰਿਆਂ ਦੀਆਂ ਨਜ਼ਰਾਂ 'ਚ ਸਿਰਫ਼ ਕੁਲੈਹਣੀ ਤੇ ਕਲਮੂੰਹੀ ਸੀ। ਉਸ ਦੇ ਨਸੀਬਾਂ ਵਿੱਚ ਫਿੱਟ ਲਾਹਣਤਾਂ ਤੇ ਨਿਰਾਦਰ ਤੋਂ ਸਿਵਾਏ ਕਦੇ ਕੁਝ ਹੋਰ ਪੱਲੇ ਨਹੀਂ ਪਿਆ ਸੀ। ਵਰ੍ਹਿਆਂ ਬਾਦ ਅੱਜ ਅਚਾਨਕ ਉਸ ਦੇ ਨਸੀਬਾਂ ਨੂੰ ਭਾਗ ਲੱਗੇ ਸਨ। ਹੁਣੇ -ਹੁਣੇ ਮੈਂ ਜਨਮਿਆ ਸੀ ਤੇ ਮੇਰੇ ਨਾਲ਼ ਹੀ ਜਨਮੀ ਸੀ ਮੇਰੀ ਮਾਂ ਬੀਬੀ ਨਸੀਬ ਕੁਰ।ਹੁਣ ਉਸ ਦਾ ਹਰ ਕੋਹਜ ਪਤਾ ਨਹੀਂ ਕਿਵੇਂ ਸੁਹਜ ਬਣ ਗਿਆ ਸੀ ? ਭਾਗਾਂਭਰੀ ਮੇਰੀ ਮਾਂ ਤਾਂ ਜਨਮ ਲੈਂਦਿਆਂ ਹੀ ਪੂਜਣਯੋਗ ਕਹਾਉਣ ਲੱਗੀ ਸੀ ਪਰ ਸੀਬੋ ਕੁਲੱਛਣੀ ਤੇ ਬਦਕਾਰ ਬਣੀ ਸਾਰੀ ਉਮਰ ਆਪਣੇ ਨਸੀਬਾਂ ਨਾਲ ਘੁਲ਼ਦੀ ਰਹੀ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 555 ਵਾਰ ਪੜ੍ਹੀ ਗਈ ਹੈ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 555 ਵਾਰ ਪੜ੍ਹੀ ਗਈ ਹੈ।
*ਮਿੰਨੀ ਕਹਾਣੀ ਸੰਗ੍ਰਹਿ 'ਚੋਂ
Subscribe to:
Posts (Atom)