ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Mar 2018

ਚੁਟਕਲਾ (ਮਿੰਨੀ ਕਹਾਣੀ )

Image result for laughing emoji
ਰੇਡੀਓ 'ਤੇ ਚੱਲ ਰਹੇ ਇੱਕ ਹਾਸਰਸ ਪ੍ਰੋਗਰਾਮ ਦੌਰਾਨ ਇੱਕ ਬੱਚਾ ਇੱਕ ਚੁਟਕਲਾ ਸੁਣਾ ਰਿਹਾ ਸੀ । ਸਕੂਲ 'ਚ ਦੇਰੀ ਨਾਲ਼ ਅੱਪੜੇ ਇੱਕ ਬੱਚੇ ਨੂੰ ਅਧਿਆਪਕ ਉਸ ਦੇ ਪਛੜ ਕੇ ਆਉਣ ਦਾ ਕਾਰਣ ਪੁੱਛਦਾ ਹੈ। 
" ਤੂੰ ਅੱਜ ਦੇਰ ਨਾਲ਼ ਸਕੂਲ ਕਿਉਂ ਆਇਆ ਏਂ ?"
"ਓਹ ਅੱਜ ਸਵੇਰੇ ਸਵੇਰੇ ਮੇਰੇ ਮੰਮਾ ਪਾਪਾ ਦੀ ਲੜਾਈ ਹੋ ਗਈ ਸੀ ਨਾ। "
" ਲੜ ਉਹ ਰਹੇ ਸਨ ਪਰ ਤੈਨੂੰ ਦੇਰੀ ਕਿਉਂ ਹੋ ਗਈ ਫ਼ੇਰ ?"
" ਓਹ ਮੇਰਾ ਇੱਕ ਜੁੱਤਾ ਮੇਰੇ ਪਾਪਾ ਦੇ ਹੱਥ 'ਚ ਤੇ ਦੂਜਾ ਮੰਮਾ ਦੇ ਹੱਥ 'ਚ ਸੀ ਨਾ।"
ਚੁਟਕਲਾ ਸੁਣਾ ਕੇ ਅਣਭੋਲ ਜਿਹਾ ਬੱਚਾ ਖਿਲ ਖਿਲਾ ਕੇ ਹੱਸਿਆ। ਉਸ ਦੇ ਹਾਸੇ ਨਾਲ਼ ਰਲ਼ਿਆ ਪ੍ਰੋਗਰਾਮ ਦੇ ਸੰਚਾਲਕ ਦਾ ਵਾਹ ਵਾਹ ਕਰਦਾ ਫ਼ੋਕਾ ਜਿਹਾ ਹਾਸਾ ਮੇਰੀ ਸੋਚ ਨੂੰ ਵਿੰਨ੍ਹ ਗਿਆ। ਜ਼ਿੰਦਗੀ ਦੇ ਗੰਭੀਰ ਮੱਸਲਿਆਂ ਨੂੰ ਚੁਟਕਲਿਆਂ ਦੇ ਮਸਨੂਈ ਹਾਸਿਆਂ 'ਚ ਉਡਾਉਣਾ ਕਿੰਨਾ ਕੁ ਜਾਇਜ਼ ਹੈ ?
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 400 ਵਾਰ ਪੜ੍ਹੀ ਗਈ ਹੈ। 

*ਮਿੰਨੀ ਕਹਾਣੀ ਸੰਗ੍ਰਹਿ 'ਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ