
ਇੱਕ ਦਿਨ ਤਰਸੇਮ ਨੂੰ ੳੁਦਾਸ ਬੈਠਾ ਦੇਖ ਕੇ ੳੁਸ ਦਾ ਦੋਸਤ ਹੇਮਰਾਜ ਕਹਿਣ ਲੱਗਾ , " ਯਾਰ ਤਰਸੇਮ , ਅੱਜ ਤਾਂ ਤੈਨੂੰ ਖ਼ੁਸ਼ ਹੋਣਾ ਚਾਹੀਦੈ , ਅੈਨੇ ਮਸ਼ਹੂਰ ਅਖ਼ਬਾਰ ਨੇ ਤੇਰੀ ਰਚਨਾਂ ਛਾਪੀ ਅੈ , ਤੂੰ ਅੈਥੇ ਮੂੰਹ ਲਮਕਾਂਈ ਬੈਠਾਂ , ਗੱਲ ਕੀ ਅੈ ? "
ਅਖ਼ਬਾਰ ਵੱਲ ਵੇਖ ਕੇ ਤਰਸੇਮ ਆਖਣ ਲੱਗਾ , " ਵੀਰ, ਰਚਨਾ ਤਾਂ ਭਾਵੇ ਛਪ ਗਈ ਅੈ , ਪਰ ਮੈਨੂੰ ਲੱਗਦੈ ਪਾਠਕਾਂ ਨੂੰ ਪਸੰਦ ਨਹੀਂ ਅਾਈ , ਕਿਸੇ ਨੇ ਵੀ ਫੋਨ ਨਹੀਂ ਕਰਿਅਾ ਮੈਨੂੰ "
ਇਹ ਸੁਣ ਕੇ ਹੇਮਰਾਜ ਬੋਲਿਆ , " ਅੈਹ ਸਮੇਂ ਬਹੁਤੇ ਨੌਜਵਾਨ ਤਾਂ ਬੇਰੁਜ਼ਗਾਰੀ ਨੇ ਨਸ਼ੇੜੀ ਬਣਾ ਤੇ , ਜੋ ਨਸ਼ੇ ਤੋਂ ਬਚੇ ਓਹ ਮੋਬਾਇਲਾਂ ਨੇ ਕੁਰਾਹੇ ਪਾ ਤੇ , ਤੂੰ ਅੈਥੇ ਬੈਠਾ ਫੋਨ ਡੀਕੀ ਜਾਨੈ , ਅੱਜ-ਕੱਲ੍ਹ ਸਾਹਿਤ ਨੂੰ ਕੌਣ ਪੜ੍ਹਦਾ ਅੈ !! "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
94171 80205
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ