
ਇੱਕ ਦਿਨ ੳੁਸ ਦੀ ਮੈਡਮ ਨੇ ਪੜ੍ਹਾਉਂਦੇ ਹੋਏ ਕਿਹਾ ,
" ਬੱਚਿਓ , ਸਾਨੂੰ ਫ਼ਲ , ਹਰੀਆਂ ਸਬਜ਼ੀਆਂ ਖਾਣ ਤੋਂ ਇਲਾਵਾ ਰੋਜ਼ਾਨਾ ਦੁੱਧ ਵੀ ਪੀਣਾ ਚਾਹੀਦਾ ਐ "
ਇਹ ਸੁਣ ਕੇ ਸਿਮਰੋ ਖੜ੍ਹੀ ਹੋ ਕੇ ਕਹਿਣ ਲੱਗੀ ,
" ਮੈਡਮ ਜੀ , ਸਰਪੰਚਾਂ ਦੇ ਪਸ਼ੂਆਂ ਦਾ ਗੋਹਾ ਸੁੱਟ ਕੇ , ਮਸਾਂ ਤਾਂ ਚਾਹ ਜੋਗਾ ਦੁੱਧ ਮਿਲਦੈ ਮੇਰੀ ਮਾਂ ਨੂੰ , ਮੈਨੂੰ ਕੌਣ ਦੇਊ ਪੀਣ ਲਈ ? "
ਮਾਸਟਰ ਸੁਖਵਿੰਦਰ ਦਾਨਗੜ੍ਹ