"ਬੀਬੀ ਹੁਣ ਹੋਰ ਝੁਕਣ ਦੀ ਕੋਈ ਗੁੰਜਾਇਸ਼ ਨਹੀਂ ਬਚੀ।" ਡਾਕਟਰ ਨੇ ਸਖ਼ਤ ਤਾਕੀਦ ਕਰਦਿਆਂ ਕਿਹਾ।
"ਲਗਾਤਾਰ ਝੁਕੇ ਰਹਿਣ ਨਾਲ਼ ਰੀੜ੍ਹ ਦੀ ਹੱਡੀ ਦੇ ਮਣਕੇ ਆਪਣੀ ਜਗ੍ਹਾ ਤੋਂ ਖਿਸਕ ਗਏ ਨੇ ।"
ਡਾਕਟਰ ਨਿਰੰਤਰ ਬੋਲੀ ਜਾ ਰਿਹਾ ਸੀ। ਪਰ ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਪੇਕਿਆਂ ਤੋਂ ਲੈ ਕੇ ਸਹੁਰਿਆਂ ਤੱਕ ਉਸ ਨੇ ਝੁਕੇ ਰਹਿਣਾ ਹੀ ਤਾਂ ਸਿਖਿਆ ਸੀ। ਚਾਵਾਂ, ਸੱਧਰਾਂ ਤੇ ਉਮੰਗਾਂ ਦੇ ਨਾਲ਼ ਨਾਲ਼ ਪਤਾ ਨਹੀਂ ਉਸ ਦਾ ਕੀ ਕੁਝ ਖਿਸਕ ਗਿਆ ਸੀ ?
" ਬੀਬੀ ਹੁਣ ਹੋਰ ਕੋਈ ਹੀਲਾ ਨਹੀਂ। ਜੇ ਚਾਰ ਦਿਨ ਸੁੱਖ ਦੇ ਕੱਟਣੇ ਨੇ ਤਾਂ ਰੀੜ੍ਹ ਨੂੰ ਸਿੱਧਾ ਰੱਖਣਾ ਪਊ ।"
ਡਾਕਟਰ ਦੀ ਪਰਚੀ ਚੁੰਨੀ ਦੇ ਪੱਲੇ ਨਾਲ਼ ਬੰਨਦੀ ਉਹ ਮੂੰਹ 'ਚ ਬੁੜਬੁੜਾਉਣ ਲੱਗੀ, "ਹਰ ਪੱਲੜੇ 'ਚ ਝੁਕਦੀ ਝੁਕਦੀ ਹੁਣ ਤੱਕ ਉਹ ਤਾਂ ਇਹ ਵੀ ਭੁੱਲ ਗਈ ਸੀ ਕਿ ਉਸ ਦੀ ਕੋਈ ਰੀੜ੍ਹ ਵੀ ਹੈ ਤੇ ਡਾਕਟਰ ਕਹਿ ਰਿਹਾ ਹੈ ਕਿ ਝੁਕਣਾ ਨਹੀਂ।"
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ