ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Apr 2022

ਬਾਲਟੀ, ਜੰਗਾਲ ਤੇ ਜਾਲ਼ਾ

 

ਵਿਹੜੇ ਵਿੱਚ ਪਈ ਲੋਹੇ ਦੀ ਬਾਲਟੀ ਨੂੰ ਜੰਗਾਲ ਲੱਗ ਗਿਆ ਅਤੇ ਮੱਕੜੀਆਂ ਨੇ ਵਿੱਚ ਜਾਲ਼ੇ ਪਾ ਲਏ। ਕੋਲ਼ ਖੜ੍ਹੀ ਮੇਰੀ ਬੇਟੀ ਨੇ ਇਸ ਨੂੰ ਦੇਖਦਿਆਂ ਹੀ ਕਿਹਾ," ਬਾਲਟੀ, ਜੰਗਾਲ ਤੇ ਜਾਲ਼ਾ।"
ਵੈਸੇ ਤਾਂ ਅਸੀਂ ਘਰੇ ਪੰਜਾਬੀ ਹੀ ਬੋਲਦੇ ਹਾਂ ਟੱਬਰ ਦੇ ਸਾਰੇ ਜੀਅ। ਪਰ ਉਸ ਨੇ ਇੱਕ ਦਿਨ ਮੈਨੂੰ ਸੁਚੇਤ ਵੀ ਕੀਤਾ ਸੀ ਕਿ ਸਾਨੂੰ ਪੰਜਾਬੀ ਬੋਲਦੇ ਵੇਲ਼ੇ ਆਪਣੀ ਬੋਲਚਾਲ ਵਿੱਚ ਘੱਟ ਤੋਂ ਘੱਟ ਅੰਗਰੇਜ਼ੀ ਦੇ ਸ਼ਬਦ ਵਰਤੋਂ ਵਿੱਚ ਲਿਆਉਣੇ ਚਾਹੀਦੇ ਨੇ।
"ਬਾਲਟੀ, ਜੰਗਾਲ ਤੇ ਜਾਲ਼ਾ" ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਆਪ ਨੂੰ ਉਪਰੋਕਤ ਸਤਰਾਂ ਪੜ੍ਹ ਕੇ ਸ਼ਾਇਦ ਕੋਈ ਵੀ ਗੱਲ ਦਿਲਚਸਪ ਨਾ ਲੱਗੀ ਹੋਵੇ। ਪਰ ਮੈਂ ਉਸ ਦੀਆਂ ਅੱਖਾਂ ਦੀ ਚਮਕ ਵਿੱਚ ਪੜ੍ਹ ਰਹੀ ਸੀ ਕਿ ਮੈਨੂੰ ਉਹ ਸ਼ਬਦ ਵੀ ਯਾਦ ਹਨ ਜੋ ਅਸੀਂ ਆਮ ਵਰਤੋਂ ਵਿੱਚ ਨਹੀਂ ਲਿਆਉਂਦੇ। ਜੇ ਬਹੁਤ ਧਿਆਨ ਨਾਲ਼ ਵੇਖੀਏ ਤਾਂ ਅਸੀਂ ਪੰਜਾਬੀ ਬੋਲਦੇ ਸਮੇਂ ਵੀ ਇੱਕ ਵਾਕ ਵਿੱਚ 3-4 ਸ਼ਬਦ ਅੰਗਰੇਜ਼ੀ ਦੇ ਬੋਲ ਦਿੰਦੇ ਹਾਂ। ਪੰਜਾਬ ਵਿੱਚ ਸ਼ਾਇਦ ਇਹ ਕਠਿਨਾਈ ਨਾ ਆਉਂਦੀ ਹੋਵੇ ਪਰ ਵਿਦੇਸ਼ਾਂ ਵਿੱਚ ਇਹ ਇੱਕ ਖ਼ਾਸ ਧਿਆਨ ਦੇਣ ਵਾਲ਼ੀ ਗੱਲ ਹੈ।
ਮੈਨੂੰ ਲੱਗਾ ਕਿ ਜੇ ਅਸੀਂ ਪੰਜਾਬੀ ਬੋਲਦੇ ਸਮੇਂ ਵੀ ਪੰਜਾਬੀ ਦੇ ਸ਼ਬਦਾਂ ਨੂੰ ਛੱਡਦੇ ਗਏ ਤਾਂ ਇੱਕ ਦਿਨ ਸਾਡੀ ਹਾਲਤ ਜਾਲ਼ੇ ਲੱਗੀ ਜੰਗਾਲ ਖਾਧੀ ਉਸ ਬਾਲਟੀ ਵਰਗੀ ਹੋ ਜਾਵੇਗੀ।
ਡਾ. ਹਰਦੀਪ ਕੌਰ ਸੰਧੂ


1 comment:

  1. ਇਹ ਗੱਲ ਸਾਰੀ ਹੀ ਭਾਸ਼ਾਵਾਂ ਵਿੱਚ ਲਾਗੂ ਹੁੰਦੀ ਹੈ।ਜਿਹਡੀ ਗਲਾਂ ਅਸੀ ਬਚਪਨ ਵਿੱਚ ਸੁਣੀ ਸੀ ਹੁਣ ਉਨ੍ਹਾਦੇ ਵਿਚੋਂ ਅਸੀ ਬਹੁਤ ਸਾਰੇ ਸ਼ਬਦ ਭੂਲ ਚੁਕੇ ਹਨ।ਪਰ ਆਪ ਜੀ ਦੀ ਗੱਲ ਬਹੁਤ ਸੋਚਣ ਲਈ ਮਜਬੂਰ ਕਰਦੀ ਹੈ।ਪਹਲੀ ਬਾਰ ਪੰਜਾਬੀ ਬਲੋਗ ਮਿਲਿਆ।ਬਹੁਤ ਖੁਸ਼ੀ ਹੋ ਰਹੀ ਹੈ।ਸਤ ਸ੍ਰੀ ਅਕਾਲ 🙏

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ