ੲਿੱਕ ਕਾਲ ਆ ਗਿਆ ਤੇ ੲਿੱਕ ਕਾਲ ਲੰਘ ਗਿਆ,
ਭੂਤ ਕਾਲ ਲੱਗਦਾ ,ਭਵਿੱਖ ਕੋਲੋਂ ਸੰਗ ਗਿਆ,
ਆੳੁਣ ਵਾਲੇ ਸਮੇਂ ਵਿੱਚ ਪੁੱਛਣਗੇ ਲੋਕ,
ਕਿਹੋ ਜਿਹੇ ਲੋਕ ਤੇ ਕਿਹੋ ਜਿਹਾ ਕਾਲ ਉਦੋਂ ਹੁੰਦਾ ਸੀ,
ਪਿਆਰ ਜਦੋਂ ਗੂੜ੍ਹਾ ਭੈਣਾਂ ਤੇ ਭਰਾਵਾਂ ਵਿੱਚ ਹੁੰਦਾ ਸੀ,
ਫੇਰ ਨਹੀਂ ਕਿਸੇ ਨੇ ਮੂੰਹੋਂ ਕੁਝ ਬੋਲਣਾ,
ਆਪਣੇ ਗੁਨਾਹਾਂ ਦਾ ਨਾ ਭੇਦ ਕਿਸੇ ਖੋਲ੍ਹਣਾ,
ਹੁੰਦੀਆਂ ਸੀ ਰੁੱਤਾਂ ਕਿਹੋ ਜਿਹੀਆਂ ਪਿਆਰ ਦੀਆਂ ,
ਕਿਹੋ ਜਿਹਾ ਹਾੜ੍ਹ ਤੇ ਸਿਆਲ ਹੁੰਦਾ ਸੀ ,
ਪਿਆਰ ਜਦੋਂ ਗੂੜ੍ਹਾ ਭੈਣਾਂ ਤੇ ਭਰਾਵਾਂ ਵਿੱਚ ਹੁੰਦਾ ਸੀ ,
ੳੁਸ ਵੇਲੇ ਲੋਕੋ ਢਹਿ ਜਾਣੀਆਂ ੲਿਮਾਰਤਾਂ,
ਪਿਆਰ ਰਹਿ ਜਾਣਾ ਜਦੋਂ ਬਣ ਕੇ ਬੁਝਾਰਤਾਂ
ਫੇਰ ਨਹੀਂ ਕਿਸੇ ਤੋਂ ਹਿਸਾਬ ਕੋਈ ਲੱਗਣਾ,
ਕਾਹਤੋਂ ਦਿਲ ਇੰਨਾ ਖੁਸ਼ਹਾਲ ਉਦੋਂ ਹੁੰਦਾ ਸੀ,
ਪਿਆਰ ਜਦੋਂ ਗੂੜ੍ਹਾ ਭੈਣਾਂ ਤੇ ਭਰਾਵਾਂ ਵਿੱਚ ਹੁੰਦਾ ਸੀ..!!
ਜਗਰੂਪ ਕੌਰ ਗਰੇਵਾਲ
ਨੋਟ : ਇਹ ਪੋਸਟ ਹੁਣ ਤੱਕ 136 ਵਾਰ ਪੜ੍ਹੀ ਗਈ ਹੈ।
ਜਗਰੂਪ ਕੌਰ ਗਰੇਵਾਲ
ਨੋਟ : ਇਹ ਪੋਸਟ ਹੁਣ ਤੱਕ 136 ਵਾਰ ਪੜ੍ਹੀ ਗਈ ਹੈ।
ਬਹੁਤ ਬਹੁਤ ਸਤਿਕਾਰ ਭੈਣ ਜੀ , ਆਪਣੇ ਸਫਰ ਦੇ ਹਮਸਫਰ ਬਣਨ ਦਾ ਮੌਕਾ ਬਖਸ਼ਿਸ਼ ਕਰਨ ਦੇ ਲਈ ।
ReplyDeleteਸੱਚਮੁਚ ਹੀ ਉਹ ਵਕਤ ਭਾਗਾਂ ਵਾਲਾ ਸੀ ਤੇ ਅੱਜ ਅਸੀਂ ਵਕਤ ਨੂੰ ਭਾਗਾਂ ਵਾਲਾ ਆਪ ਬਨਾਉਣਾ।
ReplyDeleteਸੋਹਣੀ ਲਿਖਤ ਸਾਂਝੀ ਕਰਨ ਲਈ ਸ਼ੁਕਰੀਆ ਭੈਣ ਜੀ।
ਸੁੰਦਰ ਸ਼ਬਦ ਸਬਾਸ਼ ਰੂਪ ਭੈਣ
ReplyDeleteਸੰਦਰ
ReplyDelete