ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Jul 2012

ਘੜੀ ਦੀ ਟਿੱਕ


1.
ਕੁੱਤੇ ਝਾਕਣ
ਓ ਲੰਗਰ ਸੁੱਟਦਾ
ਖੁਸ਼ੀ 'ਚ ਖੀਵੇ

2.
ਅਮਲੀ ਰੋਵੇ
ਡੱਬੀ ਖੜਕੇ ਖਾਲੀ
ਜਾਗੂ ਤੜਕੇ

3.
ਘੜੀ ਦੀ ਟਿੱਕ
ਨੀਂਦਰ ਕਿੰਝ ਆਵੇ
ਕੰਮ 'ਤੇ ਜਾਣਾ

4.
ਕੰਮਪੂਟਰ
ਨਾ ਹੱਸੇ ਨਾ ਰੋਆਵੇ
ਚੱਲਦਾ ਜਾਵੇ

5.
ਵਿਦੇਸ਼ੀਂ ਬੈਠਾ
ਰੂੜੀਆਂ ਨੂੰ ਤਰਸੇ
ਪੋਂਡ ਕਮਾਵੇ

6.
ਪੱਗ ਬੰਨਣੀ
ਸਿੱਖਣ ਦੀ ਕੀ ਲੋੜ
ਆਪੇ ਲੁਹਾਈ 

ਜਨਮੇਜਾ ਸਿੰਘ ਜੌਹਲ
(ਲੁਧਿਆਣਾ)

4 comments:

  1. OK, it happens in life

    ReplyDelete
  2. बहुत खूब कह है आदरणीय जनमेजा सिंघ जोहल जी ने कि कम्प्यूटर न हँसता है और न रोता है बस,चलता जाता है । इस तरह के बन्दे आम ज़िन्दगी में नज़र आ जाएँगे जो अपनी अनूभूति खो चुके हैं । बहुत डुंघी बाते हैं जोहल जी की । बधाई!!

    ReplyDelete
  3. ਮਾਣਯੋਗ ਜਨਮੇਜਾ ਜੀ ਦੇ ਹਾਇਕੁ ਪੜ੍ਹ ਕੇ ਬਹੁਤ ਚੰਗਾ ਲੱਗਾ। ਸਾਰੇ ਹਾਇਕੁ ਇੱਕ ਤੋਂ ਇੱਕ ਵੱਧ ਕੇ ਹਨ।
    ਘੜੀ ਦੀ ਟਿੱਕ
    ਨੀਂਦਰ ਕਿੰਝ ਆਵੇ
    ਕੰਮ 'ਤੇ ਜਾਣਾ
    ਸੱਚ ਕਿਹਾ ਹੈ ਕਈ ਵਾਰ ਘੜੀ ਦੀ ਟਿੱਕ-ਟਿੱਕ ਹੀ ਬਹੁਤ ਭਾਰੀ ਸ਼ੋਰ ਲੱਗਦੀ ਹੈ। ਏਸ ਨਾਲ਼ ਹੀ ਨੀਂਦ ਭੱਜ ਜਾਂਦੀ ਹੈ।
    ਵਧੀਆ ਹਾੲਕੁ ਸਾਂਝੇ ਕਰਨ ਲਈ ਬਹੁਤ ਵਧਾਈ !
    ਵਰਿੰਦਰਜੀਤ

    ReplyDelete
  4. kamal16.8.12

    Bhut vadiya likhiya hai ji

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ