ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Sept 2017

ਮਿੱਟੀ ਨਾ ਫਰੋਲ਼ ਜੋਗੀਆ (ਮਿੰਨੀ ਕਹਾਣੀ )

Related image
'ਓਏ ਦਿਲਬਾਗ਼ ਐਥੇ ਸਿਰ ਫੜੀ ਕਿਉਂ ਬੈਠਾ ਹੈਂ। ਲੋਹੜੀ ਦੀ ਬੁਝੀ ਹੋਈ ਸਵਾਹ ਦੇ ਕੋਲ ਕੀ ਕਰਦਾ ੲੇਂ ।"
"ਕੁਝ ਨਹੀਂ ।"
"ਕੁਝ ਕਿਵੇਂ ਨਹੀਂ , ਤੇਰੀਅਾਂ ਲਾਲ ਅੱਖਾਂ ਚੁਗਲੀ ਕਰ ਰਹੀਆਂ ਹਨ ਕਿ ਤੂੰ ਹੁਣੇ -ਹੁਣੇ ਰੋਇਆ ਹੈਂ । ਹਾਲੀ ਰਾਤ ਹੀ ਤਾਂ ਕਾਕੇ ਦੀ ਲੋਹੜੀ ਪਾੲੀ ਹੈ।ਹੁਣ ਕੀ ਹੋਇਆ ?"

"ਜਾ,ਜਾ ਦੀਪੇ ਤੂੰ ਆਪਣਾ ਕੰਮ ਕਰ। ਕੁਝ ਨਹੀਂ ਹੋਇਆ ।"

"ਦੇਖ ਤੂੰ ਮੇਰਾ ਯਾਰ ਹੈ ਤੇ ਕੀ ਆਪਣੀ ਪ੍ਰੇਸ਼ਾਨੀ ਮੇਰੇ ਨਾਲ ਸਾਂਝੀ ਨਹੀਂ ਕਰੇਂਗਾ ?"

"ਦੇਖ ਦੀਪੇ, ਤੂੰ ਤਾਂ ਮੇਰੀ ਮਾਲੀ ਹਾਲਤ ਤੋਂ ਜਾਣੂੰ ਹੈ। ਫੇਰ ਵੀ ਮੈਂ ਸ਼ਾਹੂਕਾਰ ਕੋਲੋਂ ਕਰਜਾ ਚੁੱਕਿਆ ਤੇ ਖ਼ੁਸ਼ੀ ਮਨਾੲੀ । ਜਿਸ ਨੂੰ ਓਤਾਰਦੇ -ਓਤਾਰਦੇ ਮੇਰੀ ਕਮਰ .........।

ਓਸ ਵੇਲ਼ੇ ਲਾਗੇ ਹੀ ਇੱਕ ਫਕੀਰ ਆਪਣੀ ਰਮਜ਼ 'ਚ ਗਾਉਂਦਿਆਂ ਹੋਇਆ ਜਾ ਰਿਹਾ ਸੀ, "ਮਿੱਟੀ ਨਾ ਫਰੋਲ਼ ਜੋਗੀਆ, ਨਹੀਓਂ ਲੱਭਣੇ ਲਾਲ ਗੁਆਚੇ। "



ਭੁਪਿੰਦਰ ਕੌਰ 

ਗੋਵਿੰਦਪੁਰਾ 

ਭੋਪਾਲ (ਮ.ਪ੍ਰਦੇਸ਼)

ਨੋਟ : ਇਹ ਪੋਸਟ ਹੁਣ ਤੱਕ 205 ਵਾਰ ਪੜ੍ਹੀ ਗਈ ਹੈ।

 ਲਿੰਕ 1           ਲਿੰਕ 2         ਲਿੰਕ 3       ਲਿੰਕ 4


6 comments:

  1. ਭੁਪਿੰਦਰ ਕੌਰ ਭੈਣ ਜੀ ਤਹਿ ਦਿਲੋਂ ਸੁਆਗਤ ਕਰਦੀ ਹਾਂ ਸਫ਼ਰ ਸਾਂਝ ਨਾਲ ਕਹਾਣੀ ਨਾਲ ਸਾਂਝ ਪਾਉਣ ਲਈ। ਦਰਦ ਨਾਲ ਪਰੁੰਨੀ ਕਹਾਣੀ ਜੋ ਸਿੱਧੀ ਦਿਲ 'ਚ ਉਤਰ ਗਈ। ਅਜੋਕੇ ਹਾਲਤ ਨੂੰ ਬਿਆਨ ਕਰਦੀ ਮਿੱਟੀ ਨਾ ਫਰੋਲ਼ ਜੋਗੀਆ , ਇੱਕ ਬਹੁਤ ਡੂੰਘਾ ਸੁਨੇਹਾ ਦੇ ਗਈ।
    ਭੁਪਿੰਦਰ ਭੈਣ ਜੀ ਵਧਾਈ ਦੇ ਪਾਤਰ ਨੇ। ਆਸ ਹੈ ਇਸੇ ਤਰਾਂ ਸਾਂਝ ਬਣੀ ਰਹੇਗੀ।

    ReplyDelete
  2. ਕਹਾਣੀ ਉਦਾਸ ਕਰ ਗਈ . ਇਹ ਜੋ ਝੂਠੀ ਸ਼ਾਨ ਦੀ ਖਾਤਰ ਸਾਨੂੰ ਆਦਤ ਬਣੀ ਹੋਈ ਹੈ, ਇਹ ਸਾਨੂੰ ਜੀਣ ਨਹੀਂ ਦਿੰਦੀ . ਵਿਆਹਾਂ ਤੇ ਅੱਡੀ ਤੋਂ ਚੋਟੀ ਤੱਕ ਜੋਰ ਲਾ ਦੇਣਾ ਅਤੇ ਫਿਰ ਕਮੀਜ਼ ਭੀ ਕਹਣਾ ਅਗਲੇ ਸਾਲ ਲੈ ਲਵਾਂਗੇ . ਅਗਰ ਲੋਕ ਝੂਠੇ ਦਿਖਾਵਿਆਂ ਚੋਂ ਬਾਹਰ ਆ ਜਾਣ ਤਾਂ ਖੁਦਕਸ਼ੀਆਂ ਖਤਮ ਹੋ ਜਾਣਗੀਆਂ .

    ReplyDelete
  3. Indeed.. such realities are bitter. Many people view loan as a means to attain affluence. Few laments.

    ReplyDelete
  4. Bahut vadia kahani . Ajj de time da bakhoobi byan kardi kahani . Kai lok apne kamm kaar lai te din tyohaar manaan lai loan le lende han . Shahookar viaj hi ena lagande han k rakm ta othe hi rehandi hai , viaj utardean umran langh jandian han . Ajj de samaj di sachai darsai gai hai .

    ReplyDelete
  5. ਅੱਜ ਦੇ ਹਾਲਾਤ ਅਰਥਿਕ ਪਖੋਂ ਏਨੇ ਬਦਤਰ ਹੋ ਗਏ ਹਨ ਕੇ ਛੋਟੀ ਜੇਹੀ ਖੁਸ਼ੀ ਮਨਾਣ ਨੂੰ ਵੀ ਇਸ ਸਾਨੂੰ ਉਧਾਰ ਚੁਕਨਾ ਪੈਂਦਾ । ਚੁਕਦੇ ਚੁਕਦੇ ਉਸ ਦਾ ਵਜਨ ੲੈਨ੍ਹਾ ਵੜ ਜਾਂਦਾ ਹੈ ਇਨਸਾਨ ਸੋਚਾਂ 'ਚ ਡੁਬ ਜਾਂਦਾ ਹੈ ।ਇਸ ਕਹਾਣੀ 'ਚ ਏਹ ਹੀ ਵਿਖਾਆ ਗਆ ਲਗਤਾ ਹੈ।ਬਹੁਤ ਦੁਖ ਭਰੀ ਕਹਾਨੀ ਹੈ । ਇਸ ਦੁਖ ਨੂੰ ਹਮ ਦੂਸਰੇ ਕੇ ਸਾਥ ਸ਼ੇਅਰ ਵੀ ਨਹੀ ਕਰ ਸਕਤੇ । ਸੁਨਨੇ ਵਾਲਾ ਮੁਂਹ ਪਰ ਚਾਹੇ ਕੁਝ ਨਾ ਕਹੇ ਲੇਕਿਨ ਪੀਠ ਪੀਛੇ ਜਰੂਰ ਕਹੇਗਾ , ਕੀ ਜਰੁਰਤ ਸੀ ਕਰਜ ਚਕ ਕੇ ਦਿਖਾਵਾ ਕਰਨ ਦੀ ।ਇਸ ਵਿਚਾਰ ਦੇ ਨਾਲ ਦੇਖਿਏ ਤਾਂ ਕਹਾਨੀ ਦਾ ਨਾਮ ਹੀ ਪੂਰੀ ਕਹਾਨੀ ਕਹ ਦੇਤਾ ਹੈ ।ਜੋ ਬਹੁਤ ਸਟੀਕ ਹੈ ।
    ਭੂਪਿਂਦਰ ਕੌਰ ਜੀ ਆਪ ਕਾ ਸਵਾਗਤ ਹੈ ।

    ReplyDelete
  6. ਜਗਰੂਪ ਕੌਰ ਗਰੇਵਾਲ3.10.17

    ਅਜੋਕੇ ਸਮਾਜ ਦੀ ਕਹਾਣੀ ..ਕਰਜਾ ਚੁੱਕ ਕੇ ਖੁਸ਼ੀ ਮਨਾਉਣ ਲਈ ਜ਼ਿੰਦਗੀ ਦਾ ਰੋਗ ਸਹੇੜਨਾ ਕਿੱਧਰ ਦੀ ਸਿਆਣਪ ਹੈ।
    ਸਾਰਥਕ ਸੁਨੇਹਾ..।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ