Click the arrow to listen.....Bulle de deshon

" ਸੁਮੈਰਾ...ਬੜਾ ਸੋਹਣਾ ਨਾਂ ਹੈ ਤੇ ਤੂੰ ਤਾਂ ਪੰਜਾਬੀ ਵੀ ਬੜੀ ਸੋਹਣੀ ਬੋਲਦੀ ਏਂ " ਮੈਂ ਧੰਨਵਾਦੀ ਸ਼ਬਦਾਂ ਵਜੋਂ ਕਿਹਾ। ਸੁਮੈਰਾ ਮੁਸਕਰਾ ਕੇ ਕਹਿਣ ਲੱਗੀ , " ਮੈਂ ਐਮ. ਏ. ਪੰਜਾਬੀ ਤੇ ਐਲ.ਐਲ. ਬੀ. ਕੀਤੀ ਹੋਈ ਹੈ ਤੇ ਸ਼ਾਇਰਾ ਵੀ ਹਾਂ। " ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ......ਪੀਰਾਂ ਫਕੀਰਾਂ ਤੇ ਸੂਫ਼ੀਆਂ ਦੇ ਮੰਥਨ ਦਾ। ਉਹ ਕੁੜੀ ਗਹਿਰ -ਗੰਭੀਰ ਬਣੀ ਹੋਈ ਸੋਹਣੀ ਸੂਰਤ ਤਾਂ ਸੀ ਹੀ ਤੇ ਹੁਣ ਸੀਰਤ ਉਸ ਦੇ ਵਿਚਾਰਾਂ ਵਿੱਚੋਂ ਝਲਕ ਰਹੀ ਸੀ। ਸ਼ਹਿਦ ਵਰਗੀ ਮਿੱਠੀ ਬੋਲੀ ਤੇ ਅਰਬੀ -ਫ਼ਾਰਸੀ ਦੇ ਅਲਫ਼ਾਜ਼ਾਂ ਨਾਲ ਭਰਪੂਰ ਪੰਜਾਬੀ ਉਹ ਬੋਲ ਰਹੀ ਸੀ। ਅਸਾਂ ਸ਼ਾਇਰੀ ਵੀ ਕੀਤੀ।
ਵਿਦਾ ਲੈਣ ਲੱਗਿਆਂ ਜਦ ਉਹ ਮੇਰੇ ਗੱਲ ਲੱਗੀ ਤਾਂ ਮੇਰਾ ਆਪਾ ਬੋਲ ਪਿਆ, " ਦੇਖ ਸੁਮੈਰਾ ....ਤੇਰੀ ਮੇਰੀ ਇੱਕ ਸਾਂਝ ਹੈ ਪੰਜਾਬੀ ਹੋਣ ਦੀ .....ਦੂਜੀ ਪੰਜਾਬੀ ਐਮ. ਏ. ਹੋਣ ਦੀ ......ਤੀਜੀ ਫ਼ੈਸਲਾਬਾਦ ਦੀ ਤੇ ਚੌਥੀ ਹੈ ਸ਼ਾਇਰੀ ਦੀ ਸਾਂਝ। ਤੂੰ ਬਾਬਾ ਫ਼ਰੀਦ, ਵਾਰਿਸ ਤੇ ਬੁੱਲੇ ਦੇ ਦੇਸ਼ੋਂ ਠੰਡੀ ਹਵਾ ਦਾ ਬੁੱਲਾ ਬਣ ਕੇ ਆਈਂ ਹੈਂ......ਤੇ ਮੈਨੂੰ ਮੋਹ ਗਈ ਏਂ। ਰੱਬ ਕੋਲ ਦੁਆ ਕਰਾਂਗੀ ਕਿ ਇਹ ਸਾਂਝ ਬਣੀ ਰਹੇ। "
ਕੁਝ ਦਿਨਾਂ ਬਾਅਦ ਮੇਰਾ ਟੀ. ਡੀ. ਮਾਲ ਜਾਣ ਦਾ ਫਿਰ ਸਬੱਬ ਬਣਿਆ। ਉਹੀਓ ਬਾਗ ਘੁੰਮਿਆ .....ਕੌਫ਼ੀ ਵੀ ਪੀਤੀ ਪਰ ਮਨ ਨਾ ਜਾਣੇ ਕਿਓਂ ਉਦਾਸ ਸੀ।ਸਮਝ ਨਹੀਂ ਆ ਰਹੀ ਸੀ ਕਿ ਅੱਜ ਫੇਰ ਮੈਂ ਇੱਥੇ ਕੀ ਲੈਣ ਆ ਗਈ ਸੀ ? ਮੇਰੀਆਂ ਅੱਖਾਂ ਸ਼ਾਇਦ ਸੁਮੈਰਾ ਨੂੰ ਹੀ ਲੱਭ ਰਹੀਆਂ ਸਨ ਤੇ ਇਹ ਉਸ ਦੀ ਖਿੱਚ ਹੀ ਸੀ ਜੋ ਮੈਨੂੰ ਇੱਥੇ ਲੈ ਆਈ ਸੀ।
ਬੁੱਲੇ ਦੇ ਦੇਸ਼ੋਂ -
ਠੰਡੀ ਹਵਾ ਦਾ ਬੁੱਲਾ
ਟੱਪਿਆ ਹੱਦਾਂ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ -ਕਨੇਡਾ )
ਨੋਟ: ਇਹ ਪੋਸਟ ਹੁਣ ਤੱਕ 77 ਵਾਰ ਵੇਖੀ ਗਈ।
ਵਧੀਆ ਸ਼ਬਦਾਵਲੀ ਤੇ ਖੂਬਸੂਰਤ ਅੰਦਾਜ਼ 'ਚ ਗੱਲ ਕਹਿਣਾ ਭੈਣ ਦਵਿੰਦਰ ਦੀ ਕਲਾ ਹੈ।ਇਸ ਹਾਇਬਨ ਦੁਆਰਾ ਓਸ ਕੁੜੀ ਨਾਲ ਮੇਰੀ ਵੀ ਮੁਲਾਕਾਤ ਕਰਵਾ ਦਿੱਤੀ। ਵਾਰਿਸ ਬੁੱਲੇ ਦੇ ਦੇਸ਼ੋਂ ਆਈ ਸਾਨੂੰ ਬੜਾ ਪਿਆਰ ਦੇ ਗਈ ਤੇ ਸੱਚ ਜਾਣਿਓ ਮੇਰਾ ਵੀ ਦਿਲ ਕਰ ਆਇਆ ਓਸ ਨਾਲ ਗੱਲਬਾਤ ਕਰਨ ਲਈ। ਅੰਤ 'ਚ ਲਿਖਿਆ ਹਾਇਕੁ ਓਸ ਦੀ ਮੁਲਾਕਾਤ ਨੂੰ ਹੋਰ ਨਿੱਘੀ ਬਣਾ ਗਿਆ......ਸੱਚੀ ਓਹ ਠੰਡੀ ਹਵਾ ਦਾ ਬੁੱਲਾ ਬਣ ਕੇ ਹੀ ਤਾਂ ਆਈ ਸੀ।
ReplyDeleteਭੈਣ ਜੀ ਆਪ ਦੀਆਂ ਹੋਰ ਲਿਖਤਾਂ ਦੀ ਉਡੀਕ ਰਹੇਗੀ।
ਹਰਦੀਪ
ਕਿਸੇ ਵੀ ਰੁੱਖ ਦੀ ਹੋਂਦ ਤਾਂ ਹੀ ਹੈ ਜੇ ਉਸ ਦੀਆਂ ਜੜ੍ਹਾਂ ਮਿੱਟੀ ਸੰਗ ਜੁੜੀਆਂ ਹੋਣ । ਪੰਜਾਬ ਪੰਜ ਦਰਿਆਵਾਂ ਤੋਂ ਬਿਨਾਂ ਅਧੂਰਾ ਹੈ । ਮੈਂ ਭਾਵੇਂ ਪਿੰਡ ਚੱਕ ਪੰਜਾਸੀ ( ਸਰਗੋਧਾ ) ਦਾ ਜੰਮ-ਪਲ ਨਹੀਂ ,ਪਰ ਮੈਨੂੰ ਉਹ ਪਿੰਡ ਆਪਣਾ ਹੀ ਲੱਗਦਾ ।ਦਿਲ ਵਿੱਚ ਤਾਂਘ ਜਿਹੀ ਏ ਪਿੰਡ ਵੇਖਣ ਦੀ ।
ReplyDeleteਆਪ ਜੀ ਦਾ ਹਾਇਬਨ ਬਹੁਤ ਹੀ ਪਸੰਦ ਆਇਆ ।
ਕਵਿਤਾ ਵਰਗੀ ਹਾਇਬਨ ਅਤੇ ਕਵਿਤਾ ਵਰਗੀ ਕੁੜੀ ਨਾਲ ਮੇਲ ,ਪੜ ਕੇ ਸੁਣ ਕੇ ਮੰਨ ਭਾਵਿਕ ਹੋ ਜਾਣਾ ਲਾਜ਼ਮੀ ਹੈ । ਮੇਰਾ ਜਨੰਮ ਵੀ ਅਜ ਦੇ ਪਾਕ ਦਾ ਹੀ ਹੈ ਸੋ ਮੰਨ ਪੜ ਕੇ ਉਦਾਸ ਹੋਇਆ ਪਰ ਰਾਜਨੀਤੀ ਆਮ ਇਨਸਾਨ ਦੀਆਂ ਨੀਤੀਆਂ ਤੇ ਹਮੇਸ਼ਾ ਭਾਰੂ ਹੀ ਹੁੰਦੀ ਹੈ । ਸਰਹੱਦਾਂ ਦੀਆਂ ਲੀਕਾਂ ਹਮੇਸ਼ਾ ਰਾਜਨੀਤੀ ਖਿਚਦੀ ਹੈ ਲੋੱਕਾਂ ਦੇ ਦਿਲ ਨਹੀਂ ।
ReplyDeleteGreat
ReplyDelete