ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
22 Mar 2016
20 Mar 2016
17 Mar 2016
ਅਣਪੁੱਗੀ ਰੀਝ
ਉਸ ਦੇ ਕਾਲਜ 'ਚ ਅੱਜ ਬਹੁ ਸੱਭਿਆਚਾਰਕ ਦਿਵਸ ਮਨਾਇਆ ਜਾਣਾ ਸੀ। ਵਿਦਿਆਰਥੀਆਂ ਨੇ ਆਪਣੇ -ਆਪਣੇ ਸੱਭਿਆਚਾਰ ਨੂੰ ਪ੍ਰਗਟਾਉਂਦਾ ਲਿਬਾਸ ਪਹਿਨਣਾ ਸੀ। ਉਸ ਨੇ ਸਾੜੀ ਚੁਣੀ ਸੀ ਜਿਸ ਨੂੰ ਪਹਿਨਣਾ ਇੱਕ ਖਾਸ ਹੁਨਰ ਨਿਪੁੰਨਤਾ ਦੀ ਮੰਗ ਕਰਦਾ ਹੈ। ਪਰ ਅਜੇ ਉਹ ਏਸ ਹੁਨਰ ਤੋਂ ਵਿਹੂਣੀ ਸੀ ਤੇ ਮੈਥੋਂ ਸਹਿਯੋਗ ਦੀ ਮੰਗ ਕੀਤੀ ਸੀ। ਮੈਂ ਵੀ ਹੁਣ ਤੱਕ ਏਸ ਹੁਨਰ ਤੋਂ ਅਣਜਾਣ ਹੀ ਸਾਂ। ਮੈਂ ਨਾ ਕਦੇ ਖੁਦ ਸਾੜੀ ਬੰਨੀ, ਨਾ ਹੀ ਕਦੇ ਕਿਸੇ ਨੂੰ ਬੰਨਦੇ ਤੱਕਿਆ ਸੀ ਤੇ ਨਾ ਹੀ ਕਦੇ ਮੈਨੂੰ ਸਿੱਖਣ ਦੀ ਲੋੜ ਹੀ ਭਾਸੀ ਸੀ। ਪਰ ਆਪਣੇ ਸਵੈ -ਭਰੋਸੇ ਦੇ ਜਗਦੇ ਦੀਵਿਆਂ ਦੀ ਲੌਅ 'ਚ ਮੈਂ ਉਸ ਦੇ ਸਾੜੀ ਬੰਨਣ ਦੀ ਹਾਮੀ ਭਰ ਦਿੱਤੀ ਸੀ। ਮੇਰੀ ਅਣਭਿੱਜਤਾ ਦੇ ਬਾਵਜੂਦ ਵੀ ਉਸ ਨੇ ਖੁਸ਼ੀ -ਖੁਸ਼ੀ ਮੇਰੇ ਕੋਲ ਆਉਣਾ ਮੰਨ ਲਿਆ ਸੀ।
" ਅੱਜ ਉਸ ਨੂੰ ਮਾਂ ਬੜੀ ਚੇਤੇ ਆਈ ਹੋਵੇਗੀ" ਉਸ ਦੀ ਮਾਂ ਦੀ ਅਣਹੋਂਦ ਦਾ ਇਹ ਦਰਦੀਲਾ ਅਹਿਸਾਸ ਮੈਨੂੰ ਅੰਦਰ ਤੱਕ ਝੰਜੋੜ ਗਿਆ। ਉਸ ਦੀ ਮਾਂ ਨੂੰ ਵਿਛੜਿਆਂ ਪੂਰੇ ਦੋ ਵਰ੍ਹੇ ਹੋ ਗਏ ਨੇ। ਮਾਂਵਾਂ ਠੰਡੀਆਂ ਛਾਵਾਂ - ਬਿਨਾਂ ਮਾਂ ਮੁਥਾਜ ਬਣੀ ਅੱਜ ਉਹ ਜ਼ਿੰਦਗੀ ਨੂੰ ਕਿਸੇ ਡੂੰਘੀ ਪੀੜਾ ਦੇ ਰੂਪ 'ਚ ਹੰਢਾ ਰਹੀ ਹੈ। ਪਰ ਏਸ ਪੀੜਾ ਨੂੰ ਆਪਣੀ ਦੁੱਧ ਰੰਗੀ ਹਾਸੀ 'ਚ ਘੋਲ ਕੇ ਉਹ ਸਹਿਜੇ ਹੀ ਪੀ ਜਾਂਦੀ ਹੈ।
ਇੱਕ ਖਾਸ ਜਿਹੀ ਉਤੇਜਨਾ ਅੱਜ ਉਸ 'ਤੇ ਹਾਵੀ ਸੀ। ਪਰ ਮੈਂ ਇੱਕ ਅਜੀਬ ਜਿਹੇ ਭੈਅ ਦੀ ਹੁੰਮਸ 'ਚ ਅਣਸੁਖਾਵਾਂ ਜਿਹਾ ਮਹਿਸੂਸ ਕਰ ਰਹੀ ਸਾਂ। ਸੋਚ ਰਹੀ ਸਾਂ ਕਿ ਸੀਮਿਤ ਜਿਹੇ ਸਮੇਂ 'ਚ ਕੀਤੀ ਮੇਰੀ ਪਲੇਠੀ ਕੋਸ਼ਿਸ਼ ਦੇ ਅਸਫਲ ਹੋਣ ਕਰਕੇ ਕਿਤੇ ਉਸ ਦੇ ਚਾਅ ਮਾਂਦੇ ਹੀ ਨਾ ਪੈ ਜਾਣ। ਉਹ ਕਿਸੇ ਅਣਦੱਸੇ ਸਿਰਨਾਵੇਂ ਵੱਲ ਬਿਨ ਖੰਭਾਂ ਦੇ ਉਡਾਰੀ ਭਰਨਾ ਲੋਚਦੀ ਸੀ। ਮਾਂ ਦੀ ਖਰੀਦੀ ਮੋਰ ਖੰਭੀ ਰੰਗ ਵਾਲੀ ਚਮਕੀਲੀ ਸਾੜੀ ਉਸ ਮੇਰੇ ਮੂਹਰੇ ਲਿਆ ਧਰੀ। ਮੈਂ ਆਪਣੀ ਅੰਦਰੂਨੀ ਹੁੰਮਸ ਦੇ ਘੇਰੇ ਨੂੰ ਤੋੜਦੀ ਉਸ ਦੇ ਸਾੜੀ ਬੰਨਣ ਲੱਗੀ। ਉਹ ਆਪਣੇ ਖੁਸ਼ਬੂ ਭਰੇ ਬੋਲਾਂ ਨਾਲ ਸਾੜੀ ਦੇ ਪੱਲੇ ਦੇ ਹਰ ਵਲੇਟੇ ਨਾਲ ਆਪਣੀ ਮਾਂ ਦੀਆਂ ਮਿੱਠੀਆਂ ਮੋਹ ਭਰੀਆਂ ਯਾਦਾਂ ਦੇ ਤੰਦ ਪਾਉਂਦੀ ਮੈਨੂੰ ਭਾਵਕ ਕਰਦੀ ਗਈ।
ਉਸ ਦੇ ਮੁੱਖੜੇ 'ਤੇ ਹੁਣ ਸੰਧੂਰੀ ਖੇੜਾ ਸੀ। ਉਸ ਦੇ ਚਾਅ ਚੰਨ ਦੇ ਪਰਛਾਵਿਆਂ ਵਾਂਗ ਮਨ ਦੀਆਂ ਕੰਨੀਆਂ 'ਤੇ ਵਿਛੇ ਪਏ ਸਨ। ਖੂਬਸੂਰਤ ਰੰਗੀਨ ਸਾੜੀ ਪਾਈ ਬੈਠੀ ਮੈਨੂੰ ਉਹ ਆਪਣੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣਦੀ ਜਾਪ ਰਹੀ ਸੀ । ਸਾੜੀ ਦੇ ਰੇਸ਼ੇ -ਰੇਸ਼ੇ 'ਚੋਂ ਸ਼ਾਇਦ ਉਹ ਆਪਣੀ ਮਾਂ ਦੇ ਹੱਥਾਂ ਦੀ ਛੋਹ ਨੂੰ ਮਹਿਸੂਸ ਕਰਦੀ ਹੋਵੇਗੀ । ਦੁਨੀਆਂ ਦੀ ਕੋਈ ਵੀ ਸ਼ੈਅ ਉਸ ਦੀ ਮਾਂ ਦੀ ਕਮੀ ਤਾਂ ਪੂਰੀ ਨਹੀਂ ਕਰ ਸਕਦੀ। ਪਰ ਨਿੱਕੀ ਜਿਹੀ ਇੱਕ ਅਣਪੁੱਗੀ ਰੀਝ ਨੂੰ ਉਸ ਦੀ ਝੋਲੀ ਪਾਉਣਾ ਮੈਨੂੰ ਡਾਢਾ ਸਕੂਨ ਦੇ ਗਿਆ।

ਹਵਾ ਦਾ ਬੁੱਲਾ
ਪੱਤਿਆਂ ਨੇ ਛੇੜਿਆ ਰਾਗ ਸੁਰੀਲਾ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 103 ਵਾਰ ਪੜ੍ਹੀ ਗਈ
15 Mar 2016
12 Mar 2016
10 Mar 2016
ਧਰਤ
ਖੇਤ ਪਹੁੰਚ ਕੇ ਮੈਂ ਦੂਰ ਤੱਕ ਨਿਗ੍ਹਾ ਘੁਮਾਈ। ਹੁਣ ਕਣਕ ਨਿੱਸਰ ਚੁੱਕੀ ਸੀ,ਭਰ ਜੋਬਨ 'ਤੇ ਸੀ। ਨਿੱਕਾ ਜਿਹਾ ਬੀਜ ਧਰਤੀ ਦੀ ਕੁੱਖ 'ਚੋਂ ਸਿੱਲ੍ਹ ਲੈ ਅੰਗੂਰਦਾ ਹੈ, ਵਧਦਾ ਫੁੱਲਦਾ ਹੈ । ਨਿੱਕਾ ਜਿਹਾ ਬੀਜ ਆਪਣਾ ਜੀਵਨ ਜਿਉਂਦਾ ਕਿੰਨੇ ਪਲ ਹੰਢਾਉਂਦਾ । ਕਣਕ ਨੇ ਹਰੀ ਤੋਂ ਸੁਨਹਿਰੀ ਹੋਣਾ ਹੈ, ਕਣਕ ਦੇ ਸਿੱਟਿਆਂ 'ਚ ਸੋਨਾ ਭਰਨਾ ਹੈ ਕੁਦਰਤ ਨੇ। ਮੈਂ ਧਰਤੀ ਸ਼ਿੰਗਾਰਦਾ ਹਾਂ, ਫਸਲਾਂ ਨੂੰ ਧੀਆਂ ਪੁੱਤਰਾਂ ਵਾਂਗ ਪਿਆਰਦਾ ਹਾਂ, ਰੁੱਤਾਂ ਮੌਸਮਾਂ ਨੂੰ ਬਜੁਰਗਾਂ ਵਾਂਗ ਸਤਿਕਾਰਦਾ ਹਾਂ, ਮੈਂ ਕਿਰਸਾਣ ਹਾਂ । ਮਨ 'ਚ ਇਹ ਖਿਆਲ ਆਉਂਦਿਆਂ ਹੀ ਹਿਕੜੀ 'ਚ ਦਿਲ ਦੇ ਵਿਹੜੇ ਖੁਸ਼ੀ ਨੱਚ ਉੱਠੀ ਸੀ। ਕਿਸੇ ਨੇ ਠੀਕ ਕਿਹਾ ਹੈ ਕਿ ਘਰ, ਆਲ੍ਹਣੇ, ਰੈਣ ਬਸੇਰੇ ਨੂੰ ਹਰ ਕੋਈ ਲੋਚਦਾ । ਹਰ ਘਰ 'ਚ ਇੱਕ ਲਾਣੇਦਾਰ, ਹਰ ਝੁੰਡ 'ਚ ਇੱਕ ਮੋਹਰੀ ਹੁੰਦਾ । ਮਧੂਮੱਖੀਆ ਦੇ ਝੁੰਡ, ਸ਼ੇਰਾਂ ਦੇ ਝੁੰਡ । ਕਿਸੇ ਵੀ ਤਰਾਂ ਦਾ ਕੰਮ ਹੋਵੇ, ਹਰ ਸ਼ੈਅ ਕਿਸੇ ਨਾ ਕਿਸੇ ਦੇ ਕੰਟਰੋਲ 'ਚ ਹੈ । ਕੀ ਕੁਦਰਤ ਦੀ ਖੂਬਸੂਰਤੀ ਨਾਲ ਸ਼ਿੰਗਾਰਿਆ ਸਾਡਾ ਗ੍ਰਹਿ ਨੀਲਾ ਤਾਰਾ ਵੀ ਕਿਸੇ ਅਸੀਮ ਸ਼ਕਤੀ ਦੇ ਵੱਸ 'ਚ ਹੈ ? ਇਹ ਸੁਆਲ ਮੈਨੂੰ ਸੋਚੀਂ ਪਾ ਗਿਆ।
ਕਿਸ ਨੇ ਸ਼ਿੰਗਾਰਿਆ ਹੋਣਾ ਇਸ ਧਰਤ ਨੂੰ ? ਤੂੰ ਅਸੀਮ ਹੈ, ਦੂਰ ਹੈ ਕਰੀਬ ਹੈ ਭੇਦ ਹੈ ਡੂੰਘਾ।
ਜੋਬਨ ਰੁੱਤ -
ਫੁੱਲਾਂ ਸੰਗ ਭਰਿਆ
ਸਰੋਂ ਦਾ ਖੇਤ।
ਬਾਜਵਾ ਸੁਖਵਿੰਦਰ
ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ
ਜੋਬਨ ਰੁੱਤ -
ਫੁੱਲਾਂ ਸੰਗ ਭਰਿਆ
ਸਰੋਂ ਦਾ ਖੇਤ।
ਬਾਜਵਾ ਸੁਖਵਿੰਦਰ
ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ
8 Mar 2016
Subscribe to:
Posts (Atom)