ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
30 Jul 2013
28 Jul 2013
26 Jul 2013
22 Jul 2013
ਮੁਥਾਜ ਹਾਂ ਮੈਂ
ਤੂੰ ਚੁੱਪ-ਚੁਪੀਤੇ ਹੀ
ਜੇ ਜਾਣਾ ਹੀ ਸੀ
ਠਿਕਾਣਾ ਦੱਸ ਜਾਂਦੀ
ਮੁਥਾਜ ਹਾਂ ਮੈਂ
ਮੈਂ ਤੇਰੇ ਸਾਥ ਬਿਨਾਂ।
ਤੇਰਾ ਆਲ੍ਹਣਾ
ਹੁਣ ਆਪਣਾ ਨਹੀਂ
ਬੁੱਢਾ ਬਾਪ ਵੀ
ਪ੍ਰਾਹੁਣਾ ਲੱਗਦਾ ਹੈ
ਹਰ ਥਾਂ ਅੱਖਾਂ
ਤੈਨੂੰ ਭਾਲ਼ਦੀਆਂ ਨੇ।
ਤੇਰਾ ਚਿਹਰਾ
ਨਜ਼ਰੀਂ ਨਹੀਂ ਪੈਂਦਾ
ਹਾਏ ਓ ਰੱਬਾ
ਕਿਉਂ ਖੋਹੰਦਾ ਏਂ ਮਾਂ
ਹੁਣ ਦੁਨੀਆਂ
ਚੱਗੀ ਨਹੀਂ ਲੱਗਦੀ।
ਮੇਰੇ ਲਈ ਤਾਂ
ਰੱਬ ਤੇ ਮਾਂ ਇੱਕ ਸੀ
ਲੱਭਦੀ ਫਿਰਾਂ
ਅੱਜ ਰੱਬ ਤੇ ਤੈਨੂੰ
ਗੁਆਚ ਗਏ
ਗੁਆਚ ਗਏ
ਇੱਕਲਿਆਂ ਛੱਡ ਕੇ
ਜਿਗਰ ਦੇ ਟੋਟੇ ਨੂੰ ।
ਨਿਰਮਲ 'ਸਤਪਾਲ'
(ਲੁਧਿਆਣਾ)
ਨੋਟ: ਇਹ ਪੋਸਟ ਹੁਣ ਤੱਕ 311 ਵਾਰ ਖੋਲ੍ਹ ਕੇ ਪੜ੍ਹੀ ਗਈ।
ਨੋਟ: ਇਹ ਪੋਸਟ ਹੁਣ ਤੱਕ 311 ਵਾਰ ਖੋਲ੍ਹ ਕੇ ਪੜ੍ਹੀ ਗਈ।
20 Jul 2013
ਤ੍ਰਿੰਝਣ - 1
ਅੱਜ ਤੋਂ ਕਈ ਦਹਾਕੇ ਪਹਿਲਾਂ ਚਰਖਾ ਵਸਦੇ ਪੰਜਾਬ ਦੇ ਸੱਭਿਆਚਾਰ ਦੀ ਧੜਕਣ ਹੁੰਦਾ ਸੀ। ਪੰਜਾਬੀ ਔਰਤਾਂ ਲਈ ਤਾਂ ਇਹ ਰਿਸ਼ਤਾ ਰੂਹ ਤੇ ਕਲਬੂਤ ਵਾਲਾ ਸੀ। ਹੱਥੀਂ ਕੰਮ ਕੀਤੇ ਜਾਂਦੇ। ਕੁੜੀਆਂ- ਬੁੜ੍ਹੀਆਂ ਘਰਾਂ ਵਿਚ ਚਰਖੇ ਕੱਤਦੀਆਂ ਹੁੰਦੀਆਂ ਸਨ।ਪੰਜਾਬੀ ਜਨ -ਜੀਵਨ ਦਾ ਤਾਣਾ-ਬਾਣਾ ਚਰਖੇ ਦੇ ਦੁਆਲ਼ੇ ਹੀ ਘੁੰਮਦਾ ਸੀ।ਚੁੱਲ੍ਹਾ-ਚੌਂਕਾ ਨਿਬੇੜਦਿਆਂ ਹੀ ਉਹ ਚਰਖਾ ਚੁੱਕ ਤ੍ਰਿੰਞਣ ਵੱਲ ਹੋ ਤੁਰਦੀਆਂ । ਆਂਢ-ਗੁਆਂਢ ਦੀਆਂ ਕੁੜੀਆਂ ਦਾ ਇੱਕ ਥਾਂ ‘ਕੱਠੀਆਂ ਹੋ ਕੇ ਛੋਪ ਪਾ ਕੇ ਕੱਤਣ ਨੂੰ ਤ੍ਰਿੰਝਣ ਕਹਿੰਦੇ ਸਨ।
ਅੱਜ ਦੀ ਪੋਸਟ 'ਚ ਓਸੇ ਤ੍ਰਿੰਝਣ ਨੂੰ ਹਾਇਕੁ ਕਾਵਿ 'ਚ ਪਰੋ ਕੇ ਹਾਇਕੁ-ਲੋਕ ਮੰਚ ਦਾ ਸ਼ਿੰਗਾਰ ਬਣਾਇਆ ਗਿਆ ਹੈ। ਸਾਰੇ ਪਾਠਕਾਂ/ਲੇਖਕਾਂ ਨੂੰ 'ਤ੍ਰਿੰਝਣ ਹਾਇਕੁ-ਜੁਗਲਬੰਦੀ' ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
1.
ਨਿੰਮਾਂ ਦੀ ਛਾਵੇਂ
ਤਿੱਖੜ ਦੁਪਹਿਰੇ
ਲੱਗਾ ਤ੍ਰਿੰਝਣ ।
2.
ਹੱਥ ਪੂਣੀਆਂ
ਢਾਕ ਚੱਕ ਚਰਖਾ
ਚੱਲੀ ਕੱਤਣ।
3.
ਤੱਕਲ਼ੇ ਤੰਦ
ਬੋਈਏ 'ਚ ਪੂਣੀਆਂ
ਤ੍ਰਿੰਝਣੀ -ਛੋਪ।
4.
ਬੈਠ ਤ੍ਰਿੰਝਣ
ਘੂਕਰ ਸੁਰ ਮਿਲਾ
ਕੱਤੇ ਚਰਖਾ।
ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ)
*********************************************************************************
ਪ੍ਰੋ. ਦਵਿੰਦਰ ਕੌਰ ਸਿੱਧੂ ਨੇ 'ਤ੍ਰਿੰਝਣ ਹਾਇਕੁ-ਜੁਗਲਬੰਦੀ' ਦੇ ਸੱਦੇ ਨੂੰ ਕਬੂ਼ਲਦੇ ਹਾਇਕੁ ਸਾਂਝੇ ਕੀਤੇ।
1.
ਲੰਮੀਆਂ ਰਾਤਾਂ
ਤ੍ਰਿੰਝਣ ਦੀਆਂ ਗੱਲਾਂ
ਤਾਰਿਆਂ ਦੀ ਲੋ ।
2.
ਲੰਬੀਆਂ ਹੇਕਾਂ
ਚਰਖੇ ਵਿੱਚ ਮੇਖਾਂ
ਪੈਣੇ ਨੀ ਤੰਦ ।
3.
ਰੋਂਦੇ ਨੇ ਦੀਦੇ
ਭੁੱਲੇ ਲੋਕ ਅਕੀਦੇ
ਬੂਹੇ ਸੱਖਣੇ ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ-ਦੌਧਰ)
************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜੋਗਿੰਦਰ ਸਿੰਘ ਥਿੰਦ ਜੀ ਨੇ ਵੀ ਆਪਣੀਆਂ ਯਾਦਾਂ ਦੇ ਝਰੋਖੇ 'ਚੋਂ ਤ੍ਰਿੰਝਣ ਬਾਰੇ ਆਪਣੇ ਹਾਇਕੁ-ਕਾਵਿ ਨਾਲ਼ ਸਾਂਝ ਪਾਈ ।
1.
ਕੱਤਣ ਸੂਤ
ਤ੍ਰਿੰਝਣ 'ਚ ਕੁੜੀਆਂ
ਪਾਉਣ ਸਾਂਝਾਂ।
2.
ਠੱਠੇ ਕਰਨ
ਕਿੱਕਲੀਆਂ ਮਾਰਨ
ਪਾ ਲੰਮੇ ਤੰਦ।
3.
ਛਿੱਕੂ ਪੂਣੀਆਂ
ਕੱਤ ਮੁੱਕਦੇ ਜਾਂਦੇ
ਟੁੱਟੇ ਨਾ ਤੰਦ।
ਜੋਗਿੰਦਰ ਸਿੰਘ ਥਿੰਦ
(ਸਿਡਨੀ-ਅੰਮ੍ਰਿਤਸਰ)
******************************************************************************

| ਰੌਣਕ ਤ੍ਰਿੰਝਣ -2 ਦੀ ਬਾਕੀ............. |
ਤ੍ਰਿੰਝਣ -2
ਜਗਦੀਸ਼ ਰਾਏ ਕੁਲਰੀਆਂ ਨੇ ਵੀ ਆਪਣੇ ਹਿੱਸੇ ਦਾ ਬਣਦਾ ਯੋਗਦਾਨ ਪਾਇਆ 'ਤ੍ਰਿੰਞਣ-ਹਾਇਕੁ ਜੁਗਲਬੰਦੀ' ਵਿੱਚ-
1.
ਰਲ਼ ਕੁੜੀਆਂ
ਕਰਨ ਦਿਲ ਸਾਂਝੇ
ਬੈਠ ਤ੍ਰਿੰਝਣ ।
2.
ਵਿੱਚ ਤ੍ਰਿੰਝਣ
ਚਰਖੇ ਦੀਆਂ ਤੰਦਾਂ
ਯਾਦਾਂ ਤੇਰੀਆਂ ।
ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ)
************************************************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਦਿਲਜੋਧ ਸਿੰਘ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਅੱਜਕੱਲ ਲੱਗਦੇ ਤ੍ਰਿੰਝਣ ਦੀਆਂ ਝਲਕਾਂ ਨੂੰ ਹਾਇਕੁ-ਕਾਵਿ 'ਚ ਪਰੋ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ।
1.
ਓਹੀਓ ਨਿੰਮ
ਪਿੰਡ ਦੇ ਮੁੰਡੇ-ਬੁੱਢੇ
ਖੇਡਣ ਤਾਸ਼।
2.
ਨਵਾਂ ਤ੍ਰਿੰਝਣ
ਟੀ.ਵੀ. ਦੇ ਸਾਹਮਣੇ
ਕਿੱਟੀ ਪਾਰਟੀ।
ਦਿਲਜੋਧ ਸਿੰਘ
(ਯੂ. ਐਸ. ਏ.- ਨਵੀਂ ਦਿੱਲੀ)

19 Jul 2013
ਪ੍ਰਭਾਤ ਸਮਾਂ
ਆਪ ਕਿੱਤੇ ਵਜੋਂ ਅਧਿਆਪਕ ਹਨ ਤੇ ਬਰੇਟਾ (ਮਾਨਸਾ) ਨਾਲ਼ ਸਬੰਧ ਰੱਖਦੇ ਹਨ। ਆਪ ਪੰਜਾਬੀ ਮਿੰਨੀ ਕਹਾਣੀ ਲਿਖਦੇ ਹਨ ਤੇ ਆਪ ਦੇ ਲੇਖ ਵੀ ਨਾਮੀ ਅਖ਼ਬਾਰਾਂ 'ਚ ਛਪਦੇ ਹਨ। ਅੱਜ ਆਪ ਨੇ ਪਹਿਲੀ ਵਾਰ ਹਾਇਕੁ ਲਿਖ ਕੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।
1.
ਰੁੱਖਾਂ ਦੀ ਭੀੜ
ਚੱਲ ਰਹੀ ਕੁਹਾੜੀ
ਭਾਲਦੇ ਮੀਂਹ ।
2.
ਪ੍ਰਭਾਤ ਸਮਾਂ
ਸੈਰ ਕਰਦੇ ਲੋਕ
ਜਿਓਣ- ਇੱਛਾ ।
ਮਹਿੰਦਰ ਪਾਲ ਮਿੰਦਾ
(ਬਰੇਟਾ-ਮਾਨਸਾ)
ਨੋਟ: ਇਹ ਪੋਸਟ ਹੁਣ ਤੱਕ 98 ਵਾਰ ਖੋਲ੍ਹ ਕੇ ਪੜ੍ਹੀ ਗਈ ।
Subscribe to:
Posts (Atom)