ਜੇ ਦੋਹਾਂ ਵਾਕ ਰਚਨਾਵਾਂ ਨੂੰ ਅੱਲਗ ਅੱਲਗ ਪੜ੍ਹਿਆ ਜਾਵੇ ਤਾਂ ਹਰ ਇਕ ਵਾਕ ਰਚਨਾ 'ਚ ਪੂਰੀ ਪੈਂਤੀ ਤੇ ਸਾਰੀਆਂ ਲਗਾਂ -ਮਾਤਰਾਵਾਂ ਹਨ।
ਰੋਜ਼ਾਨਾ ਸਪੋਕਸਮੈਨ ਦਾ 23 ਸਤੰਬਰ 2018 ਦਾ ਅੰਕ
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਟੀ. ਵੀ. 'ਤੇ ਪ੍ਰੋਗਰਾਮ ਚੱਲ ਰਿਹਾ ਸੀ। ਸੰਚਾਲਕ ਕਿਸੇ ਫ਼ਿਲਮੀ ਅਦਾਕਾਰਾ ਨੂੰ ਉਸ ਦੀ ਸੁੰਦਰਤਾ ਦਾ ਰਾਜ਼ ਪੁੱਛ ਰਿਹਾ ਸੀ। ਉਸ ਅਦਾਕਾਰਾ ਦੀ ਬਚਪਨ ਦੀ ਫ਼ੋਟੋ ਜਿਸ 'ਚ ਉਹ ਕੁਝ ਮੋਟੀ ਵਿਖਾਈ ਦੇ ਰਹੀ ਸੀ, ਪਰਦੇ 'ਤੇ ਵਿਖਾਈ ਜਾ ਰਹੀ ਸੀ। ਇਸ ਤੋਂ ਪਹਿਲਾਂ ਕਿ ਉਸ ਅਦਾਕਾਰਾ ਦਾ ਮੁਸਕਰਾਉਂਦਾ ਚਿਹਰਾ ਇਸ ਸਫ਼ਰ ਦਾ ਰਾਜ਼ ਖੋਲ੍ਹਦਾ ਸੰਚਾਲਕ ਆਪ ਮੁਹਾਰੇ ਬੋਲ ਪਿਆ, "ਮੈਡਮ ਆਪ ਨੇ ਤੋ ਬਹੁਤ ਪਾਪੜ ਵੇਲੇ ਹੋਂਗੇ, ਮਗਰ ਭਾਰ ਘਟਾਨੇ ਕਾ ਸਬ ਸੇ ਆਸਾਨ ਤਰੀਕਾ ਹੈ ਗਰੀਬੀ। ਨਾ ਕੁਛ ਖਾਨੇ ਕੋ ਹੋਗਾ ਨਾ ਭਾਰ ਬੜੇਗਾ...ਹਾ ਹਾ ਹਾ।"
ਮੱਧਮ ਜਿਹਾ ਚਾਨਣ ਸੀ। ਅਲਸਾਈ ਜਿਹੀ ਸ਼ਾਮ ਵਿੱਚ ਇੱਕ ਮਟਮੈਲੀ ਜਿਹੀ ਰੌਸ਼ਨੀ। ਸੂਰਜ ਕਿਤੇ ਆਪਣੇ ਨਿੱਤ ਸਫ਼ਰ ਦੇ ਆਖ਼ਿਰੀ ਪੜਾਓ 'ਤੇ ਝਾਤ ਪਾ ਰਿਹਾ ਲੱਗਦਾ ਸੀ।ਮੈਂ ਕਮਰੇ ਦੀ ਖਿੜਕੀ ਰਾਹੀਂ ਅਪਲਕ ਬਾਹਰ ਝਾਕ ਰਿਹਾ ਸੀ ਜਿਵੇਂ ਹੁਣ ਵੀ ਉਸ ਨੂੰ ਉਡੀਕ ਰਿਹਾ ਹੋਵਾਂ।ਸੜਕਾਂ ਕਿਨਾਰੇ ਘੁਸਮੁਸਾ ਫੈਲਿਆ ਹੋਇਆ ਸੀ ਪਰ ਚਾਨਣ ਹੁਣ ਐਨਾ ਕੁ ਸੀ ਕਿ ਆਉਂਦੇ ਜਾਂਦੇ ਲੋਕਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਸਨ। ਬਾਹਰੋਂ ਆਉਂਦੇ ਹਵਾ ਦੇ ਬੁੱਲੇ ਨਾਲ਼ ਦੂਰੋਂ ਆਉਂਦੀ ਘੁੰਗਰੂਆਂ ਜਿਹੀ ਮੱਧਮ ਛਣਕਾਰ ਸੁਣਾਈ ਦਿੱਤੀ। " ਮੌਤ ਪਹਿਲਾਂ ਮੰਗਾਂ ਜੇ ਆਵੇ ਬੇਗ਼ਾਨੇ ਦਾ ਖ਼ਿਆਲ,ਮੇਰਾ ਆਪਾ ਰੰਗਿਆ ਤੇਰਿਆਂ ਹੀ ਰੰਗਾਂ ਨਾਲ਼ । ਬੇਅੰਤ ਮੋਹ ਤੇ ਪਾਰਸੁ ਛੋਹ।" ਉਸ ਦੀਆਂ ਹੱਥ ਘੁੱਟਣੀਆਂ ਦੀ ਨਿੱਘੀ ਛੋਹ ਨੂੰ ਮਲਕੜੇ ਜਿਹੇ ਆਪਣੇ ਕਲਾਵੇ 'ਚ ਭਰਨ ਲਈ ਜਿਉਂ ਹੀ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਓਥੇ ਕੋਈ ਨਹੀਂ ਸੀ। ਦੂਰ ਧੁੰਦਲਕੇ 'ਚ ਝਾਂਜਰ ਦੀ ਛਣਕਾਰ ਮੱਧਮ ਹੁੰਦੀ -ਹੁੰਦੀ ਇੱਕ ਬੇਸੁਰਾ ਸ਼ੋਰ ਬਣ ਗਈ ਸੀ। ਮੈਂ ਆਪਣੇ ਕੰਨ ਬੰਦ ਕਰਨ ਲਈ ਅਸਫ਼ਲ ਯਤਨ ਕਰਨ ਲੱਗਾ।
ਕਣਕ ਦੀ
ਵਾਢੀ ਦਾ
ਕੰਮ ਜੋਰਾਂ
‘ਤੇ ਸੀ। ਕਿਸਾਨਾਂ ਨੂੰ
ਕਾਹਲ ਸੀ ਕਿਉਂਕਿ ਮੌਸਮ
ਦੇ ਖਰਾਬ ਹੋਣ ਤਾ
ਪਤਾ ਨਹੀਂ ਲੱਗਦਾ। ਛੇ
ਮਹੀਨੇ ਦੀ
ਮਿਹਨਤ ਕਦੋਂ ਖਰਾਬ ਕਰ
ਦੇਵੇ। ਦਾਣਾਂ
ਮੰਡੀਆਂ ਵਿਚ
ਕਣਕ ਦੇ
ਅੰਬਾਰ ਲੱਗੇ
ਪਏ ਸਨ। ਸਰਕਾਰ ਵਲੋ
ਕੋਈ ਜਿਆਦਾ
ਦਿਲਚਸਪੀ ਨਹੀ
ਸੀ ਦਿਖਾਈ
ਜਾ ਰਹੀ। ਕਿਸਾਨ ਵਿਚਾਰੇ
ਕਈ ਦਿਨਾਂ
ਤੋ ਮੰਡੀਆਂ
ਵਿਚ ਬੈਠੇ
ਸਨ। ਕਣਕ
ਤੁਲਣ ਦੀ
ਉਡੀਕ ਕਰ
ਰਹੇ ਸਨ।ਦਾਣਾ ਮੰਡੀ
ਵਿਚ ਚਾਰੇ
ਪਾਸੇ ਸ਼ੋਰ ਸ਼ਰਾਬਾ ਸੀ ।ਖਿਸਰੇ ਟਰੈਕਟਰਾਂ ਤੇ ਹੋਰ ਗੱਡੀਆਂ
ਦਾ ਕੰਨ
ਪਾੜਵਾ ਸ਼ੋਰ ਕਿਧਰੇ ਕਣਕ
ਨੂੰ ਝਾਰ
ਲਗਾ ਰਹੀ
ਮਸੀਨਾਂ ਦਾ
ਸੋਰ।ਮਜਦੂਰ
ਪੂਰੀ.ਫੁਰਤੀ
ਨਾਲ ਕੰਮ
ਮੁਕਾਬਲਾ ਰਹੇ
ਸਨ ਕਿਸਾਨਾ
ਬੈਠੇ ਸਰਕਾਰ ਨੂੰ ਕੋਸ
ਰਹੇ ਸਨ ।ਅੜਤੀਏ ਆਪਣਾ
ਹਿਸਾਬ ਕਿਤਾਬ
ਵਿਚ ਰੁਝੇ
ਪਏ ਸਨ ।ਕਣਕ ਵਿਚੋ
ਨਿਕਲੀ ਗਰਦ
ਅਸਮਾਨ ਨੂੰ
ਛੂਹ ਰਹੀ
ਸੀ ।ਜੋ ਸਾਹ ਲੈਣਾ
ਔਖਾ ਕਰ
ਰਹੀ ਸੀ। ਗਰਮੀ ਦਾ ਤਾਪ ਵੱਧ
ਰਿਹਾ ਸੀ। ਸ਼ਾਮ ਦੇ
ਪੰਜ ਵਜੇ
ਵੀ ਸੂਰਜ
ਅੱਗੇ ਵਰਾਂ
ਰਿਹਾ ਸੀ ।ਇਸ ਰਾਮ ਰੌਲਾ ਵਿਚ ਕੁਝ ਇਨਸਾਨਾਂ
ਨੂੰ ਆਪਣੀ ਸ਼ਾਮ ਦੀ
ਰੋਟੀ ਦਾ
ਫਿਕਰ ਸੀ ।ਆਪਣੇ ਬੱਚਿਆਂ
ਦੀ ਪੇਟ
ਦੀ ਭੁੱਖ
ਮਿਟਾਉਣ ਦਾ
ਫਿਕਰ ਸੀ ।ਇਹ ਔਰਤਾ
ਜਿਨ੍ਹਾਂ ਕੋਲ
ਇਕ ਛੱਜ, ਬੁਹਕਰ ਤੇ
ਇਕ ਗੱਟਾ
ਸੀ ਜੋ
ਝਾਰ ਲਾ
ਰਹੀਅਾ ਮਸੀਨਾਂ
ਕੋਲ ਖੜੀਆਂ
ਸਨ ।ਨਸੀਬ
ਜਦੋ ਰੁਕ
ਜਾਦੀ ਤਾ
ਮਜਦੂਰ ਉਸ
ਮਸ਼ੀਨ ਵਿਚੋ
ਰਹਿੰਦਾ ਖੂੰਹਦ
ਬਾਹਰ ਸੁੱਟ
ਦਿੰਦਾ ਸੀ
ਜਿਸ ਰਹਿੰਦਾ
ਖੂੰਹਦ ਵਿਚ
ਕੁੰਡੀਆਂ ਤੋ
ਇਲਾਵਾ ਕਣਕ
ਦੀ ਟੁੱਟ
ਹੁੰਦੀ ਸੀ ।ਇਹ ਔਰਤ
ਇਸ ਰਹਿਂਦ
ਖੂੰਹਦ.ਨੂੰ
ਛੱਜ ਵਿਚ
ਛੱਡ ਦੀਆਂ
ਕੁੰਡੀਆਂ ਨੂੰ
ਅੱਗੇ ਕਰ
ਦਿੰਦੀਆ ਜੋ
ਕਣਕ ਦੀ
ਟੁੱਟ ਹੁੰਦੀ
ੳੁਸ ਨੂੰ
ਸਾਫ ਕਟਕ ਗੱਟੇ ਵਿਚ
ਪਾ ਲੈਦੀਆ ।ਇਸ ਤਰ੍ਹਾ
ਇਹ ਔਰਤਾ
ਕਾਫੀ ਕਣਕ
ਇੱਕਠੀ ਕਰ
ਲੈਦੀਆ ਤੇ
ਕੁਝ ਦਿਨ
ਠੀਕ ਲੰਘ
ਜਾਂਦੇ। ਘਰਵਾਲੇ
ਵਿਹਲੜ ਤੇ ਸ਼ਰਾਬੀ ਜੋ
ਕੋਈ ਕੰਮ
ਨਾ ਕਰਦੇ ।ਇਹ ਔਰਤਾ
ਸਵੇਰੈ ਦਾਣਾ
ਮੰਡੀ ਆਉਦੀਆਂ
ਅੱਧੀ ਰਾਤ
ਤੱਕ ਕਣਕ
ਸੋ ਰਹਿੰਦ
ਖੂੰਹਦ ਇਕੱਠੀ
ਕਰਦੀਆਂ ਰਹਿੰਦੀਆਂ । ਦਾਣਾ
ਮੰਡੀ ਦੇ
ਇਕ ਕੋਨੇ
ਵਾਲੇ ਪਾਸੇ
ਨੂੰ ਝਾਰ
ਲੱਗ ਰਿਹਾ
ਸੀ। ਇਸ
ਮਸ਼ੀਨ ਤੇ
ਪ੍ਰਵਾਸੀ ਮਜਦੂਰ
ਸਨ ।ਆਮ ਤੌਰ 'ਤੇ
ਦਾਣਾਂ ਮੰਡੀਆਂ
ਵਿਚ ਪ੍ਰਵਾਸੀ
ਮਜਦੂਰਾ ਦਾ
ਹੀ ਬੋਲ ਬਾਲਾ ਹੈ।