ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Feb 2013

ਬਸੰਤ ਪੰਚਮੀ


ਅੱਜ ਬਸੰਤ ਪੰਚਮੀ ਹੈ। ਬਸੰਤ ਰੁੱਤ ਦਾ ਸੁਆਗਤ ਕਰਨ ਲਈ ਬਸੰਤ ਪੰਚਮੀ ਮਾਘ ਦੀ 5 ਤਾਰੀਖ (ਫਰਵਰੀ) ਨੂੰ ਮਨਾਈ ਜਾਂਦੀ ਹੈ। ਖੁਸ਼ੀ ਦਰਸਾਉਣ ਲਈ ਨਵੇਂ ਕੱਪੜੇ ਪਾਏ ਜਾਂਦੇ ਹਨ ਅਤੇ ਗੀਤ-ਸੰਗੀਤ ਦਾ ਆਨੰਦ ਮਾਣਿਆ ਜਾਂਦਾ ਹੈ। ਵੰਨ-ਸਵੰਨੇ ਨਾਵਾਂ ਵਾਲ਼ੇ ਪਤੰਗ ਉਡਾਏ ਜਾਂਦੇ ਹਨ ਜਿਵੇਂ ਕਿ ਪਰੀ (ਪੂਛ ਲੱਗੇ ਪਤੰਗ) , ਛੱਜ, ਅੱਖਲ, ਝੰਡਾ, ਗੁੱਡੀ ਆਦਿ।  ਫੁੱਲਾਂ ਉੱਤੇ ਬਹਾਰ ਆ ਜਾਂਦੀ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ ਤੇ ਬਸੰਤ ਮੇਲੇ ਨੂੰ ਸਾਰਿਆਂ ਦੇ ਪੈਰ ਆਪ-ਮਹਾਰੇ ਹੋ ਤੁਰਦੇ ਹਨ। 


                                                                 
                                                               ਡਾ. ਹਰਦੀਪ ਕੌਰ ਸੰਧੂ 

ਨੋਟ ; ਇਹ ਪੋਸਟ ਹੁਣ ਤੱਕ 239 ਵਾਰ ਖੋਲ੍ਹ ਕੇ ਵੇਖੀ ਗਈ। 

4 comments:

  1. बहुत मनमोहक और सार्थक हाइगा !

    ReplyDelete
  2. ਬਹੁਤ ਵਧੀਆ ਸੁੰਦਰ ਸਹੀ ਦ੍ਰਿਸ਼ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ।
    ਇਹੋ ਜਿਹੀ ਅਰਥ ਭਰਪੂਰ ਰਚਨਾ ਲਈ ਧੰਨਵਾਦ ।

    ReplyDelete
  3. ਅਜਿਹੇ ਦ੍ਰਿਸ਼ਾਂ ਦਾ ਅਹਿਸਾਸ ਕਰਨ ਲਈ ਇੱਕ ਖਾਸ ਨਜ਼ਰ ਦੀ ਲੋੜ ਹੁੰਦੀ ਹੈ। ਬਹੁਤੇ ਤਾਂ ਇਨ੍ਹਾਂ ਨੂੰ ਅਣਗੌਲਿਆਂ ਕਰਕੇ ਹੀ ਅੱਗੇ ਲੰਘ ਜਾਂਦੇ ਹਨ।
    'ਥਿੰਦ' ਅੰਕਲ ਤੇ ਰਾਮੇਸ਼ਵਰ ਭਾਈ ਸਾਹਿਬ- ਆਪ ਨੇ ਸਮਾਂ ਕੱਢ ਕੇ ਭਰਪੂਰ ਹਾਜ਼ਰੀ ਲੁਆਈ ਹੈ, ਜਿਸ ਲਈ ਮੈਂ ਆਪ ਜੀ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ।

    ReplyDelete
  4. ਹਰਦਿਪ,ਤੇਰੀ ਅਰੱਥ ਭਰਪੂਰ ਲਿਖੱਤ ਦੀ ਬੜੀ ਉਡੀਕ ਰਹਿੰਦੀ ਹੈ ।ਨਾਲ ਹੀ ਤੇਰੀ ਮੰਝੀ ਹੋਈ ਲੇਖਨੀ ਦੀ
    ਨੋਕ ਤੇ ਅਪਣੀ ਲਿਖੱਤ ਰਖਣ ਦੀ ਲਾਲਸਾ ਕਰਦਾ ਹਾਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ