ਅੱਜ ਹਾਇਕੁ-ਲੋਕ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਕੁਲਦੀਪ ਸਿੰਘ। ਕੁਲਦੀਪ ਸਿੰਘ ਦਾ ਸਾਹਿਤਕ ਨਾਂ ਦੀਪੀ ਸੈਰ ਹੈ। ਆਪ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ ਤੇ ਅੱਜਕੱਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਨਿਵਾਸੀ ਹਨ।ਆਪ ਨੇ ਜੇ. ਆਰ. ਗੌਰਮਿੰਟ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ 1990 'ਚ ਪਾਸ ਕੀਤੀ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਨਾਲ਼-ਨਾਲ਼ ਆਪ ਨੂੰ ਇਟਾਲੀਅਨ ਭਾਸ਼ਾ ਦਾ ਵੀ ਗਿਆਨ ਹੈ। ਪਿਛਲੇ ਕੁਝ ਅਰਸੇ ਤੋਂ ਹਾਇਕੁ ਕਾਵਿ ਨਾਲ਼ ਜੁੜੇ ਹੋਏ ਹਨ ਤੇ ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ।
1.
ਅਕਾਸ਼ -ਗੰਗਾ
ਮਾਂ ਹੱਥਾਂ'ਚੋਂ ਨਿੱਘ ਲੈ
ਅੰਬਰੀਂ ਲੰਘਾਂ
2.
ਮੋਰਾਂ ਦੀ ਪੈਲ
ਸੀਤਲ ਹਵਾ ਸੰਗ
ਝੂਮਣ ਸਿੱਟੇ
3.
ਢਲ਼ੀ ਬਰਫ਼
ਘਾਹ ਨਾਲ਼ ਨਿੱਖਰੀ
ਜੰਗਲੀ ਬੂਟੀ
4.
ਹੈ ਘੁਸਮੁਸਾ
ਹੋਰ ਧੌਲ਼ਾ ਦਿੱਖਿਆ
ਉਸ ਦੀ ਦਾੜ੍ਹੀ
5.
ਚੱਪਾ ਕੁ ਚੰਨ
ਜ਼ਰਦ ਚਿਹਰੇ 'ਤੇ
ਭੋਰਾ ਕੁ ਹਾਸਾ
ਦੀਪੀ ਸੈਰ
ਅਨੰਦਪੁਰ ਸਾਹਿਬ
ਬਰਮਿੰਘਮ (ਯੂ.ਕੇ.)
ਨੋਟ: ਇਹ ਪੋਸਟ ਹੁਣ ਤੱਕ 74 ਵਾਰ ਖੋਲ੍ਹ ਕੇ ਪੜ੍ਹੀ ਗਈ ।
ਮੋਰਾਂ ਦੀ ਪੈਲ
ਘਾਹ ਨਾਲ਼ ਨਿੱਖਰੀ
ਜੰਗਲੀ ਬੂਟੀ
ਉਸ ਦੀ ਦਾੜ੍ਹੀ
ਚੱਪਾ ਕੁ ਚੰਨ
हरदीप कौर सन्धु जी के कारवाँ में हाइकु की सही परिपाटी को अपनाने वाला एक नया आम और जुड़ गया । हार्दिक स्वागत ! दीपी सैर जी के हाइकु नूतन कल्पना से ओत प्रोत हैं । चित्रात्मक भाषा ने और निखार ला दिया है ।
ReplyDeleteरामेश्वर काम्बोज 'हिमांशु'
सम्पादक
www.laghukatha.com नेट मासिक
Thanx
Deleteਦੀਪੀ ਸੈਰ ਜੀ ਆਪ ਜੀ ਦਾ ਹਾਇਕੁ-ਲੋਕ ਮੰਚ 'ਤੇ ਅਸੀਂ ਨਿੱਘਾ ਸੁਆਗਤ ਕਰਦੇ ਹਾਂ।
ReplyDeleteਸਾਰੇ ਹਾਇਕੁ ਬਹੁਤ ਵਧੀਆ ਲੱਗੇ। ਇਹ ਤਾਂ ਕੁਝ ਖਾਸ ਬਣ ਗਿਆ....
ਮੋਰਾਂ ਦੀ ਪੈਲ
ਸੀਤਲ ਹਵਾ ਸੰਗ
ਝੂਮਣ ਸਿੱਟੇ
ਸੋਹਣੇ ਨਜ਼ਾਰਿਆਂ ਨੂੰ ਚਿੱਤਰਦਾ ਸੋਹਣਾ ਹਾਇਕੁ ।
ਸ਼ੁੱਭਕਾਮਨਾਵਾਂ !
ਧੰਨਵਾਦ ਜੀ
Deleteਦੀਪੀ ਸੈਰ ਜੀ,
ReplyDeleteਜੀ ਆਇਆਂ ਨੂੰ ਹਾਇਕੁ-ਲੋਕ ਮੰਚ 'ਤੇ।ਬਹੁਤ ਚੰਗਾ ਲੱਗਾ ਆਪ ਨੂੰ ਪੜ੍ਹ ਕੇ। ਵਧੀਆ ਬਿੰਬਾਂ ਨਾਲ਼ ਓਤ-ਪਰੋਤ ਸਾਰੇ ਹਾਇਕੁ ਲਾਜਵਾਬ ਨੇ।
ਚੱਪਾ ਕੁ ਚੰਨ
ਜ਼ਰਦ ਚਿਹਰੇ 'ਤੇ
ਭੋਰਾ ਕੁ ਹਾਸਾ
ਚੰਨ ਦਾ ਸੋਹਣਾ ਬਿੰਬ !
ਆਸ ਕਰਦੇ ਹਾਂ ਕਿ ਅੱਗੋਂ ਵੀ ਹੋਰ ਹਾਇਕੁ ਪੜ੍ਹਨ ਨੂੰ ਮਿਲਦੇ ਰਹਿਣਗੇ।
ਧੰਨਵਾਦ ਜੀ
Deleteਕੁਲਦੀਪ (ਦੀਪੀ) ਵੀਰ ,
ReplyDeleteਕੁਝ ਦਿਨ ਪਹਿਲਾਂ ਆਪ ਹਾਇਕੁ-ਲੋਕ ਨਾਲ਼ ਹੁੰਗਾਰਾ ਭਰਨ ਵਾਲ਼ਿਆਂ 'ਚ ਸ਼ਾਮਿਲ ਹੋਏ ਤੇ ਅੱਜ ਆਪਣੀ ਹਾਇਕੁ ਸਾਂਝ ਹਾਇਕੁ -ਲੋਕ ਨਾਲ਼ ਪਾ ਕੇ ਹੁੰਗਾਰੇ ਨੂੰ ਹੋਰ ਹੁਲਾਰਾ ਦਿੱਤਾ। ਜੀ ਆਇਆਂ ਨੂੰ !
ਸਾਰੇ ਹਾਇਕੁ ਸੋਹਣੇ ਬਿੰਬਾਂ ਨਾਲ਼ ਚਿੱਤਰੇ ਹੋਏ ਨੇ।
ਅਕਾਸ਼ -ਗੰਗਾ
ਮਾਂ ਹੱਥਾਂ'ਚੋਂ ਨਿੱਘ ਲੈ
ਅੰਬਰੀਂ ਲੰਘਾਂ
ਇਸ ਹਾਇਕੁ 'ਚ ਅਕਾਸ਼ ਗੰਗਾ ਦਾ ਬਹੁਤ ਹੀ ਸਾਰਥਕ ਪ੍ਰਯੋਗ ਕੀਤਾ ਹੈ। ਮਾਂ ਦੇ ਹੱਥਾਂ ਦੇ ਨਿੱਘ ਨਾਲ਼ ਹਰ ਮੁਸ਼ਕਿਲ ਨੂੰ ਪਾਰ ਕਰ ਜਾਈਦਾ ਹੈ।
ਹੈ ਘੁਸਮੁਸਾ
ਹੋਰ ਧੌਲ਼ਾ ਦਿੱਖਿਆ
ਉਸ ਦੀ ਦਾੜ੍ਹੀ
ਘੁਸਮੁਸਾ ਤੇ ਦਾੜ੍ਹੀ 'ਚ ਧੌਲਾ ਵਾਲ਼ ਦੇਖਣ ਦਾ ਵੱਖਰਾ ਅੰਦਾਜ਼ !
ਆਸ ਕਰਦੀ ਹਾਂ ਕਿ ਤੁਸੀਂ ਹਾਇਕੁ-ਲੋਕ ਮੰਚ ਨਾਲ਼ ਇਸੇ ਤਰਾਂ ਜੁੜੇ ਰਹੋਗੇ ਤੇ ਇਸ ਦੇ ਸਾਹਿਤਕ ਖਜ਼ਾਨੇ 'ਚ ਬਣਦਾ ਯੋਗਦਾਨ ਪਾਉਂਦੇ ਰਹੋਗੇ।
ਧੰਨਵਾਦ ਜੀ
Deletewelcome,nice writing
ReplyDeleteਧੰਨਵਾਦ ਜੀ
Deleteਦੀਪੀ ਸੈਰ ਜੀ,
ReplyDeleteਸੁਆਗਤ
ਸਾਰੇ ਹੀ ਹਾਇਕੁ ਵਧੀਆ ਹਨ, ਪਰ ਮੇਨੂੰ ਸਭਤੋਂ ਵਧੀਆ ਲੱਗਿਆ :-
ਚੱਪਾ ਕੁ ਚੰਨ
ਜ਼ਰਦ ਚਿਹਰੇ 'ਤੇ
ਭੋਰਾ ਕੁ ਹਾਸਾ
Thanx
Deleteਧੰਨਵਾਦ ਮੇਰੇ ਹਾਇਕੂ ਪਸੰਦ ਕਰਨ ਦਾ..
ReplyDelete