ਇੱਕ ਲਿਖਤ ਨੇ ਨਿਰਮਲਜੀਤ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਇਸ ਸ਼੍ਰਿਸ਼ਟੀ ਨੂੰ ਰਚਣ ਵਾਲ਼ਾ ਓਹ ਰੱਬ ਹੈ ਜਿਸ ਦੀ ਅਸੀਂ ਸਾਰੇ ਇੱਕ ਅਨਮੋਲ ਦਾਤ ਹਾਂ। ਰੱਬ ਦੇ ਬਖਸ਼ੇ ਇਸ ਸੁੰਦਰ ਤੋਹਫ਼ੇ ਦਾ ਕਰਜ਼ ਚੁਕਾਉਣ ਲਈ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਬੱਸ ਇਥੋਂ ਹੀ ਸ਼ੁਰੂ ਹੁੰਦਾ ਹੈ ਨਿਰਮਲਜੀਤ ਦੀ ਕਲਮ ਤੇ ਰੰਗਾਂ ਦਾ ਸਫ਼ਰ।
ਆਪ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਲਿਖਦੇ ਨੇ । ਕੁਦਰਤੀ ਨਜ਼ਾਰਿਆਂ ਨੂੰ ਆਪਣੇ ਰੰਗਾਂ ਦੀ ਛੋਹ ਨਾਲ਼ ਕੋਰੇ ਪੰਨਿਆਂ 'ਤੇ ਰੂਪਮਾਨ ਕਰਨਾ ਵੀ ਮਨ ਲੁਭਾਉਂਦਾ ਹੈ। ਅੱਜ ਸਾਡੇ ਨਾਲ਼ ਆਪ ਨੇ ਆਪਣੀ ਹਾਇਕੁ ਸਾਂਝ ਪਾਈ ਹੈ। ਮੈਂ ਨਿਰਮਲਜੀਤ ਸਿੰਘ ਬਾਜਵਾ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।
1.
ਇੱਕ ਗੁਬਾਰਾ
ਫੂਕ ਨਾਲ਼ ਭਰਿਆ
ਉੱਡਿਆ ਦੂਰ
2.
ਮੱਥੇ ਪਸੀਨਾ
ਮੁੜ-ਮੁੜ ਪੂੰਝਦਾ
ਖੇਤ 'ਚ ਬੈਠਾ
ਨਿਰਮਲਜੀਤ ਸਿੰਘ ਬਾਜਵਾ
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ।
ਨਿਰਮਲਜੀਤ ਵੀਰ ਜੀ ਦਾ ਹਾਇਕੁ-ਲੋਕ ਮੰਚ 'ਤੇ ਨਿੱਘਾ ਸੁਆਗਤ ਹੈ।
ReplyDeleteਬਹੁਤ ਹੀ ਵਧੀਆ ਹਾਇਕੁ ਸਾਂਝੇ ਕੀਤੇ ਹਨ।
ਇੱਕ ਗੁਬਾਰਾ
ਫੂਕ ਨਾਲ਼ ਭਰਿਆ
ਉੱਡਿਆ ਦੂਰ
ਬਹੁਤ ਕੁਝ ਕਹਿੰਦਾ ਹੈ ਇਹ ਹਾਇਕੁ !
ਹਾਇਕੁ ਲੋਕ ਦਿਨੋਂ -ਦਿਨ ਅੱਗੇ ਵੱਧ ਰਿਹਾ ਹੈ । ਨਿਰਮਲਜੀਤ ਸਿੰਘ ਦਾ ਹਾਇਕੁ ਲੋਕ ਨਾਲ਼ ਜੁੜਨਾ ਇਸ ਦੀ ਹਾਮੀ ਭਰਦਾ ਹੈ।
ReplyDeleteਖੂਬਸੂਰਤ ਹਾਇਕੁ !
ਮੱਥੇ ਪਸੀਨਾ
ਮੁੜ-ਮੁੜ ਪੂੰਝਦਾ
ਖੇਤ 'ਚ ਬੈਠਾ
ਪੰਜਾਬ ਦੇ ਕਿਸੇ ਖੇਤ ਦਾ ਚਿੱਤਰਣ !
ਵਧੀਆ ਹਾਇਕੁ ਸਾਂਝੇ ਕਰਨ ਲਈ ਵਧਾਈ ।
ਇੱਕ ਗੁਬਾਰਾ
ReplyDeleteਫੂਕ ਨਾਲ਼ ਭਰਿਆ
ਉੱਡਿਆ ਦੂਰ
ਬਹੁਤ ਹੀ ਡੂੰਘਾ ਹਾਇਕੁ !
ਬਹੁਤ ਬਹੁਤ ਸ਼ੁਕਰੀਆ ਸਬ ਦਾ. ਤੁਹਾਡੇ ਦ੍ਵਾਰਾ ਏ ਸਤਕਾਰ, ਮੇਰਾ ਹੋਸਲਾਂ ਵਦਾਂਦਾਂ ਹੈ.
ReplyDelete