ਮੇਲ ਮਿਲਾਏ
ਸੱਜਣ ਘਰ ਆਏ
ਮੈਂ ਵਿੱਚ ਤੂੰ ਹੋਇਆ ।
ਬਾਹਾਂ ਦੇ ਵਿੱਚ
ਪਿਘਲ ਗਈ ਸਾਰੀ
ਮਨ ਮੇਰੇ ਦੀ ਚਿੰਤਾ ।
2.
ਮੇਰੇ ਵੇਹੜੇ
ਖਾਬਾਂ ਦੀ ਫੁੱਲਵਾੜੀ
ਖੁੱਲਾ ਸੀ ਦਰਵਾਜਾ ।
ਖੁਸ਼ਬੂ ਉੱਡੀ
ਤੇਰੀ ਮੇਰੀ ਨਾ ਜਾਣੇ
ਸਭ ਨੂੰ ਪਈ ਚੁੰਮੇ ।
3.
ਲੱਗਾ ਰੋਟੀ ਸੀਚੰਨ ਦੇਸ਼ ਆਪਣੇ
ਫੜ ਨਾ ਸਕਿਆ ਮੈਂ ।
ਵਿੱਚ ਪ੍ਰਦੇਸ
ਗਗਨ 'ਤੇ ਚੰਨ ਸੀ
ਫਿਰ ਰੋਟੀ ਵਰਗਾ ।
ਦਿਲਜੋਧ ਸਿੰਘ
(ਯੂ. ਐਸ. ਏ.)
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ
(ਯੂ. ਐਸ. ਏ.)
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ
ਦਿਲਜੋਧ ਸਿੰਘ ਜੀ, ਤੁਸੀ ਖੂਬ ਰੰਗ ਬੰਨਿਆਂ । ਇਹੋ ਜਿਹਾ ਕੋਈ ਕੋਈ ਹੀ ਲਿਖ ਸਕਦਾ ਹੈ । ਮਜ਼ਾ ਆ ਗਿਆ । ਸਚੇ ਦਿਲੋ ਕਹਿੰਦਾ ਹਾਂ,ਆਪ ਵਿਧਾਈ ਦੇ ਪਾਤਰ ਹੋ ।
ReplyDelete"ਥਿੰਦ"
ਤਿੰਨੋ ਸੇਦੋਕਾ ਲਾਜਵਾਬ ਨੇ।
ReplyDeleteਦਿਲਜੋਧ ਸਿੰਘ ਜੀ , ਵਾਹ ਕਿੰਨਾ ਵਧੀਆ ਖਿਆਲ ਹੈ- ਖਾਬਾਂ ਦੀ ਫੁੱਲਵਾੜੀ 'ਚੋਂ ਉੱਡਦੀ ਖੁਸ਼ਬੂ ਤੇਰ-ਮੇਰ ਨਹੀਂ ਜਾਣਦੀ, ਬੱਸ ਝੋਲ਼ੀਆਂ ਭਰ ਦਿੰਦੀ ਹੈ ਸਭ ਦੀਆਂ।
ReplyDeleteਰੋਟੀ ਵਰਗਾ ਚੰਨ......ਕਿੰਨਾ ਸੋਹਣਾ ਬਿੰਬ ....ਸੋਹਣੀ ਸ਼ਬਦ ਚੋਣ ਨੇ ਰੰਗ ਬੰਨ ਦਿੱਤਾ ਹੈ।
ਤੇ ਸਭ ਤੋਂ ਪਹਿਲਾ ਸੇਦੋਕਾ - ਪਿਘਲੀ ਮਨ ਦੀ ਚਿੰਤਾ।
ਵਧੀਆ ਰਚਨਾਵਾਂ ਸਾਂਝੀਆਂ ਕਰਨ ਲਈ ਤਹਿ ਦਿਲੋਂ ਸ਼ੁਕਰੀਆ।