ਹਾਇਕੁ ਲੋਕ ਹੁਣ ਇੱਕ ਪਰਿਵਾਰ ਹੈ ਤੇ ਪਰਿਵਾਰ ਦੇ ਜੀਆਂ ਦੇ ਸੁੱਖ-ਦੁੱਖ ਸਾਂਝੇ ਹੁੰਦੇ ਹਨ। ਜਦੋਂ ਕਿਸੇ ਘਰ ਦੇ ਜੀਅ ਨੂੰ ਕੋਈ ਦੁੱਖ ਹੋਵੇ ਤਾਂ ਬਾਕੀ ਦੇ ਟੱਬਰ ਨੂੰ ਕਦੋਂ ਚੈਨ ਆਉਂਦਾ। ਕੁਝ ਇਹੋ ਜਿਹਾ ਹੀ ਹੋਇਆ ਪਿੱਛਲੇ ਦਿਨੀਂ। ਜਦੋਂ ਅਸੀਂ ਥਿੰਦ ਜੀ ਦੇ ਅਸਹਿ ਦਰਦ ਨੂੰ ਵੰਡਾਉਣ ਦੀ ਕੋਸ਼ਿਸ਼ 'ਚ ਸਾਂ ਤਾਂ ਸਾਡੀ ਇੱਕ ਸੰਵੇਦਨਸ਼ੀਲ ਕਲਮ ਇਓਂ ਬੋਲ ਪਈ।

"ਥਿੰਦ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਸਹਿ ਪੀੜ ਨੂੰ ਸਮਝ ਸਕਦੀ ਹਾਂ, ਪ੍ਰਮਾਤਮਾ ਇਸ ਵਿਛੋੜੇ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ। ਅੱਜ ਤਾਂ ਮੇਰੀ ਕਲਮ ਵੀ ਭਾਵਕ ਹੋ ਗਈ ਹੈ।"
ਉਹ ਦਿਨ ਸੀ
ਕਿੰਨਾ ਹੀ ਮਨਹੂਸ
ਵਿਛੜਿਆ ਸੀ
ਤੂੰ ਪਰਿਵਾਰ ਨਾਲੋਂ
ਚਲਾ ਗਿਆ ਸੀ
ਦੂਰ-ਦੁਰੇਡੇ ਰਾਹ
ਤਰਸ ਰਹੀ
ਤੇਰੀ ਮਾਂ ਦੀ ਬੁੱਕਲ਼
ਰਹੀ ਨਾ ਚਾਹ
ਬਾਬਲ ਦੀ ਕੋਈ ਵੀ
ਹਾਉਕੇ ਭਰੇ
ਜੀਵਣ ਸਾਥਣ ਵੀ
ਕਿਲਕਾਰੀਆਂ
ਗੁਆਚ ਨੇ ਗਈਆਂ
ਕਿੱਥੇ ਜਾ ਬੈਠਾ
ਨਿਰਮੋਹਿਆ ਬਣ
ਨਹੀਂ ਭਾਉਂਦੀ
ਇਹ ਦੁਨੀਆਂ ਸਾਨੂੰ
"ਥਿੰਦ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਸਹਿ ਪੀੜ ਨੂੰ ਸਮਝ ਸਕਦੀ ਹਾਂ, ਪ੍ਰਮਾਤਮਾ ਇਸ ਵਿਛੋੜੇ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ। ਅੱਜ ਤਾਂ ਮੇਰੀ ਕਲਮ ਵੀ ਭਾਵਕ ਹੋ ਗਈ ਹੈ।"
ਉਹ ਦਿਨ ਸੀ
ਕਿੰਨਾ ਹੀ ਮਨਹੂਸ
ਵਿਛੜਿਆ ਸੀ
ਤੂੰ ਪਰਿਵਾਰ ਨਾਲੋਂ
ਚਲਾ ਗਿਆ ਸੀ
ਦੂਰ-ਦੁਰੇਡੇ ਰਾਹ
ਤਰਸ ਰਹੀ
ਤੇਰੀ ਮਾਂ ਦੀ ਬੁੱਕਲ਼
ਰਹੀ ਨਾ ਚਾਹ
ਬਾਬਲ ਦੀ ਕੋਈ ਵੀ
ਹਾਉਕੇ ਭਰੇ
ਜੀਵਣ ਸਾਥਣ ਵੀ
ਕਿਲਕਾਰੀਆਂ
ਗੁਆਚ ਨੇ ਗਈਆਂ
ਕਿੱਥੇ ਜਾ ਬੈਠਾ
ਨਿਰਮੋਹਿਆ ਬਣ
ਨਹੀਂ ਭਾਉਂਦੀ
ਇਹ ਦੁਨੀਆਂ ਸਾਨੂੰ
ਨਹੀਂ ਲੱਭਦੇ
ਪੈੜਾਂ ਦੇ ਨਿਸ਼ਾਨ ਵੀ
ਨਹੀਂ ਹੁੰਦਾ ਸਬਰ ।
ਨਿਰਮਲ ਸਤਪਾਲ
(ਲੁਧਿਆਣਾ)
ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ
ਕੀ ਕਹਾਂ ?
ReplyDeleteਕੁਝ ਸਮਝ ਨਹੀ ਆਉਂਦਾ....!
ਬੱਸ ਕਿਸੇ ਵੀ ਪਿਓ ਦਾ ਪੁੱਤ ਸੰਸਾਰ ਛੱਡ ਕੇ ਨਾ ਜਾਵੇ ਉਸ ਦੇ ਸੰਸਾਰ ਛੱਡਣ ਤੋਂ ਪਹਿਲਾਂ !ਤੁਸੀਂ ਬਹੁਤ ਵਧੀਆ ਚੋਕਾ ਲਿਖਿਆ 'ਯਾਦ ਤੇਰੀ'
ਸਾਰੇ ਪਰਿਵਾਰ 'ਤੇ ਕੀ-ਕੀ ਬੀਤਦੀ ਹੈ ਉਸਨੂੰ ਚੋਕੇ ਦੇ ਰੂਪ ਵਿੱਚ ਬਾਖੂਬੀ ਬਿਆਨਿਆ ਹੈ!
ਨਿਰਮਲ ਸਤਪਾਲ ਜੀ ਤੁਸਾਂ ਸਾਡੇ ਨਾਲ ਸਾ਼ਡਾ ਦੁਖ ਵੰਡਾਇਆ ,ਆਪ ਜਾ ਦਾ ਬਹੁਤ ਬਹੁਤ ਧੰਨਵਾਦ।
ReplyDelete